ਆਪ੍ਰੇਸ਼ਨ ਸਿੰਧੂਰ ਅਜੇ ਵੀ ਜਾਰੀ, ਫੌਜ ਨੂੰ ਤਿਆਰੀ ਰੱਖਣੀ ਚਾਹੀਦੀ ਹੈ : CDS ਚੌਹਾਨ

ਨੈਸ਼ਨਲ ਟਾਈਮਜ਼ ਬਿਊਰੋ :- ਚੀਫ ਆਫ ਡਿਫੈਂਸ ਸਟਾਫ (ਸੀ. ਡੀ. ਐੱਸ.) ਜਨਰਲ ਅਨਿਲ ਚੌਹਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਪ੍ਰੇਸ਼ਨ ਸਿੰਧੂਰ ਅਜੇ ਵੀ ਜਾਰੀ ਹੈ ਅਤੇ ਦੇਸ਼ ਨੂੰ 24 ਘੰਟੇ ਅਤੇ ਪੂਰਾ ਸਾਲ ਬਹੁਤ ਉੱਚੇ ਪੱਧਰ ਦੀ ਫੌਜੀ ਤਿਆਰੀ ਰੱਖਣੀ ਚਾਹੀਦੀ ਹੈ। ਇੱਥੇ ਸੁਬਰਤੋ ਪਾਰਕ ’ਚ ਆਯੋਜਿਤ ਰੱਖਿਆ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ’ਚ ਫੌਜ ਨੂੰ “ਸੂਚਨਾ ਯੋਧਿਆਂ, ਤਕਨੀਕੀ ਯੋਧਿਆਂ ਅਤੇ ਵਿਦਵਾਨ ਯੋਧਿਆਂ” ਦੀ ਵੀ ਲੋੜ ਹੋਵੇਗੀ। ਉਨ੍ਹਾਂ ਕਿਹਾ ਕਿ ਜੰਗ ਦੇ ਇਸ ਪਰਿਦ੍ਰਿਸ਼ ’ਚ, ਭਵਿੱਖ ਦੇ ਫੌਜੀ ਜਵਾਨਾਂ ਨੂੰ ਸੂਚਨਾ, ਤਕਨੀਕੀ ਅਤੇ ਸਿੱਖਿਆ ਦੇ ਮਾਮਲੇ ’ਚ ਵਿਦਵਾਨ ਹੋਣਾ ਪਵੇਗਾ।

‘ਨੰਬਰ 4 ਵਾਰਫੇਅਰ ਐਂਡ ਏਅਰੋਸਪੇਸ ਸਟ੍ਰੈਟੇਜੀ ਪ੍ਰੋਗਰਾਮ’ ਦੇ ਸਬੰਧ ’ਚ ‘ਏਅਰੋਸਪੇਸ ਪਾਵਰ : ਪ੍ਰਿਜ਼ਰਵਿੰਗ ਇੰਡੀਆਜ਼ ਸੋਵਰੇਨਿਟੀ ਐਂਡ ਫਰਦਰਿੰਗ ਨੈਸ਼ਨਲ ਇੰਟਰਸਟਸ’ ਵਿਸ਼ੇ ’ਤੇ ਇਹ ਸੈਮੀਨਾਰ ਆਯੋਜਿਤ ਕੀਤਾ ਗਿਆ ਸੀ। ਸੀ. ਡੀ. ਐੱਸ. ਨੇ ਕਿਹਾ ਕਿ ਜੰਗ ’ਚ ਕੋਈ ਵੀ ਉਪ-ਜੇਤੂ ਨਹੀਂ ਹੁੰਦਾ ਅਤੇ ਕਿਸੇ ਵੀ ਫੌਜ ਨੂੰ ਲਗਾਤਾਰ ਚੌਕਸ ਰਹਿੰਦੇ ਹੋਏ ਉੱਚ ਪੱਧਰੀ ਕਾਰਜਸ਼ੀਲ ਤਿਆਰੀ ਰੱਖਣੀ ਚਾਹੀਦੀ ਹੈ। ਜਨਰਲ ਚੌਹਾਨ ਨੇ ਕਿਹਾ, ‘‘ਆਪ੍ਰੇਸ਼ਨ ਸਿੰਧੂਰ ਇਸ ਦੀ ਇਕ ਉਦਾਹਰਣ ਹੈ, ਜੋ ਅਜੇ ਵੀ ਜਾਰੀ ਹੈ। ਸਾਡੀ ਤਿਆਰੀ ਦਾ ਪੱਧਰ ਬਹੁਤ ਉੱਚਾ ਹੋਣਾ ਚਾਹੀਦਾ ਹੈ।”

By Gurpreet Singh

Leave a Reply

Your email address will not be published. Required fields are marked *