ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡਾ ਝਟਕਾ, ਕਟੜਾ ਹੈਲੀਪੈਡ ਤੇ ਅੱਗ ਲੱਗਣ ਕਾਰਨ ਸੇਵਾ ਠੱਪ; ਕਰੋੜਾਂ ਦੇ ਨੁਕਸਾਨ ਦਾ ਖ਼ਦਸ਼ਾ

ਗੁਰਪ੍ਰੀਤ ਸਿੰਘ :- ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਦੇ ਮੁੱਖ ਪੜਾਅ ਕਟੜਾ ਸਥਿਤ ਸੇਰਲੀ ਹੈਲੀਪੈਡ ਟਰਮੀਨਲ ’ਤੇ ਬੀਤੀ ਦੇਰ ਰਾਤ ਸ਼ੱਕੀ ਹਾਲਾਤਾਂ ‘ਚ ਭਿਆਨਕ ਅੱਗ ਲੱਗ ਗਈ। ਇਸ ਅੱਗ ‘ਚ ਸ਼੍ਰਾਈਨ ਬੋਰਡ ਦਾ ਦਫ਼ਤਰ ਅਤੇ ਖਾਣ-ਪੀਣ ਦਾ ਆਉਟਲੈਟ (ਫੂਡ ਕੋਰਟ) ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ, ਜਦਕਿ ਹੈਲੀਕਾਪਟਰ ਚਲਾਉਣ ਵਾਲੀ ਕੰਪਨੀ ਦੇ ਦਫ਼ਤਰ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ।

ਹਾਦਸੇ ਕਾਰਨ ਕਰੋੜਾਂ ਰੁਪਏ ਦੇ ਨੁਕਸਾਨ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ, ਐਤਵਾਰ ਸਵੇਰੇ ਸੁਰੱਖਿਆ ਜਾਂਚ ਅਤੇ ਪ੍ਰਬੰਧ ਬਹਾਲ ਕਰਨ ਦੀ ਪ੍ਰਕਿਰਿਆ ਕਾਰਨ ਵੈਸ਼ਨੋ ਦੇਵੀ ਦੀ ਹੈਲੀਕਾਪਟਰ ਸੇਵਾ ਦੇਰੀ ਨਾਲ ਸ਼ੁਰੂ ਹੋ ਸਕੀ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ‘ਚ ਜੁਟੀਆਂ ਹੋਈਆਂ ਹਨ।

ਨੋਟ – ਇਸ ਖ਼ਬਰ ਨੂੰ ਲਗਾਤਾਰ ਅਪਡੇਟ ਕੀਤਾ ਜਾ ਰਿਹਾ ਹੈ। ਅਸੀਂ ਆਪਣੇ ਸਾਰੇ ਪਾਠਕਾਂ ਨੂੰ ਪਲ-ਪਲ ਦੀਆਂ ਖ਼ਬਰਾਂ ਨਾਲ ਅਪਡੇਟ ਕਰਦੇ ਹਾਂ। ਅਸੀਂ ਤਾਜ਼ਾ ਅਤੇ ਬ੍ਰੇਕਿੰਗ ਨਿਊਜ਼ ਤੁਰੰਤ ਤੁਹਾਡੇ ਤੱਕ ਪਹੁੰਚਾਉਣ ਲਈ ਵਚਨਬੱਧ ਹਾਂ। ਸ਼ੁਰੂਆਤੀ ਤੌਰ ’ਤੇ ਮਿਲੀ ਜਾਣਕਾਰੀ ਦੇ ਆਧਾਰ ’ਤੇ ਅਸੀਂ ਇਸ ਖ਼ਬਰ ਨੂੰ ਲਗਾਤਾਰ ਅਪਡੇਟ ਕਰ ਰਹੇ ਹਾਂ। ਤਾਜ਼ਾ ਬ੍ਰੇਕਿੰਗ ਨਿਊਜ਼ ਅਤੇ ਅਪਡੇਟਾਂ ਲਈ ਜਾਗਰਣ ਨਾਲ ਜੁੜੇ ਰਹੋ।

By Gurpreet Singh

Leave a Reply

Your email address will not be published. Required fields are marked *