ਲੈਂਡ ਪੁਲਿੰਗ ਨੀਤੀ ਵਿਰੁੱਧ ਸਮਰਾਲਾ ਵਿੱਚ ਵਿਸ਼ਾਲ ਮਹਾਰੈਲੀ, ਹਜ਼ਾਰਾਂ ਕਿਸਾਨਾਂ ਦੀ ਸ਼ਿਰਕਤ

ਨੈਸ਼ਨਲ ਟਾਈਮਜ਼ ਬਿਊਰੋ :- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 24 ਅਗਸਤ ਦਿਨ ਐਤਵਾਰ ਨੂੰ ਸਮਰਾਲਾ ਅਨਾਜ ਮੰਡੀ ਵਿਖੇ ਲੈਂਡ ਪੁਲਿੰਗ ਨੀਤੀ ਵਾਪਸੀ ਜੇਤੂ ਮਹਾਰੈਲੀ ਕੀਤੀ ਗਈ ਜਿਸ ਵਿੱਚ ਐਸਕੇਐਮ ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਹਿੱਸਾ ਲਿਆ ਗਿਆ ਤੇ ਲੱਖਾਂ ਦੀ ਗਿਣਤੀ ਵਿੱਚ ਵੱਡਾ ਇਕੱਠ ਕੀਤਾ ਗਿਆ ਤੇ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।

ਇਸਦੇ ਚਲਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਡੇਰਾਬੱਸੀ ਜ਼ਿਲ੍ਹਾ ਮੋਹਾਲੀ ਵੱਲੋਂ ਪ੍ਰਧਾਨ ਲਖਵਿੰਦਰ ਸਿੰਘ ਹੈਪੀ ਮਲਕਪੁਰ ਦੀ ਅਗਵਾਈ ਹੇਠ ਲਗਭਗ 21 ਪਿੰਡਾਂ ਤੋਂ 200 ਕਿਸਾਨਾਂ ਨੇ ਸਮਰਾਲਾ ਮਹਾਰੈਲੀ ਵਿੱਚ ਸ਼ਿਰਕਤ ਤੇ ਆਗੂ ਸਾਹਿਬਾਨਾਂ ਦੇ ਵਿਚਾਰ ਸੁਣੇ।ਇਸ ਮੌਕੇ ਗੁਰਭਜਨ ਸਿੰਘ ਧਰਮਗੜ੍ਹ, ਜਸਵੰਤ ਸਿੰਘ ਕੁਰਲੀ, ਜਸਵਿੰਦਰ ਸਿੰਘ, ਗੁਰਚਰਨ ਸਿੰਘ ਬਟੋਲੀ, ਦਲਜੀਤ ਸਿੰਘ, ਗੁਰਵਿੰਦਰ ਸਿੰਘ ਖਜੂਰ ਮੰਡੀ, ਤੇਜਿੰਦਰ ਸਿੰਘ ਆਲਮਗੀਰ, ਲਖਵਿੰਦਰ ਸਿੰਘ ਲੱਖੀ ਸਾਧਾਂ ਪੁਰ, ਜਗਦੀਸ਼ ਸਿੰਘ ਹਸਨਪੁਰ, ਜਵਾਲਾ ਸਿੰਘ ਖੇੜੀ ਜੱਟਾਂ,ਜੱਸੀ ਸਿੰਘ, ਭੁਪਿੰਦਰ ਸਿੰਘ,ਕੁਲਵੀਰ ਸਿੰਘ ਅੰਬਛੱਪਾ,ਦਿਆਲ ਸਿੰਘ ਜੰਡਲੀ, ਧਰਵਿੰਦਰ ਸਿੰਘ ਜੋਲਾ, ਕਰਨੈਲ ਸਿੰਘ, ਦਰਸ਼ਨ ਸਿੰਘ, ਗੁਰਸੇਵਕ ਸਿੰਘ,ਮਦਨ ਸਿੰਘ, ਭੋਪਾਲ ਸਿੰਘ, ਭੁਪਿੰਦਰ ਸਿੰਘ ਬੜਾਣਾ, ਸੁਰਿੰਦਰ ਸਿੰਘ, ਕਮਲਪ੍ਰੀਤ ਸਿੰਘ, ਪਲਵਿੰਦਰ ਸਿੰਘ ਹਮਾਯੂੰਪੁਰ, ਅਮਨਪ੍ਰੀਤ ਸਿੰਘ ਹੰਡੇਸਰਾ, ਭਗਵੰਤ ਸਿੰਘ,ਦੇਵ ਸਿੰਘ ਮਲਕਪੁਰ, ਸੰਜੀਵ ਕੁਮਾਰ, ਮਹਿੰਦਰ ਸਿੰਘ, ਜਗਦੇਵ ਸਿੰਘ, ਸੁਖਵਿੰਦਰ ਸਿੰਘ ਬਸੋਲੀ ਤੇ ਇਲਾਕੇ ਦੇ ਕਿਸਾਨ ਤੇ ਬੀਬੀਆਂ ਮੋਜੂਦ ਸਨ

By Gurpreet Singh

Leave a Reply

Your email address will not be published. Required fields are marked *