ਮੇਜਰ ਜਨਰਲ ਹਰਕੀਰਤ ਸਿੰਘ ਨੇ ਚੰਡੀਮੰਦਰ ਕਮਾਂਡ ਹਸਪਤਾਲ ਦੀ ਕਮਾਨ ਸੰਭਾਲੀ

ਮੇਜਰ ਜਨਰਲ ਹਰਕੀਰਤ ਸਿੰਘ ਨੇ ਚੰਡੀਮੰਦਰ ਕਮਾਂਡ ਹਸਪਤਾਲ ਦੀ ਕਮਾਨ ਸੰਭਾਲੀ

ਚੰਡੀਗੜ੍ਹ (ਨੈਸ਼ਨਲ ਟਾਈਮਜ਼): ਮੇਜਰ ਜਨਰਲ ਹਰਕੀਰਤ ਸਿੰਘ, ਜੋ ਕਿ ਇੱਕ ਪ੍ਰਸਿੱਧ ਨਿਊਕਲੀਅਰ ਮੈਡੀਸਨ ਸਪੈਸ਼ਲਿਸਟ ਅਤੇ ਆਰਮਡ ਫੋਰਸਿਜ਼ ਮੈਡੀਕਲ ਕਾਲਜ (ਏਐਫਐਮਸੀ), ਪੁਣੇ ਦੇ ਸਾਬਕਾ ਵਿਦਿਆਰਥੀ ਹਨ, ਨੇ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਪ੍ਰਮੁੱਖ ਮੈਡੀਕਲ ਸੰਸਥਾਨਾਂ ਵਿੱਚੋਂ ਇੱਕ, ਚੰਡੀਮੰਦਰ ਕਮਾਂਡ ਹਸਪਤਾਲ (ਪੱਛਮੀ ਕਮਾਂਡ) ਦੀ ਕਮਾਨ ਸੰਭਾਲ ਲਈ ਹੈ। ਉਨ੍ਹਾਂ ਰਸਮੀ ਤੌਰ ‘ਤੇ 17 ਮਈ, 2025 ਨੂੰ ਚਾਰਜ ਸੰਭਾਲਿਆ।

ਕਲੀਨਿਕਲ ਉੱਤਮਤਾ ਅਤੇ ਪ੍ਰਸ਼ਾਸਕੀ ਮੁਹਾਰਤ ਵਿੱਚ ਆਪਣੇ ਵਿਆਪਕ ਪਿਛੋਕੜ ਦੇ ਨਾਲ, ਮੇਜਰ ਜਨਰਲ ਮਨਕੀਰਤ ਸਿੰਘ ਹਸਪਤਾਲ ਦੇ ਮਿਆਰਾਂ ਅਤੇ ਸਮਰੱਥਾਵਾਂ ਨੂੰ ਹੋਰ ਵਧਾਉਣ ਦੇ ਚਾਹਵਾਨ ਹਨ। ਉਨ੍ਹਾਂ ਦੀ ਅਗਵਾਈ ਵਿਸ਼ਵ ਪੱਧਰੀ ਡਾਕਟਰੀ ਦੇਖਭਾਲ, ਖੋਜ ਅਤੇ ਸਿਖਲਾਈ ਪ੍ਰਦਾਨ ਕਰਨ ‘ਤੇ ਕੇਂਦ੍ਰਿਤ ਹੋਵੇਗੀ।

ਮੇਜਰ ਜਨਰਲ ਹਰਕੀਰਤ ਸਿੰਘ ਆਰਮਡ ਫੋਰਸਿਜ਼ ਮੈਡੀਕਲ ਸੇਵਾਵਾਂ ਦੇ ਇੱਕ ਬਹੁਤ ਹੀ ਨਿਪੁੰਨ ਅਧਿਕਾਰੀ ਹਨ। ਉਨ੍ਹਾਂ ਨੇ ਦੇਸ਼ ਭਰ ਦੇ ਪ੍ਰਮੁੱਖ ਏਐਫਐਮਐਸ ਸੰਸਥਾਨਾਂ ਅਤੇ ਮੁੱਖ ਫਾਰਮੇਸ਼ਨ ਹੈੱਡਕੁਆਰਟਰਾਂ ਵਿੱਚ ਵੱਖ-ਵੱਖ ਨਿਯੁਕਤੀਆਂ ਵਿੱਚ ਸੇਵਾ ਨਿਭਾਈ ਹੈ। ਮੈਡੀਕਲ ਵਿਗਿਆਨ ਲਈ ਉਨ੍ਹਾਂ ਦੀ ਡੂੰਘੀ ਸਮਝ ਤੇ ਆਰਮੀ ਫੋਰਮੇਸ਼ਨਸ ‘ਚ ਸਿਹਤ ਸੰਭਾਲ ਪ੍ਰਦਾਨ ਕਰਨ ਵਿੱਚ ਰਣਨੀਤਕ ਅਨੁਭਵ ਹੋਣ ਦੇ ਕਾਰਣ, ਉਹ ਕਮਾਂਡ ਹਸਪਤਾਲ (ਪੱਛਮੀ ਕਮਾਂਡ) ਦੀ ਅਗਵਾਈ ਕਰਨ ਲਈ ਵਿਲੱਖਣ ਯੋਗਤਾ ਰੱਖਦੇ ਹਨ।

ਮੇਜਰ ਜਨਰਲ ਮਨਕੀਰਤ ਸਿੰਘ ਦੀ ਅਗਵਾਈ ਹੇਠ, ਕਮਾਂਡ ਹਸਪਤਾਲ ਵਿੱਚ ਕਲੀਨਿਕਲ ਉੱਤਮਤਾ, ਅਕਾਦਮਿਕ ਸਿਖਲਾਈ ਅਤੇ ਉੱਨਤ ਮੈਡੀਕਲ ਤਕਨਾਲੋਜੀਆਂ ਦੇ ਏਕੀਕਰਨ ਵਿੱਚ ਹੋਰ ਵਾਧਾ ਹੋਣ ਦੀ ਉਮੀਦ ਹੈ।

By Balwinder Singh

Leave a Reply

Your email address will not be published. Required fields are marked *