ਰਾਧਾ ਸੁਆਮੀ ਡੇਰਾ ਬਿਆਸ ‘ਚ ਹੋਣ ਵਾਲੇ ਸਤਿਸੰਗ ਨੂੰ ਲੈ ਕੇ ਨਵੀਂ ਅਪਡੇਟ, ਇਨ੍ਹਾਂ ਤਾਰੀਖ਼ਾਂ ਨੂੰ…

ਜਲੰਧਰ- ਰਾਧਾ ਸੁਆਮੀ ਡੇਰਾ ਬਿਆਸ ਦੀ ਸੰਗਤ ਲਈ ਇਕ ਨਵੀਂ ਅਪਡੇਟ ਆਈ ਹੈ। ਦਰਅਸਲ ਪਿਛਲੇ ਐਤਵਾਰ 30 ਮਾਰਚ ਦੇ ਆਖਰੀ ਭੰਡਾਰੇ ਦੇ ਮੌਕੇ ਦੂਰ-ਦੁਰਾਡੇ ਤੋਂ ਲਗਭਗ 10 ਲੱਖ ਸ਼ਰਧਾਲੂ ਡੇਰਾ ਬਿਆਸ ਪਹੁੰਚੇ ਸਨ, ਜਿਸ ਕਾਰਨ ਸਤਿਸੰਗ ਪੰਡਾਲ ਵੀ ਛੋਟਾ ਹੋ ਗਿਆ ਅਤੇ ਇਸ ਵਾਰ ਪਾਰਕਿੰਗ ਰਿਕਾਰਡ ਵੀ ਟੁੱਟ ਗਏ। ਹੁਣ ਅਗਲੇ ਮਹੀਨੇ ਮਈ ਵਿੱਚ ਹੋਣ ਵਾਲੇ ਭੰਡਾਰਿਆਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਹੁਣ ਬਾਬਾ ਗੁਰਿੰਦਰ ਸਿੰਘ ਢਿੱਲੋਂ 4 ਮਈ (ਐਤਵਾਰ) 11 ਮਈ ਅਤੇ 18 ਮਈ (ਐਤਵਾਰ) ਨੂੰ ਬਿਆਸ ਵਿਖੇ ਸਤਿਸੰਗ ਕਰਨਗੇ। ਹੁਣ ਡੇਰਾ ਬਿਆਸ ਦੀ ਸੰਗਤ ਮਈ ਮਹੀਨੇ ਵਿੱਚ ਹੋਣ ਵਾਲੇ ਭੰਡਾਰਿਆਂ ਦੀ ਉਡੀਕ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਡੇਰਾ ਬਿਆਸ ਵਿਖੇ ਪੁੱਜ ਕੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਫਰਮਾਏ ਗਏ ਸਤਿਸੰਗ ਦਾ ਆਨੰਦ ਮਾਣਿਆ ਗਿਆ। ਇਸ ਮੌਕੇ ਹਜ਼ੂਰ ਜਸਦੀਪ ਸਿੰਘ ਗਿੱਲ ਵੀ ਸਟੇਜ ‘ਤੇ ਬਿਰਾਜਮਾਨ ਰਹੇ। ਸਵਾਮੀ ਜੀ ਦੀ ਬਾਣੀ ‘ਚੋਂ ਲਏ ਗਏ ਸ਼ਬਦ ‘ਧੁੰਨ ਸੁਣ ਕਰ ਮਨ ਸਮਝਾਈ ‘ਤੇ ਵਿਆਖਿਆ ਕੀਤੀ ਗਈ ਅਤੇ ਸੰਗਤ ਨੂੰ ਪ੍ਰੇਰਿਤ ਕੀਤਾ ਗਿਆ ਕਿ ਨਾਮ ਸ਼ਬਦ ਦੀ ਕਮਾਈ ਤੋਂ ਬਗੈਰ ਇਨਸਾਨ ਦੇ ਕਰਮਾਂ ਦੀ ਮੁਕਤੀ ਨਹੀਂ ਹੋ ਸਕਦੀ, ਭਾਵੇਂ ਉਹ ਲੱਖ ਯਤਨ ਕਰ ਲਵੇ। ਮਾਰਚ ਦੇ ਆਖਰੀ ਭੰਡਾਰੇ ਮੌਕੇ ਦੂਰ ਦੁਰੇਡੇ ਤੋਂ 10 ਲੱਖ ਦੇ ਕਰੀਬ ਸੰਗਤਾਂ ਡੇਰਾ ਬਿਆਸ ਪੁੱਜੀਆਂ, ਜਿਸ ਨਾਲ ਸਤਿਸੰਗ ਪੰਡਾਲ ਵੀ ਛੋਟਾ ਪੈ ਗਿਆ ਅਤੇ ਪਾਰਕਿੰਗਾਂ ਦੇ ਵੀ ਇਸ ਵਾਰ ਰਿਕਾਰਡ ਟੁੱਟ ਗਏ। ਸੇਵਾਦਾਰਾਂ ਨੂੰ ਆਰਜ਼ੀ ਪੰਡਾਲ ਦਾ ਇੰਤਜ਼ਾਮ ਕਰਨਾ ਪਿਆ ਸੀ।  

ਮੋਟਰ ਕਾਰਾਂ ਦੀ ਪਾਰਕਿੰਗ ਪਹਿਲੀ ਵਾਰ ਫੁੱਲ ਦਿਖਾਈ ਦਿੱਤੀ ਅਤੇ ਪਾਰਕਿੰਗ ਤੋਂ ਬਾਹਰ ਵੀ ਗੱਡੀਆਂ ਨੂੰ ਆਰਜ਼ੀ ਪਾਰਕ ਕਰਨਾ ਪਿਆ। 10 ਹਜ਼ਾਰ ਤੋਂ ਵਧੇਰੇ ਸੇਵਾਦਾਰਾਂ ਵੱਲੋਂ ਟ੍ਰੈਫਿਕ ਨੂੰ ਸੰਚਾਰੂ ਢੰਗ ਨਾਲ ਚਲਾਉਣ, ਲੰਗਰ, ਕੰਟੀਨਾਂ, ਭੋਜਨ ਭੰਡਾਰ, ਸਫ਼ਾਈ ਆਦਿ ਦੀ ਬਾਮੁਸ਼ੱਕਤ ਤਿਆਰੀ ਕੀਤੀ ਗਈ ਅਤੇ ਬਾਖੂਬੀ ਨਾਲ ਸੇਵਾ ਨਿਭਾਈ ਗਈ। ਇਸੇ ਤਰ੍ਹਾਂ ਹੀ ਰੇਲਵੇ ਸਟੇਸ਼ਨ ਬਿਆਸ ‘ਤੇ ਵੀ ਟਰੇਨਾਂ ਰਾਹੀਂ ਜਾਣ ਵਾਲੀ ਸੰਗਤ ਲਈ ਵੀ ਡੇਰਾ ਬਿਆਸ ਦੇ ਸਟੇਸ਼ਨ ਸੇਵਾਦਾਰਾਂ ਵੱਲੋਂ ਆਪਣੀ ਸੇਵਾ ਬਾਖੂਬੀ ਨਿਭਾਈ ਗਈ। ਸਤਿਸੰਗ ਦੇ ਅਖੀਰ ਵਿਚ ਬਾਬਾ ਗੁਰਿੰਦਰ ਸਿੰਘ ਨੇ ਸੰਗਤ ਨੂੰ ਬੇਨਤੀ ਕੀਤੀ ਕਿ ਅਗਲਾ ਸਤਿਸੰਗ ਭੰਡਾਰਾ 4 ਮਈ ਨੂੰ ਹੋਵੇਗਾ, ਜਿਨ੍ਹਾਂ ਨੇ ਆਉਣਾ ਖ਼ੁਸ਼ੀ ਨਾਲ ਆ ਸਕਦੇ ਹਨ।

By Rajeev Sharma

Leave a Reply

Your email address will not be published. Required fields are marked *