ਨੈਸ਼ਨਲ ਟਾਈਮਜ਼ ਬਿਊਰੋ :- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਜਲੰਧਰ ਵਿੱਚ ਕੀਤੀ ਜਾਣ ਵਾਲੀ ‘ਪੰਜਾਬ ਬਚਾਓ ਸੰਵਿਧਾਨ ਬਚਾਓ ਰੈਲੀ’ ਦੀ ਤਿਆਰੀ ਲਈ ਤਹਿਸੀਲ ਕਮੇਟੀ ਜਗਰਾਉਂ ਦੀ ਇਕੱਤਰਤਾ ਹੋਈ। ਕਾ. ਬਲਰਾਜ ਸਿੰਘ ਕੋਟਉਮਰਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੇਂਦਰੀ ਕਮੇਟੀ ਦੇ ਮੈਂਬਰ ਪ੍ਰੋ. ਜੈਪਾਲ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਅਮਰਜੀਤ ਮੱਟੂ ਨੇ ਆਖਿਆ ਕਿ ਇਹ ਰੈਲੀ ਕਿਰਤੀ ਕਿਸਾਨਾਂ ਖ਼ਿਲਾਫ਼ ਲਾਗੂ ਕੀਤੀਆਂ ਜਾ ਰਹੀਆਂ ਨੀਤੀ ਨੂੰ ਰੋਕਣ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਰੈਲੀ ਵਿੱਚ ਵਧ-ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ। ਜ਼ਿਲ੍ਹਾ ਪ੍ਰਧਾਨ ਰਘਵੀਰ ਸਿੰਘ ਬੈਨੀਪਾਲ ਤੇ ਗੁਰਮੇਲ ਸਿੰਘ ਰੂਮੀ ਨੇ ਆਖਿਆ ਕਿ ਰੈਲੀ ਦੀ ਤਿਆਰੀ ਲਈ ਜ਼ਿਲ੍ਹੇ ਭਰ ਵਿੱਚ ਮੀਟਿੰਗਾਂ ਕਰਕੇ ਲੋਕਾਂ ਨੂੰ ਰੈਲੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ। ਸ੍ਰੀ ਕੋਟਉਮਰਾ ਨੇ ਆਖਿਆ ਕਿ ਤਹਿਸੀਲ ਜਗਰਾਉਂ ਵਿੱਚੋਂ ਵੱਡੀ ਗਿਣਤੀ ਵਿੱਚ ਲੋਕ ਇਸ ਰੈਲੀ ਦਾ ਹਿੱਸਾ ਬਣਨਗੇ। ਇਸ ਮੌਕੇ ਗੁਰਪ੍ਰੀਤ ਸਿੰਘ ਹਾਂਸ ਕਲਾਂ, ਸੁਖਦੀਪ ਕੌਰ ਹਾਂਸ ਕਲਾਂ, ਦੀਵਾਨ ਸਿੰਘ ਕੋਟਉਮਰਾ, ਸ਼ਿਵੰਦਰ ਸਿੰਘ ਤਲਵੰਡੀ, ਲਖਵਿੰਦਰ ਸਿੰਘ ਮੱਧੇਪੁਰ, ਗੁਰਮੀਤ ਸਿੰਘ ਮੱਧੇਪੁਰ, ਦਰਸ਼ਨ ਸਿੰਘ ਰਾਮਪੁਰਾ, ਗੁਰਪ੍ਰੀਤ ਸਿੰਘ ਤਲਵੰਡੀ ਨੌਅਬਾਦ ਤੇ ਜੋਗਿੰਦਰ ਸਿੰਘ ਹਾਜ਼ਰ ਸਨ।
ਪੰਜਾਬ ਬਚਾਓ ਸੰਵਿਧਾਨ ਬਚਾਓ ਰੈਲੀ ਦੀ ਤਿਆਰੀ ਲਈ ਲਾਮਬੰਦੀ !
