ਹੁਣ ਪਹਾੜਾਂ ਦੀ ਸੈਰ ਪਵੇਗੀ ਮਹਿੰਗੀ; ਹਿਮਾਚਲ ਸਰਕਾਰ ਨੇ ਵਧਾਈ ਐਂਟਰੀ ਫੀਸ, ਜਾਣੋ ਨਵੀਆਂ ਦਰਾਂ

ਸ਼ਿਮਲਾ : ਹਿਮਾਚਲ ਪ੍ਰਦੇਸ਼ ਵਿਚ ਘੁੰਮਣ ਜਾਣ ਵਾਲਿਆਂ ਨੂੰ ਹੁਣ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ। ਸੂਬਾ ਸਰਕਾਰ ਨੇ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਵਾਹਨਾਂ ਦੀ ਐਂਟਰੀ ਫੀਸ ’ਚ 30 ਰੁਪਏ ਤੋਂ 230 ਰੁਪਏ ਤੱਕ ਦਾ ਵਾਧਾ ਕਰ ਦਿੱਤਾ ਹੈ। ਨਵੀਆਂ ਦਰਾਂ 1 ਅਪ੍ਰੈਲ 2026 ਤੋਂ ਲਾਗੂ ਹੋਣਗੀਆਂ।

ਇਸ ਦਾ ਅਸਰ ਸੈਲਾਨੀਆਂ ਦੇ ਨਾਲ-ਨਾਲ ਟ੍ਰਾਂਸਪੋਰਟ ਅਤੇ ਮਾਲ ਦੀ ਢੋਆ-ਢੁਆਈ ਦੀਆਂ ਦਰਾਂ ’ਤੇ ਵੀ ਪਵੇਗਾ। ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਹਿਮਾਚਲ ਵਿਚ ਦਿੱਲੀ, ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਸਮੇਤ ਹੋਰਨਾਂ ਸੂਬਿਆਂ ਤੋਂ ਵੱਡੀ ਗਿਣਤੀ ਵਿਚ ਟੂਰਿਸਟ ਘੁੰਮਣ ਜਾਂਦੇ ਹਨ। ਹਿਮਾਚਲ ਸਰਕਾਰ ਦੀ ਨਵੀਂ ਟੋਲ ਬੈਰੀਅਰ ਨੀਤੀ ਤਹਿਤ ਐਂਟਰੀ ਫੀਸ ਦੀ ਵਸੂਲੀ ਬੈਰੀਅਰਾਂ ’ਤੇ ਕੀਤੀ ਜਾਵੇਗੀ। ਇਸ ਦੇ ਲਈ ਫਾਸਟੈਗ ਲਾਜ਼ਮੀ ਕੀਤਾ ਜਾ ਰਿਹਾ ਹੈ।

ਟੋਲ ਟੈਕਸ ਦਰਾਂ ’ਚ ਵਾਧੇ ’ਤੇ ਭੜਕੇ ਨਿੱਜੀ ਬੱਸ ਆਪ੍ਰੇਟਰ

ਟੋਲ ਟੈਕਸ ਦੀਆਂ ਦਰਾਂ ਵਿਚ ਹੋਏ ਵਾਧੇ ਨੂੰ ਲੈ ਕੇ ਹਿਮਾਚਲ ਦੇ ਨਿੱਜੀ ਬੱਸ ਆਪ੍ਰੇਟਰਾਂ ਵਿਚ ਭਾਰੀ ਰੋਸ ਹੈ। ਹਿਮਾਚਲ ਪ੍ਰਦੇਸ਼ ਨਿੱਜੀ ਬੱਸ ਆਪ੍ਰੇਟਰਜ਼ ਸੰਘ ਅਤੇ ‘ਬੱਸ ਐਂਡ ਕਾਰ ਆਪ੍ਰੇਟਰਜ਼ ਕਨਫੈਡਰੇਸ਼ਨ ਆਫ ਇੰਡੀਆ’ ਨੇ ਇਸ ਵਾਧੇ ਦਾ ਸਖ਼ਤ ਵਿਰੋਧ ਕੀਤਾ ਹੈ। ਉਥੇ ਟੋਲ ਟੈਕਸ ਵਾਧੇ ਦੇ ਵਿਰੋਧ ’ਚ ਨਿੱਜੀ ਬੱਸ ਆਪ੍ਰੇਟਰਾਂ ਨੇ ਸਾਂਝੀ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਟੈਕਸ ਵਾਧਾ ਘੱਟ ਨਾ ਕੀਤਾ ਗਿਆ ਅਤੇ ਕੋਰੀਡੋਰ ਬੱਸਾਂ ’ਤੇ ਐਂਟਰੀ ਟੈਕਸ ਬੰਦ ਨਾ ਕੀਤਾ ਗਿਆ ਤਾਂ ਉਹ ਸੜਕਾਂ ’ਤੇ ਉਤਰ ਕੇ ਅੰਦੋਲਨ ਸ਼ੁਰੂ ਕਰਨਗੇ।

By Rajeev Sharma

Leave a Reply

Your email address will not be published. Required fields are marked *