ਨੈਸ਼ਨਲ ਟਾਈਮਜ਼ ਬਿਊਰੋ :- ਬੰਦੀ ਸਿੰਘ ਨੁੰ ਰਿਹਾਅ ਕਰਵਾਉਣ ਲਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆ ਬੇਅਦਬੀਆ ਲਈ ਸਖਤ ਕਾਨੁੰਨ ਬਣਾਉਣ ਲਈ, ਲਾਪਤਾ 328 ਸਰੂਪਾ ਲਈ, ਬਹਿਬਲ ਕਲਾਂ ਗੋਲੀਕਾਂਡ ਦੇ ਇਨਸਾਫ ਲਈ ਕੌਮੀ ਇਨਸਾਫ ਮੋਰਚੇ ਵਲੋ 29 ਮਈ 2025 ਨੁੰ Punjab ਭਰ ਦੀਆ ਸਬ ਡਵੀਜ਼ਨਾ ਉਪੱਰ ਐਸੱ ਡੀ ਐਮੱ ਰਾਹੀ ਦੇਸ਼ ਦੇ ਰਾਸ਼ਟਰਪਤੀ ਅਤੇ Punjab ਦੇ ਰਾਜਪਾਲ ਨੁੰ ਮੈਮੋਰੰਡਮ ਦਿੱਤੇ ਜਾਣਗੇ।
ਉਸੇ ਤਹਿਤ ਅੱਜ ਗੁਰਦੁਆਰਾ ਬਾਬਾ ਟਹਿਲ ਸਿੰਘ ਵਿਖੇ ਕਿਸਾਨ, ਮਜਦੂਰ, ਸਮਾਜਿਕ ਅਤੇ ਪੰਥਕ ਜਥੇਬੰਦੀਆ ਦੇ ਨੁਮਾਇਦਾ ਆਗੂਆ ਦੀ ਮੀਟਿੰਗ ਹੋਈ।
ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆ ਕੌਮੀ ਇਨਸਾਫ ਮੋਰਚੇ ਦੀ ਤਾਲਮੇਲ ਕਮੇਟੀ ਦੀ ਮੈਬਰ ਗੁਰਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਜਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਅੰਦਰ ਆਉਦੀਆ ਸਾਰੀਆ ਸਬ ਡਵੀਜ਼ਨਾ ਉਪਰ ਐਸੱ ਡੀ ਐਮ ਨੁੰ ਮੈਮੋਰੰਡਮ ਦੇਣ ਲਈ ਆਗੂਆ ਦੀਆ ਡਿਉਟੀਆ ਲਾਈਆ ਗਈਆ ਹਨ।
ਸਾਰੀਆ ਜਥੇਬੰਦੀਆ ਦੇ ਆਗੂਆ ਨੇ ਵਿਚਾਰ ਦਿੰਦਿਆ ਸਮੁੱਚੇ ਇਨਸਾਫ ਪਸੰਦ ਲੋਕਾ ਨੁੰ ਬੇਨਤੀ ਕੀਤੀ ਕਿ 29 ਮਈ ਦੇ ਪ੍ਰੋਗਰਾਮ ਨੁੰ ਸਫਲ ਕਰਨ ਲਈ ਵੱਧ ਤੋ ਵੱਧ ਸਮੂਲੀਅਤ ਕਰੋ। ਬਾਜਵਾ ਨੇ ਅੱਗੇ ਆਖਿਆ ਕਿ ਜਿਲ੍ਹਾ ਪੱਧਰ ਤੇ ਡੀ ਼ਸੀ ਼ਨੁੰ ਮੈਮੋਰੰਡਮ ਦੇਣ ਲਈ ਗੁਰੂ ਨਾਨਕ ਪਾਰਕ ਜੇਲ੍ਹ ਰੋਡ ਗੁਰਦਾਸਪੁਰ ਵਿਖੇ ਸਵੇਰੇ 10 ਵਜੇ ਇਕੱਤਰਤਾ ਕੀਤੀ ਜਾਵੇਗੀ ਅਤੇ 11 ਵਜੇ ਡੀ ਼ਸੀ਼ ਼ਗੁਰਦਾਸਪੁਰ ਨੁੰ ਮੈਮੋਰੰਡਮ ਦਿੱਤਾ ਜਾਵੇਗਾ ।ਮੀਟਿੰਗ ਵਿੱਚ ਗੁਰਵਿੰਦਰ ਸਿੰਘ ਜਿਲ੍ਹਾ ਪ੍ਰਧਾਨ ਬੇ ਕੇ ਯੂ ਡਕੌਦ,
ਐਡਵੋਕੇਟ ਇੰਦਰਜੀਤ ਸਿੰਘ ਬਾਜਵਾ ਜਨਰਲ ਸਕੱਤਰ ਬੇਗਮਪੁਰਾ ਖਾਲਸਾ ਰਾਜ ਪਾਰਟੀ, ਰਾਜ ਗੁਰਵਿੰਦਰ ਸਿੰਘ ਜਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ,ਜਸਵਿੰਦਰ ਸਿੰਘ ਜਿਲ੍ਹਾ ਯੂਥ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ,ਸੁਖਜਿੰਦਰ ਸਿੰਘ ਚੌਹਾਨ ਯੂਥ ਪ੍ਰਧਾਨ ਬੇਗਮਪੁਰਾ ਖਾਲਸਾ ਰਾਜ ਪਾਰਟੀ,
ਗੁਰਦੀਪ ਸਿੰਘ ਪ੍ਰਧਾਨ ਬੇ ਕੇ ਯੂ ਕਾਦੀਆ,ਬਲਬੀਰ ਸਿੰਘ ਬੈਸ ਬੇ ਕੇ ਯੂ ਕਾਦੀਆ ,ਗਿਆਨੀ ਦਵਿੰਦਰ ਸਿੰਘ ਦਮਦਮੀ ਟਕਸਾਲ ,ਬਾਬਾ ਗੁਰਮੇਜ਼ ਸਿੰਘ ਦਾਬਾਵਾਲ ਬੇਗਮਪੁਰਾ ਖਾਲਸਾ ਰਾਜ ਪਾਰਟੀ ,ਜਤਿੰਦਰ ਸਿੰਘ ਪੰਜਾਬ ਕਿਸਾਨ ਮਜਦੂਰ ਯੂਨੀਅਨ ,ਕੰਵਲਜੀਤ ਸਿੰਘ ਸੁਖਮਣੀ ਸੋਸਾਇਟੀ ,ਸੁਖਦੇਵ ਸਿੰਘ ਜਰਮਨ ਬੇਗਮਪੁਰਾ ਖਾਲਸਾ ਰਾਜ ਪਾਰਟੀ ,ਗੁਰਨਾਮ ਸਿੰਘ ਮੁਸਤਫਾਬਾਦ ,ਅਮਰੀਕ ਸਿੰਘ ਖੈਹਿਰਾ ਬੇਗਮਪੁਰਾ ਖਾਲਸਾ ਰਾਜ ਪਾਰਟੀ ,ਗੁਰਦੇਵ ਸਿੰਘ ਗੁਰਦਾਸਪੁਰ,
ਨਿਰਮਲ ਸਿੰਘ ਦਾਬਾਵਾਲ ਬੇਗਮਪੁਰਾ ਖਾਲਸਾ ਰਾਜ ਪਾਰਟੀ ,ਜਸਵਿੰਦਰ ਸਿੰਘ ਬੇ ਕੇ ਯੂ ਡਕੋਦਾ ,ਹਰਜੀਤ ਸਿੰਘ ਬੇ ਕੇ ਯੂ ਡਕੋਦਾ ,ਤਰਸੇਮ ਸਿੰਘ ਬੇ ਕ ਯੂ ਡਕੋਦਾ ,ਮੰਗਤ ਸਿੰਘ ਬੇ ਕੇ ਯੁ ਡਕੋਦਾ,ਦਲਬੀਰ ਸਿੰਘ ਬੇ ਕੇ ਯੂ ਡਕੋਦਾ ,ਪਾਲ ਸਿੰਘ ਮੁਸਤਫਾਬਾਦ ਆੜਤੀ , ਨਿਰਮਲ ਸਿੰਘ ਸਾਗਰਪੁਰ ਬੇਗਮਪੁਰਾ ਖਾਲਸਾ ਰਾਜ ਪਾਰਟੀ ,ਬਲਰਾਜ ਸਿੰਘ ਕਿਰਤੀ ਕਿਸਾਨ ਯੂਨੀਅਨ ,ਬਚਨ ਸਿੰਘ ਕਿਰਤੀ ਕਿਸਾਨ ਯੂਨੀਅਨ , ਗੁਰਮੀਤ ਸਿੰਘ ਬੇ ਕੇ ਯੂ ਡਕੋਦਾ ,ਜਤਿੰਦਰ ਸਿੰਘ ਕਾਹਲੋ ਬੇ ਕੇ ਯੂ ਡਕੋਦਾ ,ਹਰਦੀਪ ਸਿੰਘ ਬੇ ਕੇ ਯੂ ਡਕੋਦਾ ,ਦਲਬੀਰ ਸਿੰਘ ,ਗੁਰਨਾਮ ਸਿੰਘ , ਧਰਮ ਸਿੰਘ ਆਦਿ ਹਾਜ਼ਰ ਸਨ ।
