ਨੈਸ਼ਨਲ ਟਾਈਮਜ਼ ਬਿਊਰੋ :- ਥਾਣਾ ਮਜੀਠਾ ਰੋਡ ਦੀ ਪੁਲਿਸ ਨੇ ਇੱਕ ਵਾਰੀ ਫਿਰ ਆਪਣੀ ਤਿੱਖੀ ਕਾਰਗੁਜ਼ਾਰੀ ਸਾਬਤ ਕਰਦਿਆਂ ਦੋ ਗੁੰਮ ਹੋਈ ਨਾਬਾਲਗ ਭੈਣਾਂ ਨੂੰ ਕੁਝ ਘੰਟਿਆਂ ਵਿੱਚ ਹੀ ਭਾਲ ਕਰਕੇ ਸੁਰੱਖਿਅਤ ਤੌਰ ‘ਤੇ ਪਰਿਵਾਰ ਹਵਾਲੇ ਕਰ ਦਿੱਤਾ।
ਨਵੀ ਅਬਾਦੀ ਅੰਮ੍ਰਿਤਸਰ ਦੇ ਰਹਿਣ ਵਾਲੇ ਸ੍ਰੀ ਤਰਸੇਮ ਭੱਟੀ ਵਲੋਂ ਕੱਲ 28 ਮਈ ਨੂੰ ਚੌਕੀ ਫੈਜਪੁਰਾ ‘ਚ ਇੱਥੋਂ ਦੀ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਸੀ ਕਿ ਉਸ ਦੀਆਂ 14 ਅਤੇ 16 ਸਾਲਾ ਬੇਟੀਆਂ ਬਿਨਾ ਦੱਸੇ ਘਰੋਂ ਨਿਕਲ ਗਈਆਂ ਹਨ।
ਇਸ ਗੰਭੀਰ ਮਾਮਲੇ ਨੂੰ ਦੇਖਦਿਆਂ ਥਾਣਾ ਮਜੀਠਾ ਰੋਡ ਦੇ ਮੁੱਖ ਅਫਸਰ ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਤੁਰੰਤ ਵੱਖ-ਵੱਖ ਟੀਮਾਂ ਬਣਾਈਆਂ ਗਈਆਂ। ਭਾਲੀ ਦੌਰਾਨ ਸੀ.ਸੀ.ਟੀ.ਵੀ ਫੁੱਟੇਜ, ਟੈਕਨੀਕਲ ਸਾਧਨਿਆਂ ਅਤੇ ਖੂਫੀਆ ਸਰੋਤਾਂ ਦੀ ਵਰਤੋਂ ਕੀਤੀ ਗਈ।
ਏ.ਐਸ.ਆਈ ਅਮਰ ਸਿੰਘ (ਇੰਚਾਰਜ ਚੌਕੀ ਫੈਜਪੁਰਾ) ਸਮੇਤ ਪੁਲਿਸ ਟੀਮ ਨੇ ਕਾਬਲ-ਏ-ਤਾਰੀਫ਼ ਮੁਸ਼ੱਕਤ ਕਰਦਿਆਂ ਦੋਵਾਂ ਲੜਕੀਆਂ ਨੂੰ ਸੁਰੱਖਿਅਤ ਲੱਭ ਲਿਆ ਅਤੇ ਉਹਨਾਂ ਨੂੰ ਮਾਤਾ-ਪਿਤਾ ਦੇ ਹਵਾਲੇ ਕਰ ਦਿੱਤਾ।
ਇਸ ਕਾਰਵਾਈ ਨਾਲ ਜਿੱਥੇ ਪਰਿਵਾਰ ਨੇ ਸੁੱਕ ਦਾ ਸਾਹ ਲਿਆ, ਓਥੇ ਹੀ ਪੁਲਿਸ ਵੱਲੋਂ ਤੁਰੰਤ ਅਤੇ ਜਵਾਬਦੇਹੀ ਨਾਲ ਕੀਤੀ ਕਾਰਵਾਈ ਲੋਕਾਂ ‘ਚ ਵਿਸ਼ਵਾਸ ਵਧਾਉਣ ਵਾਲੀ ਸਾਬਤ ਹੋਈ ਹੈ।
