AAP-ਕਾਂਗਰਸ ’ਤੇ ਮਜੀਠੀਆ ਦਾ ਤਿੱਖਾ ਹਮਲਾ, ਕਿਹਾ “ਡਰਾਮੇਬਾਜ਼ੀ ਛੱਡੋ, ਗਵਰਨੈਂਸ ਵੱਲ ਧਿਆਨ ਦਿਓ”

ਚੰਡੀਗੜ੍ਹ: ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਬਿੱਗੜ ਰਹੀ ਸਥਿਤੀ ਅਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਵਧ ਰਹੀ ਰਾਜਨੀਤਕ ਖਿੱਚਤਾਣੀ ਦੇ ਦਰਮਿਆਨ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਦੋਹਾਂ ਪਾਰਟੀਆਂ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਦੋਹਾਂ ਨੂੰ “ਰਲ ਮਿਲ ਕੇ ਡਰਾਮੇ ਕਰਦੇ” ਦੱਸਦੇ ਹੋਏ ਕਿਹਾ ਕਿ ਪੰਜਾਬ ਦੇ ਲੋਕ ਰੋਜ਼ਾਨਾ ਦਹਿਸ਼ਤ ਵਿੱਚ ਜੀ ਰਹੇ ਹਨ, ਪਰ ਸਰਕਾਰਾਂ ਸਿਰਫ ਰਾਜਨੀਤਕ ਨਾਟਕ ਕਰ ਰਹੀਆਂ ਹਨ।

ਮਜੀਠੀਆ ਨੇ ਆਮ ਆਦਮੀ ਪਾਰਟੀ ਵਲੋਂ ਕਾਂਗਰਸ ਨੂੰ ਅੱਤਵਾਦੀ ਨਾਲ ਰਲਿਆ ਹੋਇਆ ਦੱਸਣ ‘ਤੇ ਤਾਅਨ ਕਰਦੇ ਕਿਹਾ, “ਲਾਅ ਐਂਡ ਆਰਡਰ ਇਹਨਾਂ ਸੰਵੇਦਨਸ਼ੀਲ ਮੁੱਦਾ ਹੈ ਪਰ ਉਸ ਮੁਦੇ ‘ਤੇ ਸਿਰਫ ਤੇ ਸਿਰਫ ਡਰਾਮੇ ਕੀਤੇ ਜਾ ਰਹੇ ਹਨ। ਕੱਲ ਪਰਸੋਂ ਲੀਡਰ ਓਪੋਜੀਸ਼ਨ ਨੇ ਬਿਆਨ ਦਿੱਤਾ, ਉਸ ਤੋਂ ਬਾਅਦ ਉੱਤੇ ਨਿਕੰਮਾ ਪਰਚਾ ਦਰਜ ਹੋ ਗਿਆ।”

ਉਨ੍ਹਾਂ ਨੇ ਤਾਨੇ ਮਾਰਦੇ ਕਿਹਾ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਕਾਂਗਰਸ ਨੂੰ ਪਾਕਿਸਤਾਨ ਨਾਲ ਜੋੜ ਰਹੀ ਹੈ, ਦੂਜੇ ਪਾਸੇ ਚੰਡੀਗੜ੍ਹ ਦੀ ਪਾਰਲੀਮੈਂਟ ਸੀਟ ‘ਤੇ ਇਲੈਕਸ਼ਨ ਅਲਾਇੰਸ ਰਾਹੀਂ ਉਨ੍ਹਾਂ ਦੀ ਮਦਦ ਕਰ ਰਹੀ ਹੈ।

ਮਜੀਠੀਆ ਨੇ ਲਾਅ ਐਂਡ ਆਰਡਰ ਦੀ ਸਥਿਤੀ ‘ਤੇ ਗੰਭੀਰ ਚਿੰਤਾ ਵਿਅਕਤ ਕਰਦਿਆਂ ਕਿਹਾ, “ਰੋਜ਼ ਬੰਬ ਫਟ ਰਹੇ ਹਨ, ਰੋਜ਼ ਲੁੱਟਾਂ ਹੋ ਰਹੀਆਂ ਹਨ, ਲੋਕ ਹਨੇਰੇ ਹੋਣ ‘ਤੇ ਘਰੋਂ ਬਾਹਰ ਨਿਕਲਣ ਤੋਂ ਡਰਦੇ ਹਨ। ਇਹ ਕੋਈ ਚੋਟਕਾ ਮੁੱਦਾ ਨਹੀਂ, ਇਹ ਪੰਜਾਬ ਦੀ ਸੁਰੱਖਿਆ ਨਾਲ ਜੁੜੀ ਗੰਭੀਰ ਚੀਜ਼ ਹੈ।”

ਉਨ੍ਹਾਂ ਨੇ ਆਖ਼ਰ ‘ਚ ਭਗਵੰਤ ਮਾਨ ਅਤੇ ਇੰਡੀਆ ਅਲਾਇੰਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, “ਤੁਸੀਂ ਰਾਹੁਲ ਗਾਂਧੀ ਨੂੰ ਜੱਫੀ ਪਾ ਚੁੱਕੇ ਹੋ, ਭਾਈਵਾਲ ਬਣ ਚੁੱਕੇ ਹੋ, ਹੁਣ ਰਲ ਮਿਲ ਕੇ ਲੋਕਾਂ ਨੂੰ ਮੂਰਖ ਬਣਾਉਣਾ ਛੱਡੋ। ਪੰਜਾਬ ਬਾਰਡਰ ਸੂਬਾ ਹੈ, ਸੁਰੱਖਿਆ ਨੂੰ ਲੈ ਕੇ ਗੰਭੀਰ ਹੋਵੋ। ਧੂੜ ਚ ਟੱਟੂ ਭਜਾਉਣਾ ਛੱਡੋ, ਗਵਰਨੈਂਸ ਵੱਲ ਧਿਆਨ ਦਿਓ।

By Gurpreet Singh

Leave a Reply

Your email address will not be published. Required fields are marked *