ਭਦੌੜ ‘ਚ ਵਾਪਰੀ ਵੱਡੀ ਵਾਰਦਾਤ: ਨਿੱਕੀ ਜਿਹੀ ਗੱਲ ਪਿੱਛੇ ਚੱਲ ਗਈਆਂ ਤਾਬੜਤੋੜ ਗੋਲੀਆਂ

ਬਰਨਾਲਾ – ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਅੱਜ-ਕੱਲ ਗੁੰਡਾਗਰਦੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹੀ ਹੀ ਇੱਕ ਘਟਨਾ ਬਰਨਾਲਾ ਦੇ ਭਦੌੜ ਵਿੱਚ ਵਾਪਰੀ, ਜਿੱਥੇ ਇੱਕ ਮਾਮੂਲੀ ਝਗੜਾ ਵੱਡੇ ਝਗੜੇ ਵਿੱਚ ਬਦਲ ਗਿਆ। ਇਸ ਦੌਰਾਨ ਵਿਅਕਤੀਆਂ ਵਲੋਂ ਤਾਬੜਤੋੜ ਗੋਲੀਬਾਰੀ ਕੀਤੀ ਗਈ। ਇਸ ਘਟਨਾ ਦੌਰਾਨ ਭਦੌੜ ਦੇ ਦੋ ਨੌਜਵਾਨਾਂ ‘ਤੇ ਵੀ ਹਮਲਾ ਕੀਤਾ ਗਿਆ, ਹਾਲਾਂਕਿ ਕੋਈ ਜ਼ਖਮੀ ਨਹੀਂ ਹੋਇਆ। 

ਜਾਣਕਾਰੀ ਮੁਤਾਬਕ ਘਟਨਾ ਦੀ ਸੂਚਨਾ ਮਿਲਣ ‘ਤੇ ਪਹੁੰਚੀ ਭਦੌੜ ਪੁਲਸ ਨੇ 7 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਇੱਕ ਪਿਸਤੌਲ ਅਤੇ ਦੋ ਵਾਹਨ ਬਰਾਮਦ ਕੀਤੇ ਹਨ। ਥਾਣਾ ਭਦੌੜ ਵਿਖੇ ਡੀ. ਐੱਸ. ਪੀ. ਗੁਰਪ੍ਰੀਤ ਸਿੰਘ ਸਿੱਧੂ ਤਪਾ ਤੇ ਥਾਣਾ ਭਦੌੜ ਦੇ ਇੰਸਪੈਕਟਰ ਹਰਸਿਮਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੀਤੀ ਰਾਤ ਤਕਰੀਬਨ 8:30 ਵਜੇ ਦੇ ਕਰੀਬ ਰਿਸ਼ੂ ਗਰਗ ਪੁੱਤਰ ਸੁਰਿੰਦਰ ਕੁਮਾਰ (ਕਾਲਾ) ਅਤੇ ਉਸ ਦਾ ਦੋਸਤ ਹਰਪ੍ਰੀਤ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਭਦੌੜ ਜੈਕਸ ਪੀਜ਼ਾ ਹੱਟ ਤਿੰਨਕੋਨੀ ਭਦੌੜ ਵਿਖੇ ਕੁਝ ਖਾਣ-ਪੀਣ ਲਈ ਗਏ ਸਨ। ਇਸੇ ਦੌਰਾਨ ਜੈਕਸ ਪੀਜ਼ਾ ਹੱਟ ’ਤੇ ਪਹਿਲਾਂ ਤੋਂ ਹੀ ਬੈਠੇ ਜਸਵੀਰ ਸਿੰਘ ਸੀਰਾ ਵਾਸੀ ਪਿੰਡ ਸੈਦੋਕੇ ਜ਼ਿਲ੍ਹਾ (ਮੋਗਾ) ਆਪਣੀ ਪਤਨੀ ਅਤੇ ਆਪਣੀ ਮਾਤਾ ਦੇ ਨਾਲ ਬੈਠ ਕੇ ਕੁਝ ਖਾਹ ਪੀ ਰਹੇ ਸਨ। 

ਇਸੇ ਦੌਰਾਨ ਜਸਵੀਰ ਸਿੰਘ ਸੀਰਾ ਦੀ ਕਿਸੇ ਗੱਲੋਂ ਰਿਸ਼ੂ ਗਰਗ ਤੇ ਹਰਪ੍ਰੀਤ ਸਿੰਘ ਨਾਲ ਤਕਰਾਰਬਾਜ਼ੀ ਹੋ ਗਈ ਪਰ ਤਕਰਾਰਬਾਜ਼ੀ ਹੋਣ ਤੋਂ ਬਾਅਦ ਰਿਸ਼ੂ ਗਰਗ ਤੇ ਹਰਪ੍ਰੀਤ ਸਿੰਘ ਨੂੰ ਸਮਝਾ ਕੇ ਘਰ ਨੂੰ ਤੋਰ ਦਿੱਤਾ ਗਿਆ। ਉਸ ਤੋਂ ਬਾਅਦ ਜਸਵੀਰ ਸਿੰਘ ਸੀਰਾ ਨੇ ਆਪਣੇ ਸਾਥੀ ਅਵਤਾਰ ਸਿੰਘ, ਸੁਖਵੀਰ ਸਿੰਘ, ਸਚਿਨ ਖਾਨ, ਸੁਖਜੀਤ ਸਿੰਘ ਵਾਸੀ ਪਿੰਡ ਸੈਦੋਕੇ ਜ਼ਿਲ੍ਹਾ ਮੋਗਾ ਅਤੇ ਗੁਰਪ੍ਰੀਤ ਸਿੰਘ ਪਿੰਡ ਬੁਰਜ਼ ਹਮੀਰਾ, ਰਾਜਵੀਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਬੱਧਨੀ ਕਲਾ ਜ਼ਿਲ੍ਹਾ (ਮੋਗਾ) ਨੂੰ ਫੋਨ ਕਰਕੇ ਬੁਲਾਇਆ। ਰਿਸ਼ੂ ਗਰਗ ਤੇ ਹਰਪ੍ਰੀਤ ਸਿੰਘ ਨਾਲ ਲੜਾਈ ਕਰਨ ਲਈ ਉਨ੍ਹਾਂ ਨੇ ਰਿਸ਼ੂ ਗਰਗ ਦੇ ਤਾਏ ਦੇ ਕਰਿਆਨਾ ਸਟੋਰ ’ਤੇ ਜਾ ਕੇ ਲੜਾਈ ਕੀਤੀ। ਲੜਾਈ ਦੌਰਾਨ ਹਰਪ੍ਰੀਤ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਭਦੌੜ ਦੇ ਸਿਰ ’ਚ ਅਤੇ ਪ੍ਰਿੰਸ ਕੁਮਾਰ ਪੁੱਤਰ ਦਲੀਪ ਚੰਦ ਦੀ ਬਾਂਹ ’ਤੇ ਗੰਭੀਰ ਸੱਟਾਂ ਲੱਗੀਆਂ। 

ਸੱਟਾਂ ਲੱਗਣ ਕਾਰਨ ਆਲੇ-ਦੁਆਲੇ ਦੇ ਮਾਰਕੀਟ ਵਾਲੇ ਦੁਕਾਨਦਾਰ ਜਦੋਂ ਜਸਵੀਰ ਸਿੰਘ ਸੀਰਾ ਤੇ ਉਸ ਦੇ ਸਾਥੀਆਂ ਦੇ ਮਗਰ ਪੈ ਗਏ ਤਾਂ ਰਾਜਵੀਰ ਸਿੰਘ ਵਾਸੀ ਬੱਧਨੀ ਕਲਾਂ ਨੇ ਆਪਣਾ ਲਾਇਸੈਂਸੀ ਰਿਵਾਲਵਰ ਨਾਲ ਫਾਈਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਉਹ ਆਪਣੇ ਸਾਥੀਆਂ ਨਾਲ ਫ਼ਰਾਰ ਹੋ ਗਿਆ। ਇਸ ਗੱਲ ਦਾ ਥਾਣਾ ਭਦੌੜ ਦੇ ਇੰਸਪੈਕਟਰ ਹਰਸਿਮਰਨਜੀਤ ਸਿੰਘ ਨੂੰ ਜਦੋਂ ਪਤਾ ਲੱਗਾ ਤਾਂ ਉਹ ਤਰੁੰਤ ਆਪਣੀ ਪੁਲਸ ਟੀਮ ਨੂੰ ਨਾਲ ਲੈ ਕੇ ਘਟਨਾ ਸਥਾਨ ’ਤੇ ਪਹੁੰਚ ਚੁੱਕੇ। ਡੀ.ਐੱਸ.ਪੀ. ਗੁਰਪ੍ਰੀਤ ਸਿੰਘ ਸਿੱਧੂ ਤੇ ਥਾਣਾ ਭਦੌੜ ਦੇ ਇੰਸਪੈਕਟਰ ਹਰਸਿਮਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰਿੰਸ ਕੁਮਾਰ ਪੁੱਤਰ ਦਲੀਪ ਚੰਦ ਦੇ ਬਿਆਨਾਂ ਦੇ ਆਧਾਰ ’ਤੇ ਅਵਤਾਰ ਸਿੰਘ, ਸੁਖਵੀਰ ਸਿੰਘ, ਸਚਿਨ ਖਾਨ, ਸੁਖਜੀਤ ਸਿੰਘ ਸਾਰੇ ਵਾਸੀ ਪਿੰਡ ਸੈਦੋਕੇ ਅਤੇ ਗੁਰਪ੍ਰੀਤ ਸਿੰਘ ਪਿੰਡ ਬੁਰਜ਼ ਹਮੀਰਾ, ਰਾਜਵੀਰ ਸਿੰਘ ਵਾਸੀ ਬਧਨੀ ਕਲਾਂ ਦੇ ਖਿਲਾਫ ਥਾਣਾ ਭਦੌੜ ਵਿਖੇ ਪਰਚਾ ਦਰਜ ਕੀਤਾ ਗਿਆ।

By Gurpreet Singh

Leave a Reply

Your email address will not be published. Required fields are marked *