ਕਈ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਹਨ ‘ਭਾਈਜਾਨ’, ਬੋਲੇ- ਹੱਡੀਆਂ-ਪਸਲੀਆਂ ਟੁੱਟ ਗਈਆਂ…

ਮੁੰਬਈ – ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਹਮੇਸ਼ਾ ਹੀ ਆਪਣੀ ਫਿਟ ਬਾਡੀ, ਡੈਸ਼ਿੰਗ ਲੁੱਕ ਅਤੇ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ। ਲੋਕ ਉਨ੍ਹਾਂ ਨੂੰ ਪਿਆਰ ਨਾਲ ‘ਭਾਈਜਾਨ’ ਕਹਿੰਦੇ ਹਨ। ਪਰ ਹਾਲ ਹੀ ਵਿੱਚ ਜਦੋਂ ਉਹ ‘ਦਿ ਕਪਿਲ ਸ਼ਰਮਾ ਸ਼ੋਅ’ ਵਿੱਚ ਮਹਿਮਾਨ ਵਜੋਂ ਪਹੁੰਚੇ, ਤਾਂ ਉਨ੍ਹਾਂ ਨੇ ਆਪਣੇ ਜੀਵਨ ਦੇ ਕੁਝ ਅਜਿਹੇ ਪਹਲੂਆਂ ਨੂੰ ਸਾਂਝਾ ਕੀਤਾ ਜੋ ਸ਼ਾਇਦ ਜਨਤਾ ਨੇ ਪਹਿਲਾਂ ਕਦੇ ਨਹੀਂ ਸੁਣੇ ਸਨ।

ਸਲਮਾਨ ਦੀ ਸਿਹਤ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ

ਸ਼ੋਅ ਵਿੱਚ ਗੱਲਬਾਤ ਦੌਰਾਨ ਸਲਮਾਨ ਨੇ ਕਈ ਸਾਲਾਂ ਤੋਂ ਚੱਲ ਰਹੀਆਂ ਆਪਣੀਆਂ ਸਿਹਤ ਸਮੱਸਿਆਵਾਂ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ, “ਸਾਡੇ ਹੱਡੀਆਂ ਟੁੱਟ ਗਈਆਂ, ਪੱਸਲੀਆਂ ਚਟਕ ਗਈਆਂ, ਟ੍ਰਾਈਜੈਮਿਨਲ ਨਿਊਰਾਲਜੀਆ ਵਰਗੀ ਬੀਮਾਰੀ ਹੋਈ, ਦਿਮਾਗ ‘ਚ ਐਨੀਉਰੀਜ਼ਮ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ। AVM ਦਾ ਵੀ ਟਰੀਟਮੈਂਟ ਚੱਲ ਰਿਹਾ ਹੈ। ਫਿਰ ਵੀ ਅਸੀਂ ਸਿਨੇਮਾ ਵਿੱਚ ਐਕਸ਼ਨ ਕਰ ਰਹੇ ਹਾਂ, ਉੱਚਾਈ ਤੋਂ ਛਾਲ ਮਾਰ ਰਹੇ ਹਾਂ, ਡਾਂਸ ਕਰ ਰਹੇ ਹਾਂ।”

ਵਿਆਹ ‘ਤੇ ਖੁਲਾਸਾ – “ਹੁਣ ਝਗੜੇ ਸਹਿਣ ਦਾ ਸਬਰ ਨਹੀਂ”

ਜਦੋਂ ਸਲਮਾਨ ਤੋਂ ਹਮੇਸ਼ਾ ਵਾਂਗ ਇਹ ਪੁੱਛਿਆ ਗਿਆ ਕਿ “ਕੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੋਈ ਲੜਕੀ ਹੈ?” ਤਾਂ ਉਨ੍ਹਾਂ ਨੇ ਮਜ਼ਾਕੀਆ ਲਹਿਜੇ ਵਿੱਚ ਕਿਹਾ ਕਿ “ਫਿਲਹਾਲ ਮੇਰੀ ਜ਼ਿੰਦਗੀ ਵਿੱਚ ਕੋਈ ਨਹੀਂ ਹੈ ਅਤੇ ਸੱਚ ਕਹਾਂ ਤਾਂ ਮੇਰੇ ਵਿਚ ਇੰਨਾ ਸਬਰ ਨਹੀਂ ਹੈ ਕਿ ਮੈਂ ਵਿਆਹ ਤੋਂ ਬਾਅਦ ਦੇ ਰੋਜ਼ ਦੇ ਝਗੜਿਆਂ ਅਤੇ ਸਮਝੌਤਿਆਂ ਨੂੰ ਸਹਿ ਸਕਾਂ। ਮੈਂ ਉਸ ਮੁਕਾਮ ‘ਤੇ ਹਾਂ ਜਿੱਥੇ ਮੈਨੂੰ ਆਪਣੀ ਜਗ੍ਹਾ ਪਸੰਦ ਹੈ ਅਤੇ ਮੈਂ ਇਸਨੂੰ ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੁੰਦਾ।”

ਸਲਮਾਨ ਨੇ ਅੱਗੇ ਕਿਹਾ ਕਿ, “ਹੁਣ ਮੈਂ ਇਕੱਲਾ ਰਹਿਣਾ ਪਸੰਦ ਕਰਦਾ ਹਾਂ। ਮੈਂ ਆਪਣੀ ਥਾਂ ਕਿਸੇ ਨਾਲ ਸਾਂਝੀ ਨਹੀਂ ਕਰ ਸਕਦਾ। ਅੱਜ-ਕੱਲ੍ਹ ਤਾਂ ਛੋਟੀ-ਛੋਟੀ ਗੱਲਾਂ ‘ਤੇ ਤਲਾਕ ਹੋ ਜਾਂਦੇ ਹਨ ਅਤੇ ਅੱਧਾ ਪੈਸਾ ਵੀ ਚਲਾ ਜਾਂਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਜੋ ਕੁਝ ਵੀ ਕਮਾਇਆ ਹੈ, ਉਹ ਕਾਫੀ ਮਿਹਨਤ ਨਾਲ ਕਮਾਇਆ ਹੈ। ਇਸ ਮਿਹਨਤ ਨੂੰ ਦੁਬਾਰਾ ਦੁਹਰਾਉਣਾ ਅਸਾਨ ਨਹੀਂ।”

ਚਾਹੇ ਦਰਦ ਹੋਵੇ ਜਾਂ ਦੁੱਖ – ਸਲਮਾਨ ਖਾਨ ਹਮੇਸ਼ਾ ਹੱਸਦੇ ਰਹਿੰਦੇ ਹਨ

ਸਲਮਾਨ ਦੀ ਇਹ ਗੱਲਬਾਤ ਦਰਸਾਉਂਦੀ ਹੈ ਕਿ ਉਹ ਸਿਰਫ਼ ਇੱਕ ਸਟਾਰ ਹੀ ਨਹੀਂ, ਸਗੋਂ ਇਕ ਅੰਦਰੋਂ ਮਜ਼ਬੂਤ ਇਨਸਾਨ ਵੀ ਹਨ, ਜੋ ਆਪਣੀਆਂ ਤਕਲੀਫਾਂ ਨੂੰ ਦਿਲ ਵਿੱਚ ਰੱਖ ਕੇ ਵੀ ਦੁਨੀਆ ਨੂੰ ਹੱਸਾਉਣ ਦਾ ਹੌਂਸਲਾ ਰੱਖਦੇ ਹਨ।

By Rajeev Sharma

Leave a Reply

Your email address will not be published. Required fields are marked *