ਅੰਮ੍ਰਿਤਸਰ, ਨੈਸ਼ਨਲ ਟਾਈਮਜ਼ ਬਿਊਰੋ :- ਨਬਾਲਿਗ ਕੁੜੀ ਨਾ ਛੇੜਛਾੜ ਤੋਂ ਰੋਕਣ ‘ਤੇ ਬਦਮਾਸ਼ਾ ਵੱਲੋਂ ਪਰਿਵਾਰ ‘ਤੇ ਹੀ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਬਦਮਾਸ਼ਾਂ ਨੇ ਘਰ ਦੀ ਪੂਰੀ ਤਰ੍ਹਾਂ ਦੇ ਨਾਲ ਭੰਨ ਤੋੜ ਕੀਤੀ ਅਤੇ ਘਰ ਦੇ ਵਿੱਚ ਫਾਇਰਿੰਗ ਕਰਕੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਇਸ ਸਬੰਧੀ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਇਨਸਾਫ ਦੀ ਮੰਗ ਕੀਤੀ ਹੈ।
ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਵਿੱਚ ਕੁਝ ਨੌਜਵਾਨ ਰਹਿੰਦੇ ਹਨ ਜੋ ਕਿ ਨਸ਼ਾ ਕਰਦੇ ਹਨ ਅਤੇ ਸਾਰਾ ਦਿਨ ਉਨ੍ਹਾਂ ਦੇ ਘਰ ‘ਚ ਵਨ ਸੁਵੰਨੇ ਲੋਕਾਂ ਦਾ ਆਉਣਾ ਜਾਣਾ ਰਹਿੰਦਾ ਹੈ। ਜਿਸ ਕਾਰਨ ਪੂਰੇ ਮੁਹੱਲੇ ਦਾ ਹਾਲ ਬੇਹਾਲ ਹੋਇਆ ਹੈ, ਗਲੀ ਦੇ ਵਿੱਚੋਂ ਕਿਸੇ ਵੀ ਕੁੜੀ ਜਾਂ ਮਹਿਲਾ ਦਾ ਲੰਘਣਾ ਵੀ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਇੱਕ ਨੌਜਵਾਨਾਂ ਨੇ ਕੁੱਝ ਦਿਨ ਪਹਿਲਾਂ ਉਨ੍ਹਾਂ ਦੀ ਨਬਾਲਗ ਕੁੜੀ ਦੇ ਨਾਲ ਛੇੜਛਾੜ ਕੀਤੀ ਸੀ। ਇਸ ਸਬੰਧੀ ਜਦੋਂ ਪਰਿਵਾਰ ਨੇ ਉਨ੍ਹਾਂ ਨੌਜਵਾਨਾਂ ਦਾ ਵਿਰੋਧ ਕੀਤਾ ਅਤੇ ਉਲਾਭਾ ਦਿੱਤਾ ਤਾਂ ਉਨ੍ਹਾਂ ਨੇ ਦਰਜਨਾਂ ਬਦਮਾਸ਼ਾਂ ਦੇ ਨਾਲ ਆ ਕੇ ਘਰ ਦੇ ਵਿੱਚ ਭੰਨਤੋੜ ਕਰ ਦਿੱਤੀ। ਇਸ ਦੌਰਾਨ ਤੇਜ਼ ਹਥਿਆਰ ਲਹਿਰਾਏ ਅਤੇ ਫਾਇਰ ਵੀ ਕੀਤੇ। ਪਰਿਵਾਰ ਨੇ ਮੰਗ ਕੀਤੀ ਹੈ ਕਿ ਸਾਨੂੰ ਇਨਸਾਫ ਦਵਾਇਆ ਜਾਵੇ, ਸਾਡੀ ਨਾਬਾਲਗ ਧੀ ਹੈ ਅਤੇ ਬਦਮਾਸ਼ ਕੱਲ੍ਹ ਨੂੰ ਕੁੱਝ ਵੀ ਕਰ ਸਕਦੇ ਹਨ।
ਉੱਥੇ ਹੀ ਮਾਮਲੇ ਸਬੰਧੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਪਰਿਵਾਰ ਨੂੰ ਭਰੋਸਾ ਦਵਾਇਆ ਹੈ ਕਿ ਮੁਲਜਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਹਾਲਾਂਕਿ ਇੱਕ ਮੁਲਜ਼ਮ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸ ਕੋਲੋਂ ਪੁਛਕਿਛ ਕੀਤੀ ਜਾਵੇਗੀ ਅਤੇ ਸਖਤ ਕਾਰਵਾਈ ਕਰਕੇ ਬਣਦੀ ਸਜ਼ਾ ਦਿੱਤੀ ਜਾਵੇਗੀ।
