ਜਲੰਧਰ- ਪੰਜਾਬ ‘ਚ ਮਾਨਸੂਨ ਆਪਣਾ ਅਸਰ ਦਿਖਾਉਣ ਲਈ ਤਿਆਰ ਹੈ। ਭਾਰਤੀ ਮੌਸਮ ਵਿਭਾਗ ਵੱਲੋਂ 21 ਜੂਨ ਤੋਂ 25 ਜੂਨ ਤੱਕ ਮੀਂਹ ਦੀ ਭਵਿੱਖਬਾਣੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚ ਕਿਤੇ ਬੂੰਦਾਬਾਂਦੀ ਤਾਂ ਕਿਤੇ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ।

ਅੱਜ ਸ਼ਾਮ ਤੱਕ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਲੁਧਿਆਣਾ, ਬਰਨਾਲਾ, ਸੰਗਰੂਰ, ਪਟਿਆਲਾ, ਮਾਨਸਾ ‘ਚ ਵਿੱਚ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਹੈ। 22 ਜੂਨ ਨੂੰ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਭਾਵ ਪੂਰੇ ਪੰਜਾਬ ਦਾ ਮੌਸਮ ਬਦਲ ਜਾਵੇਗਾ ਅਤੇ ਠੰਡ ਦਾ ਅਹਿਸਾਸ ਹੋਵੇਗਾ। ਇਸ ਦੇ ਨਾਲ ਹੀ 23 ਜੂਨ ਮੀਂਹ ਤਾਂ ਪਵੇਗਾ ਹੀ ਪਰ ਕੁਝ ਜ਼ਿਲ੍ਹਿਆਂ ‘ਚ ਮੌਸਮ ਆਮ ਵਰਗਾ ਰਹੇਗਾ ਪਰ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੇਗੀ।
ਇਸ ਤੋਂ ਇਵਾਲਾ 24 ਜੂਨ ਨੂੰ ਮੀਂਹ ਵਿੱਚ ਥੋੜ੍ਹੀ ਰਾਹਤ ਮਿਲੇਗੀ। ਉੱਥੇ ਹੀ 25 ਜੂਨ ਨੂੰ ਮੁੜ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਵਿੱਚ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਕਪੂਰਥਲਾ, ਰੂਪਨਗਰ, ਹੁਸ਼ਿਆਰਪੁਰ, ਮਾਨਸਾ, ਮੁਕਤਸਰ, ਫਾਜ਼ਿਲਕਾ ਸ਼ਾਮਲ ਹਨ।
