ਨੈਸ਼ਨਲ ਟਾਈਮਜ਼ ਬਿਊਰੋ :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫ਼ਰੰਸ ਕਰਦਿਆਂ ਭਗਵੰਤ ਮਾਨ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਹਰੀਨੌਂ ਕਤਲ ਮਾਮਲੇ ‘ਚ ਨਵਜੋਤ ਅਤੇ ਅਨਮੋਲ ਨਾਮ ਦੇ 2 ਸ਼ੂਟਰਾ ਦੀ ਵਰਤੋਂ ਕੀਤੀ ਗਈ ,ਜੋ ਅਰਸ਼ ਡੱਲੇ ਨਾਲ ਸਬੰਧਤ ਸੀ। ਜਤਿੰਦਰ ਭੰਗੂ ਓਹੀ ਬੰਦਾ ਹੈ , ਜੋ ਅੰਮ੍ਰਿਤਪਾਲ ਨਾਲ ਹੁੰਦਾ ਹੈ ,ਜਦੋਂ ਓਹਨੂੰ ਗਿਰਫ਼ਤਾਰ ਕੀਤਾ ਗਿਆ। ਹੁਣ ਇਹ CM ਨਾਲ ਹੈ ,ਕੀਤੇ ਕੋਈ ਫਿਕਸ ਮੈਚ ਨਹੀਂ ਹੈ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅੰਮ੍ਰਿਤਪਾਲ ਦਾ ਹੁਣ CM ਭਗਵੰਤ ਮਾਨ ਸਾਥ ਦੇ ਰਿਹਾ ਹੈ ਤਾਂ ਜੋ ਉਹ ਹੋਰ ਕੇਸਾਂ ‘ਚ ਨਾ ਫਸ ਸਕੇ। ਇਹ ਵੀਡੀਓ ਸਰਕਾਰੀ ਮੁਲਾਜ਼ਮ ਨਾਲ ਹੈ, ਜਿਸਦਾ ਨਾਲ ਜਤਿੰਦਰ ਭੰਗੂ ਹੈ ,ਜਿਸ ਕੇ ਕਲੇਰ ਨੂੰ ਮਾਰਨ ਦੀ ਧਮਕੀ ਦਿਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗੈਂਗਸਟਰਾਂ ਨੂੰ ਬਚਾਅ ਰਹੀ ਹੈ ਅਤੇ ਉਨ੍ਹਾਂ ਦੀ ਮਦਦ ਕਰ ਰਹੀ ਹੈ। ਨਾਲ ਹੀ ਕਿਹਾ ਜੇਕਰ 31 ਮਈ ਤੱਕ ਪੰਜਾਬ ‘ਚੋਂ ਨਸ਼ਾ ਖਤਮ ਨਾ ਹੋਇਆ ਤਾਂ ਕੀ ਮੁੱਖ ਮੰਤਰੀ ਅਸਤੀਫਾ ਦੇ ਦੇਵੇਗਾ ?
ਅੰਮ੍ਰਿਤਪਾਲ ਦੇ ਪਿਤਾ ਨੇ ਵਾਇਰਲ ਆਡੀਓ ’ਤੇ ਕਿਹਾ ਕਿ ਇਹ ਏ.ਆਈ. ਦੁਆਰਾ ਬਣਾਇਆ ਗਿਆ ਸੀ ਪਰ ਪੁਲਿਸ ਨੂੰ ਇਸ ਆਡੀਓ ਦੀ ਜਾਂਚ ਤਾਂ ਕਰਨੀ ਚਾਹੀਦੀ ਹੈ। ਉਨ੍ਹਾਂ ਵਲੋਂ ਸੁਖਪ੍ਰੀਤ ਸਿੰਘ ਹਰੀਨੋਂ ਦੀ ਇਕ ਆਡੀਓ ਵੀ ਦਿਖਾਈ ਗਈ ਹੈ, ਜਿਸ ਵਿਚ ਉਹ ਅੰਮ੍ਰਿਤਪਾਲ ਬਾਰੇ ਗੱਲ ਕਰ ਰਿਹਾ ਹੈ। ਇਸ ਦੇ ਨਾਲ ਹੀ ਅਗਲੀ ਵੀਡੀਓ ਵਿਚ ਅੰਮ੍ਰਿਤਪਾਲ ਦੇ ਪਿਤਾ ਦੀ ਇਕ ਵੀਡੀਓ ਦਿਖਾਈ ਗਈ, ਜਿਸ ਵਿਚ ਉਹ ਆਪਣੇ ਵੱਡੇ ਪੁੱਤਰ ਹਰਪ੍ਰੀਤ ਦੀ ਗ੍ਰਿਫ਼ਤਾਰੀ ਬਾਰੇ ਗੱਲ ਕਰ ਰਹੇ ਸਨ। ਜਿਸ ਵਿਚ ਉਹ ਦੋਸ਼ ਲਗਾ ਰਹੇ ਹਨ ਕਿ ਉਨ੍ਹਾਂ ਦੇ ਪੁੱਤਰ ਨੂੰ ਪੁਲਿਸ ਨੇ ਝੂਠੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤਾ ਹੈ।