ਪੰਜਾਬ ਚ ਛੱਤ ਡਿੱਗਣ ਨਾਲ ਮਾਂ ਦੀ ਮੌਤ!

ਨੈਸ਼ਨਲ ਟਾਈਮਜ਼ ਬਿਊਰੋ :- ਲਹਿਰਾਗਾਗਾ ਦੇ ਆਸ ਪਾਸ ਪਿੰਡਾਂ ਵਿੱਚ ਸਵੇਰ ਤੋਂ ਹੀ ਭਾਰੀ ਬਾਰਿਸ਼ ਹੋ ਰਹੀ ਹੈ ਜਿੱਥੇ ਭਾਰੀ ਬਾਰਿਸ਼ ਨੇ ਸ਼ਹਿਰ ਨੂੰ ਪੂਰਾ ਜਲ ਥਲ ਕਰ ਦਿੱਤਾ।

ਪਿੰਡ ਸੰਗਤਪੁਰਾ ਵਿਖੇ ਇੱਕ ਘਰ ਡਿੱਗਣ ਦੀ ਖਬਰ ਵੀ ਸਾਹਮਣੇ ਆਈ ਹੈ ਇਸ ਘਰ ਵਿੱਚ ਮਾਵਾਂ ਧੀਆਂ ਇੱਕ ਛੱਤ ਹੇਠ ਬੈਠੇ ਸੀ ਤਾਂ ਸਵੇਰ 8 ਵਜੇ ਦੇ ਕਰੀਬ ਭਾਰੀ ਮੀਂਹ ਕਾਰਨ ਛੱਤ ਗਿਰ ਗਈ ਜਿਸ ਵਿੱਚ ਕਰਮਜੀਤ ਕੌਰ ਦੀ ਮੌਕੇ ਤੇ ਮੌਤ ਹੋ ਗਈ ਤੇ ਮਨਦੀਪ ਕੌਰ ਜਖਮੀ ਹੋ ਗਈ। ਕਰਮਜੀਤ ਕੌਰ ਜਖੇਪਲ ਦੀ ਰਹਿਣ ਵਾਲੀ ਸੀ ਜੋ ਕਿ ਆਪਣੇ ਬੇਟੀ ਮਨਦੀਪ ਕੌਰ ਕੋਲ ਸੰਗਤਪੁਰਾ ਪਿੰਡ ਆਈ ਹੋਈ ਸੀ।

ਸੰਗਤਪੁਰਾ ਦੇ ਸਰਪੰਚ ਹਰਪਾਲ ਸਿੰਘ ਨੇ ਕਿਹਾ ਕਿ ਪਹਿਲਾਂ ਵੀ ਲਗਾਤਾਰ ਭਾਰੀ ਮੀਂਹ ਪੈਣ ਨਾਲ ਸਾਡੇ ਪਿੰਡ ਵਿੱਚ ਕਾਫੀ ਕਾਰ ਗਿਰੇ ਹਨ ਅਤੇ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ ਅੱਜ ਸਵੇਰੇ 8 ਵਜੇ ਦੇ ਕਰੀਬ ਇੱਕ ਘਰ ਦੀ ਛੱਤ ਗਿਰੀ ਜਿਸ ਵਿੱਚ ਮਾਂ ਧੀ ਤੇ ਬੈਠੇ ਹੋਏ ਸਨ ਛੱਤ ਗਿਰਨ ਨਾਲ ਮਾਂ ਦੀ ਮੌਤ ਹੋ ਗਈ ਧੀ ਗੰਭੀਰ ਰੂਪ ਤੇ ਜਖਮੀ ਹੋਈ ਹੈ ਸਰਪੰਚ ਨੇ ਪਿੰਡ ਵਿੱਚ ਹੋਏ ਨੁਕਸਾਨ ਦਾ ਮੁਆਵਜੇ ਦੀ ਮੰਗ ਕੀਤੀ।

ਤਹਿਸੀਲਦਾਰ ਪਰਵੀਨ ਸਿੰਘ ਛਿਬੇ ਨੇ ਕਿਹਾ ਕਿ ਪਿੰਡ ਸੰਗਤਪੁਰਾ ਵਿੱਚ ਇੱਕ ਹਾਦਸਾ ਵਾਪਰਿਆ ਜਿਸ ਦੀ ਰਿਪੋਰਟ ਬਣਾ ਕੇ ਉਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ।

By Gurpreet Singh

Leave a Reply

Your email address will not be published. Required fields are marked *