ਨੈਸ਼ਨਲ ਟਾਈਮਜ਼ ਬਿਊਰੋ :- ਤੇਲੰਗਾਨਾ ‘ਚ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਦੇ ਵਿਧਾਇਕ ਪਾਡੀ ਕੌਸ਼ਿਕ ਰੈਡੀ ਨੂੰ ਵਾਰੰਗਲ ਪੁਲਸ ਨੇ ਸ਼ਨੀਵਾਰ ਤੜਕੇ ਇੱਕ ਕਥਿਤ ਜਬਰਦਸਤੀ ਮਾਮਲੇ ‘ਚ ਗ੍ਰਿਫ਼ਤਾਰ ਕੀਤਾ। ਪੁਲਸ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਸੂਤਰਾਂ ਨੇ ਦੱਸਿਆ ਕਿ ਹੁਜ਼ੁਰਾਬਾਦ ਦੇ ਵਿਧਾਇਕ ਰੈਡੀ ਨੂੰ ਇੱਥੇ ਰਾਜੀਵ ਗਾਂਧੀ ਅੰਤਰਰਾਸ਼ਟਰੀ (ਆਰਜੀਆਈ) ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਤੇ ਵਾਰੰਗਲ ਲਿਜਾਇਆ ਗਿਆ। ਪੁਲਸ ਨੇ ਕਿਹਾ ਕਿ ਇਹ ਦੋਸ਼ ਹੈ ਕਿ ਕੌਸ਼ਿਕ ਰੈਡੀ ਨੇ ਇੱਕ ਖਾਨ ਮਾਲਕ ਨੂੰ ਧਮਕੀ ਦਿੱਤੀ ਤੇ ਉਸ ਤੋਂ 25 ਲੱਖ ਰੁਪਏ ਲਏ ਅਤੇ 50 ਲੱਖ ਰੁਪਏ ਹੋਰ ਮੰਗੇ। ਇਸ ਦੋਸ਼ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਬੀਆਰਐਸ ਦੇ ਕਾਰਜਕਾਰੀ ਪ੍ਰਧਾਨ ਕੇ. ਟੀ. ਰਾਮਾ ਰਾਓ ਨੇ ਇੱਕ ਰਿਲੀਜ਼ ਵਿੱਚ ਦੋਸ਼ ਲਗਾਇਆ ਕਿ ਕੌਸ਼ਿਕ ਰੈਡੀ ਵਿਰੁੱਧ ਝੂਠੇ ਮਾਮਲੇ ਦਰਜ ਕੀਤੇ ਜਾ ਰਹੇ ਹਨ ਕਿਉਂਕਿ ਉਨ੍ਹਾਂ ਨੇ ਮੁੱਖ ਮੰਤਰੀ ਏ. ਰੇਵੰਤ ਰੈਡੀ ਦੀਆਂ “ਗੈਰ-ਕਾਨੂੰਨੀ ਗਤੀਵਿਧੀਆਂ” ਅਤੇ ਮੰਤਰੀਆਂ ਅਤੇ ਸੱਤਾਧਾਰੀ ਕਾਂਗਰਸੀ ਨੇਤਾਵਾਂ ਦੇ ਭ੍ਰਿਸ਼ਟਾਚਾਰ ਅਤੇ ਬੇਨਿਯਮੀਆਂ ‘ਤੇ ਸਵਾਲ ਉਠਾਏ ਹਨ। ਰਾਮਾ ਰਾਓ ਨੇ ਵਿਧਾਇਕ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ।
ਅੱਧੀ ਰਾਤ ਗ੍ਰਿਫ਼ਤਾਰੀ, 25 ਲੱਖ ਦੀ ਵਸੂਲੀ ਜਾਂ ਰਾਜਨੀਤਿਕ ਸਾਜ਼ਿਸ਼? BRS ਵਿਧਾਇਕ ਕੌਸ਼ਿਕ ਰੈੱਡੀ ਹਵਾਲੇ ‘ਚ
