ਮੋਹਾਲੀ ਪੁਲਿਸ ਵੱਲੋਂ ਗਨ ਹਾਊਸਾਂ ਦੀ ਅਚਨਚੇਤ ਚੈਕਿੰਗ

ਗੁਰਪ੍ਰੀਤ ਸਿੰਘ :- ਮੋਹਾਲੀ ਪੁਲਿਸ ਵੱਲੋਂ ਅੱਜ ਸ਼ਹਿਰ ਭਰ ਵਿੱਚ ਗਨ ਹਾਊਸਾਂ ਦੀ ਅਚਨਚੇਤ ਚੈਕਿੰਗ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡੀਐਸਪੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਨੇ ਲੰਬੇ ਸਮੇਂ ਤੋਂ ਆਪਣਾ ਅਸਲਾ ਗਨ ਹਾਊਸਾਂ ਵਿੱਚ ਜਮਾ ਕਰਵਾਇਆ ਹੋਇਆ ਹੈ ਅਤੇ ਵਾਪਸ ਲੈਣ ਲਈ ਨਹੀਂ ਆ ਰਹੇ, ਉਨ੍ਹਾਂ ਦੇ ਅਸਲਾ ਲਾਈਸੈਂਸ ਰੱਦ ਕਰਨ ਦੀ ਸਿਫਾਰਸ਼ ਐਸਐਸਪੀ ਮੋਹਾਲੀ ਨੂੰ ਕੀਤੀ ਜਾਵੇਗੀ।

ਡੀਐਸਪੀ ਬੱਲ ਨੇ ਕਿਹਾ ਕਿ ਚੈਕਿੰਗ ਦੌਰਾਨ ਅਜਿਹੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਜਿੱਥੇ ਅਸਲਾ ਲੰਬੇ ਸਮੇਂ ਤੋਂ ਗਨ ਹਾਊਸਾਂ ਵਿੱਚ ਪਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਕਾਨੂੰਨੀ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਕਈ ਲੋਕ ਆਪਣੇ ਅਸਲਾ ਲਾਈਸੈਂਸ ਰਿਨਿਊ ਨਹੀਂ ਕਰਵਾ ਰਹੇ। ਇਸ ਦਾ ਇੱਕ ਮੁੱਖ ਕਾਰਨ ਪੰਜਾਬ ਸਰਕਾਰ ਵੱਲੋਂ ਰੱਖੀ ਗਈ ਡੋਪ ਟੈਸਟ ਦੀ ਸ਼ਰਤ ਹੈ। ਇਸ ਸ਼ਰਤ ਕਾਰਨ ਕਈ ਲਾਈਸੈਂਸ ਧਾਰਕਾਂ ਦੇ ਮਨ ਵਿੱਚ ਡਰ ਹੈ ਅਤੇ ਉਹ ਰਿਨਿਊਅਲ ਲਈ ਅੱਗੇ ਨਹੀਂ ਆ ਰਹੇ।

ਐਸਐਸਪੀ ਮੋਹਾਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੁਣ ਅਜਿਹੇ ਲਾਈਸੈਂਸਾਂ ਨੂੰ ਰੱਦ ਕਰਨ ਲਈ ਸਿਫਾਰਸ਼ ਭੇਜੀ ਜਾਵੇਗੀ। ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਮੁਹਿੰਮ ਅਗਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

Tags

By Gurpreet Singh

Leave a Reply

Your email address will not be published. Required fields are marked *