ਅੰਮ੍ਰਿਤਸਰ ‘ਚ ਨਸ਼ਾ ਤੱਸਕਰਾਂ ਵਿਰੁੱਧ ਵੱਡਾ ਸਰਚ ਅਭਿਆਨ, ਕਈ ਸੰਵੇਦਨਸ਼ੀਲ ਇਲਾਕਿਆਂ ਦੀ ਹੋਈ ਚੈਕਿੰਗ

ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਵਿੱਚ ਨਸ਼ਾ ਤੱਸਕਰਾਂ, ਗੈਰ ਕਾਨੂੰਨੀ ਤੱਤਾਂ ਅਤੇ ਮਾੜੇ ਅਨਸਰਾਂ ਦੀ ਨੱਥਕਸ਼ੀ ਲਈ ਕਮਿਸ਼ਨਰੇਟ ਪੁਲਿਸ ਵੱਲੋਂ ਵੱਡਾ ਸਰਚ ਅਭਿਆਨ ਚਲਾਇਆ ਗਿਆ। ਇਸ ਸਪੈਸ਼ਲ Cordon and Search Operation (CASO) ਦੀ ਅਗਵਾਈ ਕਮਿਸ਼ਨਰ ਪੁਲਿਸ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ. ਵੱਲੋਂ ਕੀਤੀ ਗਈ, ਜਿਸ ਵਿੱਚ ਤਿੰਨਾਂ ਜੋਨਾਂ ਦੇ ਵੱਖ-ਵੱਖ ਸੰਵੇਦਨਸ਼ੀਲ ਇਲਾਕਿਆਂ ਵਿੱਚ ਪੁਲਿਸ ਵੱਲੋਂ ਗਹਿਰੀ ਜਾਂਚ ਕੀਤੀ ਗਈ।

ਆਪਰੇਸ਼ਨ ਦੀ ਨਿਗਰਾਨੀ ਸ੍ਰੀ ਆਲਮ ਵਿਜੇ ਸਿੰਘ, ਡੀ.ਸੀ.ਪੀ. ਲਾਅ ਐਂਡ ਆਰਡਰ ਅੰਮ੍ਰਿਤਸਰ ਨੇ ਕੀਤੀ। ਇਸ ਦੌਰਾਨ ਤਿੰਨਾਂ ਜੋਨਾਂ ਦੇ ਏ.ਡੀ.ਸੀ.ਪੀਜ਼, ਸਬ-ਡਵੀਜ਼ਨ ਏ.ਸੀ.ਪੀਜ਼, ਸਟੇਸ਼ਨ ਇੰਚਾਰਜ, ਚੌਕੀ ਇੰਚਾਰਜ, ਸਵੈਟ ਟੀਮਾਂ ਅਤੇ ਹੋਰ ਅਫਸਰਾਂ ਨੇ ਹਿੱਸਾ ਲਿਆ।

ਅਭਿਆਨ ਤਹਿਤ ਗੇਟ ਹਕੀਮਾਂ, ਅੰਨਗੜ੍ਹ, ਗੁੱਜਰਪੁਰਾ, ਘਨੂੰਪੁਰ ਕਾਲੇ, ਕਪੱਤਗੜ, ਮੁਸਤਫਾਬਾਦ, ਮਕਬੂਲਪੁਰਾ, ਮੋਹਕਮਪੁਰਾ, ਝੂਗੀਆਂ, ਵੇਰਕਾ ਤੇ 88 ਫੁੱਟ ਰੋਡ ਵਰਗੇ ਇਲਾਕਿਆਂ ਵਿੱਚ ਨਸ਼ਾ ਤੱਸਕਰਾਂ, ਬੇਲ ਤੇ ਬਾਹਰ ਆਏ ਅਪਰਾਧੀਆਂ ਅਤੇ ਸ਼ੱਕੀ ਵਿਅਕਤੀਆਂ ਦੀਆਂ ਰਿਹਾਇਸ਼ਾਂ ਦੀ ਚੋਖੀ ਤਲਾਸ਼ੀ ਲਈ ਗਈ।

ਇਸ ਤੋਂ ਇਲਾਵਾ ਮਾਲਜ਼, ਹੋਟਲਾਂ, ਭੀੜ ਵਾਲੇ ਬਜ਼ਾਰਾਂ ਅਤੇ ਪਾਰਕਿੰਗ ਵਿੱਚ ਖੜੇ ਵਾਹਨਾਂ ਦੀ ਵੀ ਜਾਂਚ ਕੀਤੀ ਗਈ। ਰਜਿਸਟ੍ਰੇਸ਼ਨ ਨੰਬਰਾਂ ਰਾਹੀਂ ਵਾਹਨਾਂ ਦੀ ਮਾਲਕੀ ਬਾਰੇ ਪਤਾ ਲਗਾਇਆ ਗਿਆ।

ਸਰਚ ਦੌਰਾਨ ਪੁਲਿਸ ਵੱਲੋਂ ਇਲਾਕਾ ਵਾਸੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਜੇਕਰ ਕਿਸੇ ਨੂੰ ਆਪਣੇ ਇਲਾਕੇ ਵਿੱਚ ਨਸ਼ਾ ਤੱਸਕਰੀ ਜਾਂ ਹੋਰ ਕੋਈ ਗੈਰ ਕਾਨੂੰਨੀ ਸਰਗਰਮੀ ਦੀ ਜਾਣਕਾਰੀ ਹੋਵੇ ਤਾਂ ਉਹ ਬੇਝਿਜਕ ਪੁਲਿਸ ਨਾਲ ਸਾਂਝੀ ਕਰ ਸਕਦੇ ਹਨ। ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਪੁਲਿਸ ਵੱਲੋਂ ਇਹ ਭਰੋਸਾ ਵੀ ਦਿੱਤਾ ਗਿਆ ਕਿ ਅੰਮ੍ਰਿਤਸਰ ਦੀ ਅਮਨ-ਸ਼ਾਂਤੀ ਅਤੇ ਜਨਤਾ ਦੀ ਸੁਰੱਖਿਆ ਲਈ ਕਮਿਸ਼ਨਰੇਟ ਪੁਲਿਸ 24 ਘੰਟੇ ਤੱਤਪਰ ਹੈ।

By Gurpreet Singh

Leave a Reply

Your email address will not be published. Required fields are marked *