ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਨੀਤੀ ‘ਚ ਵੱਡਾ ਬਦਲਾਅ ਕੀਤਾ ਹੈ। ਹੁਣ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਨੌਕਰੀ ਦੀ ਪੇਸ਼ਕਸ਼ ਮਿਲਣ ‘ਤੇ 50 ਜਾਂ 200 ਵਾਧੂ CRS ਅੰਕ ਨਹੀਂ ਮਿਲਣਗੇ। ਇਹ ਨਿਯਮ 25 ਮਾਰਚ 2025 ਤੋਂ ਲਾਗੂ ਹੋਵੇਗਾ। ਇਸ ਤਬਦੀਲੀ ਨਾਲ ਉਹ ਉਮੀਦਵਾਰ, ਜੋ LMIA-ਅਧਾਰਤ ਨੌਕਰੀ ਦੀ ਪੇਸ਼ਕਸ਼ ‘ਤੇ ਇਮੀਗ੍ਰੇਸ਼ਨ ਲਈ ਵਾਧੂ ਅੰਕ ਲੈ ਰਹੇ ਸਨ, ਹੁਣ ਉਨ੍ਹਾਂ ਨੂੰ ਇਹ ਫਾਇਦਾ ਨਹੀਂ ਮਿਲੇਗਾ। ਸਰਕਾਰ ਨੂੰ ਪਿਛਲੇ ਕੁਝ ਸਾਲਾਂ ਦੌਰਾਨ ਸ਼ਿਕਾਇਤਾਂ ਮਿਲੀਆਂ ਸਨ ਕਿ ਵਿਦੇਸ਼ੀ ਵਿਦਿਆਰਥੀਆਂ ਅਤੇ ਕੰਮਗਾਰਾਂ ਤੋਂ ਕੰਪਨੀਆਂ ਵੱਡੀਆਂ ਰਕਮਾਂ ਲੈ ਰਹੀਆਂ ਹਨ।ਇਮੀਗ੍ਰੇਸ਼ਨ ਮਾਹਰਾਂ ਅਨੁਸਾਰ, ਇਹ ਤਬਦੀਲੀ ਧੋਖਾਧੜੀ ਰੋਕਣ ਲਈ ਲਿਆਂਦੀ ਗਈ ਹੈ, ਪਰ ਨੌਕਰੀ ਦੀ ਉਮੀਦ ਰੱਖਣ ਵਾਲੇ ਕਈ ਉਮੀਦਵਾਰਾਂ ਲਈ ਇਹ ਔਖਾ ਫੈਸਲਾ ਹੋ ਸਕਦਾ ਹੈ।
ਕੈਨੇਡਾ ‘ਚ ਨੌਕਰੀ ਦੀ ਪੇਸ਼ਕਸ਼ ਵਾਲੇ ਉਮੀਦਵਾਰਾਂ ਲਈ ਨਵਾਂ ਝਟਕਾ, CRS ਅੰਕ ਕੀਤੇ ਬੰਦ !
