ਮੋਹਾਲੀ ਕੋਰਟ ਨੇ ਦਿੱਤਾ ਵੱਡਾ ਫੈਸਲਾ, ਮਜੀਠੀਆ ਦੇ ਘਰ ’ਤੇ ਨਹੀਂ ਹੋਵੇਗੀ ਨਵੀਂ ਰੇਡ

ਨੈਸ਼ਨਲ ਟਾਈਮਜ਼ ਬਿਊਰੋ :- ਅਕਾਲੀ ਦਲ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ ਮੋਹਾਲੀ ਕੋਰਟ ਵੱਲੋਂ ਵੱਡੀ ਰਾਹਤ ਮਿਲੀ ਹੈ। ਕੋਰਟ ਨੇ ਆਪਣੀ ਸੁਣਵਾਈ ਦੌਰਾਨ ਸਖ਼ਤੀ ਨਾਲ ਆਦੇਸ਼ ਦਿੱਤਾ ਹੈ ਕਿ ਮਜੀਠੀਆ ਦੇ ਕਿਸੇ ਵੀ ਘਰ ਜਾਂ ਠਿਕਾਣੇ ‘ਤੇ ਹੁਣ ਕੋਈ ਵੀ ਨਵੀਂ ਤਲਾਸ਼ੀ ਜਾਂ ਛਾਪੇਮਾਰੀ ਨਹੀਂ ਹੋ ਸਕੇਗੀ।

ਕੋਰਟ ਨੇ ਸਾਫ਼ ਕੀਤਾ ਕਿ ਵਿਜੀਲੈਂਸ ਸਿਰਫ ਉਹਨਾਂ ਚੀਜ਼ਾਂ ਦੀ ਜਾਂਚ ਕਰ ਸਕਦੀ ਹੈ, ਜਿਨ੍ਹਾਂ ਦੀ ਜਾਣਕਾਰੀ ਪਹਿਲਾਂ ਹੀ ਕੋਰਟ ਵਿੱਚ ਲਿਖਤੀ ਤੌਰ ‘ਤੇ ਦਿੱਤੀ ਗਈ ਹੈ। ਉਨ੍ਹਾਂ ਚੀਜ਼ਾਂ ਦੀ ਕੀਮਤ ਦਾ ਮੁੱਲਾਂਕਣ ਤਾਂ ਕੀਤਾ ਜਾ ਸਕਦਾ ਹੈ, ਪਰ ਕੋਈ ਵੀ ਨਵਾਂ ਕਦਮ ਨਹੀਂ ਚੁੱਕਿਆ ਜਾ ਸਕਦਾ।

ਇਹ ਮੁੱਲਾਂਕਣ ਵੀ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਦੀ ਹਾਜ਼ਰੀ ‘ਚ ਹੀ ਕੀਤਾ ਜਾਵੇਗਾ। ਕੋਰਟ ਨੇ ਇਹ ਵੀ ਕਿਹਾ ਕਿ ਕੋਈ ਵੀ ਖ਼ਬਰ ਜਾਂ ਰਿਪੋਰਟ, ਉਨ੍ਹਾਂ ਦੇ ਲਿਖਤੀ ਆਦੇਸ਼ ਨੂੰ ਪੜ੍ਹਨ ਤੋਂ ਬਿਨਾਂ, ਮੀਡੀਆ ‘ਚ ਨਹੀਂ ਚਲਾਈ ਜਾ ਸਕਦੀ।

ਇਹ ਫੈਸਲਾ ਨਾ ਸਿਰਫ ਮਜੀਠੀਆ ਵਾਸਤੇ ਰਾਹਤ ਦੀ ਖ਼ਬਰ ਹੈ, ਬਲਕਿ ਵਿਜੀਲੈਂਸ ਵਿਭਾਗ ਲਈ ਵੀ ਹੁਣ ਅੱਗੇ ਦੀ ਕਾਰਵਾਈ ਵਿਚ ਨਵੀ ਚੁਣੌਤੀ ਖੜੀ ਕਰਦਾ ਹੈ।

By Gurpreet Singh

Leave a Reply

Your email address will not be published. Required fields are marked *