ਅੰਮ੍ਰਿਤਸਰ ਟਰੈਫਿਕ ਪੁਲਿਸ ਦੀ ਵੱਡੀ ਕਾਰਵਾਈ, ਸੁਲਤਾਨਵਿੰਡ ਰੋਡ ਤੋਂ ਨਜਾਇਜ਼ ਇੰਨਕਰੋਚਮੈਂਟਾਂ ਹਟਾਈਆਂ

ਅੰਮ੍ਰਿਤਸਰ : ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁਲੌਰ, ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਅੱਜ ਸ਼ਹਿਰ ਵਿੱਚ ਟਰੈਫਿਕ ਵਿਭਾਗ ਵੱਲੋਂ ਵੱਡੀ ਇੰਨਕਰੋਚਮੈਂਟ ਹਟਾਉ ਮੁਹਿੰਮ ਚਲਾਈ ਗਈ। ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਟਰੈਫਿਕ) ਸ੍ਰੀਮਤੀ ਅਮਨਦੀਪ ਕੌਰ, ਪੀ.ਪੀ.ਐਸ. ਦੀ ਅਗਵਾਈ ਹੇਠ ਪੁਲਿਸ ਟੀਮ ਨੇ ਜੈਨ ਇੰਚਾਰਜਾਂ ਸਮੇਤ ਸੁਲਤਾਨਵਿੰਡ ਰੋਡ (ਚੌਕ ਥਾਣਾ ਬੀ-ਡਿਵੀਜ਼ਨ ਤੋਂ ਸੁਲਤਾਨਵਿੰਡ ਪਿੰਡ ਤੱਕ) ਨਜਾਇਜ਼ ਢੰਗ ਨਾਲ ਲੱਗੀਆਂ ਰੋਹੜੀਆਂ, ਵੜੀਆਂ ਅਤੇ ਦੁਕਾਨਾਂ ਦੇ ਬਾਹਰ ਰੱਖੇ ਗਏ ਸਮਾਨ ਨੂੰ ਹਟਾਇਆ।

ਇਹ ਕਾਰਵਾਈ ਟਰੈਫਿਕ ਦੀ ਸਧਾਰਨਤਾ ਅਤੇ ਆਮ ਲੋਕਾਂ ਦੀ ਆਵਾਜਾਈ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਕੀਤੀ ਗਈ। ਟੀਮ ਵੱਲੋਂ ਦੁਕਾਨਦਾਰਾਂ ਨੂੰ ਕੜਕ ਚੇਤਾਵਨੀ ਦਿੱਤੀ ਗਈ ਕਿ ਜੇਕਰ ਉਹ ਮੁੜ ਅਜਿਹੀ ਗਤੀਵਿਧੀ ਕਰਨਗੇ ਜਾਂ ਦੁਕਾਨਾਂ ਦਾ ਸਮਾਨ ਸੜਕ ਤੇ ਰੱਖਣਗੇ, ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਵਧੀਕ ਡਿਪਟੀ ਕਮਿਸ਼ਨਰ ਪੁਲਿਸ ਅਮਨਦੀਪ ਕੌਰ ਨੇ ਦੱਸਿਆ ਕਿ ਇਹ ਮੁਹਿੰਮ ਇਥੇ ਖਤਮ ਨਹੀਂ ਹੋਵੇਗੀ, ਭਵਿੱਖ ਵਿੱਚ ਵੀ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ, ਤਾਂ ਜੋ ਸ਼ਹਿਰ ਵਿੱਚ ਟਰੈਫਿਕ ਜਾਮ, ਬੇਤਰਤੀਬੀ ਅਤੇ ਨਜਾਇਜ਼ ਕਬਜਿਆਂ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ।

ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਸੜਕਾਂ ਨੂੰ ਖੁੱਲ੍ਹਾ ਰੱਖਣ ਵਿੱਚ ਪੁਲਿਸ ਦਾ ਸਹਿਯੋਗ ਦਿਉਣ ਅਤੇ ਕਿਸੇ ਵੀ ਨਜਾਇਜ਼ ਇੰਨਕਰੋਚਮੈਂਟ ਦੀ ਜਾਣਕਾਰੀ ਟਰੈਫਿਕ ਵਿਭਾਗ ਜਾਂ ਨਜ਼ਦੀਕੀ ਥਾਣੇ ਨੂੰ ਦੇਣ।

By Gurpreet Singh

Leave a Reply

Your email address will not be published. Required fields are marked *