ਅਨਮੋਲ ਕਵਤਰਾ ਦੀ NGO ਚ ਪਹੁੰਚੇ ਸਾਂਸਦ ਚੰਨੀ, ਭਾਰਤ ਭੂਸ਼ਣ ਆਸ਼ੂ ਤੇ ਰਾਣਾ ਗੁਰਜੀਤ

ਨੈਸ਼ਨਲ ਟਾਈਮਜ਼ ਬਿਊਰੋ :- ਲੁਧਿਆਣਾ ਦੇ ਮਾਡਲ ਟਾਊਨ ਸਥਿਤ ਇੱਕ ਦਰੀਆ ਐਨਜੀਓ ਦੇ ਦਫ਼ਤਰ ਵਿਖੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਲੁਧਿਆਣਾ ਇਲੈਕਸ਼ਨ ਇੰਚਾਰਜ ਰਾਣਾ ਗੁਰਜੀਤ ਅਤੇ ਭਾਰਤ ਭੂਸ਼ਣ ਆਸ਼ੂ ਵੱਲੋਂ ਐਨਜੀਓ ਮੁਖੀ ਅਨਮੋਲ ਕਵਾਤਰਾ ਨਾਲ ਮੁਲਾਕਾਤ ਕੀਤੀ ਗਈ।

ਇਸ ਦੌਰਾਨ ਚੰਨੀ ਨੇ ਐਨਜੀਓ ਵੱਲੋਂ ਲੋਕਾਂ ਦੀ ਸਿਹਤ ਸੇਵਾ ਅਤੇ ਹੋਰ ਸੁਵਿਧਾਵਾਂ ਲਈ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ। ਨਾਲ ਹੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੂਬੇ ਦੇ ਹੈਲਥ ਸਿਸਟਮ ‘ਤੇ ਸਖ਼ਤ ਸਵਾਲ ਚੁੱਕੇ। ਚੰਨੀ ਨੇ ਕਿਹਾ ਕਿ ਪੰਜਾਬ ਅਜੇ ਵੀ ਬੁਨਿਆਦੀ ਸਿਹਤ ਸੁਵਿਧਾਵਾਂ ਤੋਂ ਵਾਂਝਾ ਹੈ ਅਤੇ ਸੂਬਾ ਸਰਕਾਰ ਇਸ ਮਾਮਲੇ ਵਿੱਚ ਫੇਲ੍ਹ ਰਹੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਉਹਨਾਂ ਦੀ ਸਰਕਾਰ ਬਣੀ ਤਾਂ ਪੰਜਾਬ ਦੇ ਹੈਲਥ ਸਿਸਟਮ ਨੂੰ ਦਰੁਸਤ ਕੀਤਾ ਜਾਵੇਗਾ।

ਇਸ ਦੇ ਨਾਲ ਹੀ, ਸਿਮਰਜੀਤ ਸਿੰਘ ਬੈਂਸ ਵੱਲੋਂ ਕਮਲਜੀਤ ਸਿੰਘ ਕੜਵਲ ਦੀ ਜੁਆਇਨਿੰਗ ‘ਤੇ ਚੁੱਕੇ ਗਏ ਸਵਾਲਾਂ ‘ਤੇ ਵੀ ਚੰਨੀ ਨੇ ਆਪਣਾ ਰੁਖ ਸਾਫ਼ ਕਰਦਿਆਂ ਕਿਹਾ ਕਿ ਇਹ ਮਾਮਲਾ ਜਨਰਲ ਸੈਕਟਰੀ ਦੇ ਧਿਆਨ ਵਿੱਚ ਸੀ ਅਤੇ ਉਨ੍ਹਾਂ ਨੂੰ ਦੱਸ ਕੇ ਜੁਆਇਨਿੰਗ ਕੀਤੀ ਗਈ।

ਰਾਜਾ ਵੜਿੰਗ ਨੂੰ ਇਸ ਮਾਮਲੇ ਦੀ ਜਾਣਕਾਰੀ ਨਾ ਹੋਣ ਬਾਰੇ ਪੁੱਛੇ ਸਵਾਲ ‘ਤੇ ਚੰਨੀ ਨੇ ਕਿਹਾ, \“ਕੋਈ ਇੱਕ ਵਿਅਕਤੀ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ, ਵਰਕਿੰਗ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਹਨ ਅਤੇ ਮਾਮਲਾ ਜਨਰਲ ਸੈਕਟਰੀ ਦੇ ਨੋਲਜ ਵਿੱਚ ਹੈ।
ਉਨ੍ਹਾਂ ਅਖੀਰ ਵਿੱਚ ਇਹ ਵੀ ਕਿਹਾ ਕਿ ਘਰ ਵਾਲੀ ਗੱਲ ਘਰ ਵਿੱਚ ਹੀ ਰਹਿਣੀ ਚਾਹੀਦੀ ਹੈ।

By Gurpreet Singh

Leave a Reply

Your email address will not be published. Required fields are marked *