ਵੱਡੀ ਵਾਰਦਾਤ! NRI ਦੇ ਘਰ ‘ਚ ਅਣਪਛਾਤਿਆਂ ਵੱਲੋਂ ਫਾਇਰਿੰਗ, ਮੰਗੀ 50 ਲੱਖ ਦੀ ਫਿਰੌਤੀ

ਗੁਰਦਾਸਪੁਰ : ਗੁਰਦਾਸਪੁਰ ਦੇ ਕਸਬਾ ਸ਼੍ਰੀ ਹਰਗੋਬਿੰਦਪੁਰ ਦੇ ਨਜ਼ਦੀਕੀ ਪਿੰਡ ਮਾੜੀ ਟਾਂਡਾ ਦੇ ਐੱਨਆਰਆਈ ਦੇ ਘਰ ਦੇ ਗੇਟ ‘ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਮਨੇ ਆਇਆ ਹੈ। ਐੱਨਆਰਆਈ ਰੁਪਿੰਦਰ ਸਿੰਘ ਰੋਮੀ ਤਿੰਨ ਸਾਲ ਪਹਿਲਾਂ ਅਮਰੀਕਾ ਤੋਂ ਆਇਆ ਹੈ ਅਤੇ ਪਿੰਡ ਮਾੜੀ ਟਾਂਡਾ ਤੋਂ ਸਰਪੰਚ ਦੀ ਇਲੈਕਸ਼ਨ ਲੜਿਆ ਸੀ ਜੋ ਕੁਝ ਵੋਟਾਂ ਦੇ ਫਰਕ ਨਾਲ ਹਾਰ ਗਿਆ ਸੀ ਅਤੇ ਆਮ ਆਦਮੀ ਪਾਰਟੀ ਵਿੱਚ ਚੰਗ਼ਾ ਰਸੂਖ ਅਤੇ ਸਬੰਧ ਰੱਖਦਾ ਹੈ ਅਤੇ ਸਮਾਜ ਸੇਵੀ ਗਤੀਵਿਧੀਆਂ ਵਿਚ ਰੂਚੀ ਰੱਖਦਾ ਹੈ।

ਐੱਨਆਰਆਈ ਰੁਪਿੰਦਰ ਸਿੰਘ ਰੋਮੀ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਘਰ ਸੁੱਤਾ ਹੋਇਆ ਸੀ ਕਿ 12:30 ਵਜੇ ਦੇ ਕਰੀਬ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਾਹਰ ਖੜਾਕਾ ਹੋਇਆ ਹੈ ਅਤੇ ਜਦੋਂ ਉਸ ਨੇ ਕੋਠੀ ਦੇ ਉਪਰ ਜਾ ਕੇ ਵੇਖਿਆ ਤਾਂ ਕੋਈ ਵੀ ਨਜ਼ਰ ਨਹੀਂ ਆਇਆ ਅਤੇ ਸਵੇਰੇ ਕਿਸੇ ਪਿੰਡ ਦੇ ਵਿਅਕਤੀ ਨੇ ਜਾਣਕਾਰੀ ਦਿੱਤੀ ਕਿ ਉਸ ਦੇ ਗੇਟ ‘ਤੇ ਰਾਤ ਫਾਇਰਿੰਗ ਹੋਈ ਹੈ। ਜਦੋਂ ਸੀਸੀਟੀਵੀ ਕੈਮਰੇ ਵਿੱਚ ਤਸਵੀਰਾਂ ਵੇਖੀਆਂ ਤਾਂ ਅਣਪਛਾਤੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਗੇਟ ਉਪਰ ਦੋ ਫਾਇਰ ਕੀਤੇ ਗਏ, ਜਿਨ੍ਹਾਂ ਦੀ ਫੁਟੇਜ ਸੀ ਸੀ ਟੀਵੀ ਕੈਮਰੇ ‘ਚ ਕੈਦ ਹੋ ਗਈ ਅਤੇ ਸੋਮਵਾਰ ਸਵੇਰੇ ਅਣਪਛਾਤੇ ਫੌਨ ਨੰਬਰ ‘ਤੇ ਪੰਜਾਹ ਲੱਖ ਰੁਪਏ ਫਿਰੌਤੀ ਮੰਗੀ ਵੀ ਮੰਗੀ ਗਈ। ਰੁਪਿੰਦਰ ਸਿੰਘ ਰੋਮੀ ਵੱਲੋਂ ਥਾਣਾ ਘੁਮਾਣ ਫੋਨ ਰਾਹੀਂ ਵਾਰਦਾਤ ਬਾਰੇ ਸ਼ਿਕਾਇਤ ਦਰਜ ਕਰਵਾਈ। ਤੁਰੰਤ ਥਾਣਾ ਮੁੱਖੀ ਗਗਨਦੀਪ ਸਿੰਘ ਸਮੇਤ ਪੁਲਸ ਪਾਰਟੀ ਮੌਕੇ ‘ਤੇ ਪਹੁੰਚੇ ਅਤੇ ਸਾਰੀ ਘਟਨਾ ਦੀ ਪੁਲਸ ਵੱਲੋਂ ਹਰ ਇੱਕ ਪੱਖ ਤੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮਾਮਲਾ ਦਰਜ ਕਰ ਦਿੱਤਾ ਗਿਆ ਹੈ।

By Gurpreet Singh

Leave a Reply

Your email address will not be published. Required fields are marked *