ਮੋਗਾ – ਅੱਗ ਬੁਝਾਉਂਦੇ ਝੁਲਸਿਆ ਫਾਇਰਮੈਨ, ਹਸਪਤਾਲ ਚ ਮੋਤ!

ਨੈਸ਼ਨਲ ਟਾਈਮਜ਼ ਬਿਊਰੋ :- ਮੋਗਾ ਜ਼ਿਲ੍ਹੇ ਦੇ ਫਾਇਰ ਬ੍ਰਿਗੇਡ ਵਿਭਾਗ ਨਾਲ ਸਬੰਧਤ ਫਾਇਰਮੈਨ ਗਗਨਦੀਪ ਸਿੰਘ ਦੀ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ਵਿੱਚ ਇਲਾਜ ਦੌਰਾਨ ਦੁਖਦਾਈ ਮੌਤ ਹੋ ਗਈ। ਗਗਨਦੀਪ ਸਿੰਘ 23 ਅਪ੍ਰੈਲ ਨੂੰ ਮੋਗਾ ਦੇ ਪਿੰਡ ਮੈਹਮੇ ਵਾਲਾ ਵਿਖੇ ਲੱਗੀ ਭਿਆਨਕ ਅੱਗ ਨੂੰ ਬੁਝਾਉਣ ਦੌਰਾਨ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ ਸੀ।

ਜਾਣਕਾਰੀ ਅਨੁਸਾਰ, ਪਿੰਡ ਮੈਹਮੇ ਵਾਲਾ ਵਿੱਚ ਕਿਸੇ ਨੇ ਖੇਤਾਂ ਵਿੱਚ ਨਾੜ ਨੂੰ ਅੱਗ ਲਾ ਦਿੱਤੀ ਸੀ। ਜਦੋਂ ਮੌਕੇ ‘ਤੇ ਫਾਇਰ ਬ੍ਰਿਗੇਡ ਦੀ ਟੀਮ ਪਹੁੰਚੀ ਤਾਂ ਹਵਾ ਦੇ ਅਚਾਨਕ ਰੁੱਖ ਬਦਲ ਜਾਣ ਕਰਕੇ ਅੱਗ ਨੇ ਤੇਜ਼ੀ ਨਾਲ ਫੈਲਦਿਆਂ ਗਗਨਦੀਪ ਸਿੰਘ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਘਟਨਾ ਵਿੱਚ ਉਹ ਗੰਭੀਰ ਤੌਰ ‘ਤੇ ਸੜ ਗਿਆ ਅਤੇ ਤੁਰੰਤ ਹੀ ਉਸ ਨੂੰ ਮੋਗਾ ਤੋਂ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਉਸ ਦੀ ਹਾਲਤ ਨਾਜੁਕ ਬਣੀ ਰਹੀ ਅਤੇ ਆਖ਼ਿਰਕਾਰ ਉਸ ਨੇ ਆਪਣੀ ਜਾਨ ਗਵਾ ਦਿੱਤੀ।

By Gurpreet Singh

Leave a Reply

Your email address will not be published. Required fields are marked *