ਪੰਜਾਬ ਨੂੰ ਐਮਰਜੈਂਸੀ ਦੇ ਦੌਰ ਦੀ ਯਾਦ ਦਿਵਾ ਰਹੀ ਮਾਨ ਸਰਕਾਰ: ਤਰੁਣ ਚੁਘ

ਚੰਡੀਗੜ੍ਹ – ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁਘ ਨੇ ‘ਪੰਜਾਬ ਕੇਸਰੀ’ ਸਮੂਹ ’ਤੇ ਮਾਨ ਸਰਕਾਰ ਵੱਲੋਂ ਸਰਕਾਰੀ ਮਸ਼ੀਨਰੀ ਰਾਹੀਂ ਕਰਵਾਈ ਗਈ ਕਾਰਵਾਈ ਨੂੰ ਲੋਕਤੰਤਰ ’ਤੇ ਸਿੱਧਾ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਇਹ ਘਟਨਾ ਪੰਜਾਬ ਨੂੰ ਐਮਰਜੈਂਸੀ ਦੇ ਭਿਆਨਕ ਦੌਰ ਦੀ ਯਾਦ ਦਿਵਾਉਂਦੀ ਹੈ। ਚੁਘ ਨੇ ਕਿਹਾ ਕਿ ਜਦੋਂ ਸੱਤਾ ਦਾ ਹੰਕਾਰ ਭਾਰੂ ਹੋ ਜਾਂਦਾ ਹੈ, ਤਾਂ ਸੱਚ ਨੂੰ ਦਬਾਉਣ ਅਤੇ ਸੱਚ ਦਿਖਾਉਣ ਵਾਲੇ ਮੀਡੀਆ ਅਦਾਰਿਆਂ ਨੂੰ ਕੁਚਲਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਪੰਜਾਬ ਵਿਚ ਭਗਵੰਤ ਮਾਨ ਸਰਕਾਰ ਉਹੀ ਰਸਤਾ ਅਪਣਾਉਂਦੀ ਦਿਖਾਈ ਦੇ ਰਹੀ ਹੈ।

ਉਨ੍ਹਾਂ ਕਿਹਾ ਕਿ ਕਥਿਤ ਇਮਾਨਦਾਰ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਇਸ਼ਾਰਿਆਂ ’ਤੇ ਚੱਲ ਰਹੀ ਭਗਵੰਤ ਮਾਨ ਸਰਕਾਰ ‘ਪੰਜਾਬ ਕੇਸਰੀ’ ਵਰਗੇ ਵੱਕਾਰੀ ਅਤੇ ਰਾਸ਼ਟਰਵਾਦੀ ਮੀਡੀਆ ਸਮੂਹ ਨੂੰ ਡਰਾਉਣ ਅਤੇ ਦਬਾਉਣ ਦੀ ਸਾਜ਼ਿਸ਼ ਵਿਚ ਜੁਟੀ ਹੋਈ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਚੌਥਾ ਥੰਮ੍ਹ ਮੀਡੀਆ ਹੈ ਅਤੇ ਉਸ ਨੂੰ ਨਿਸ਼ਾਨਾ ਬਣਾਉਣਾ ਲੋਕਤੰਤਰ ਦੀ ਆਤਮਾ ਨੂੰ ਚੋਟ ਪਹੁੰਚਾਉਣ ਵਰਗਾ ਹੈ। ਚੁਘ ਨੇ ਕਿਹਾ ਕਿ ਪੰਜਾਬ ਵਿਚ ‘ਆਪ’ ਸਰਕਾਰ ਜਿਸ ਤਰ੍ਹਾਂ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ, ਉਹ ਦਰਸਾਉਂਦਾ ਹੈ ਕਿ ਉਹ ਆਲੋਚਨਾ ਸਹਿਣ ਨਹੀਂ ਕਰ ਸਕਦੀ।
 

By Gurpreet Singh

Leave a Reply

Your email address will not be published. Required fields are marked *