ਲੋਕਸਭਾ ’ਚ ਵਿਰੋਧੀਆਂ ਦਾ ਬਵਾਲ, ਕਾਰਵਾਈ 2 ਵਜੇ ਤੱਕ ਮੁਲਤਵੀ !

ਨੈਸ਼ਨਲ ਟਾਈਮਜ਼ ਬਿਊਰੋ :- ਸੰਸਦ ਦਾ ਮਾਨਸੂਨ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ, ਜੋ ਕਿ 21 ਜੁਲਾਈ ਤੋਂ ਲੈ ਕੇ 21 ਅਗਸਤ ਤੱਕ ਚੱਲੇਗਾ। ਸੈਸ਼ਨ ਦੀ ਸ਼ੁਰੂਆਤ ਦੇ ਨਾਲ ਹੀ ਵਿਪੱਖ ਵੱਲੋਂ ਕਾਫ਼ੀ ਜ਼ੋਰਦਾਰ ਹੰਗਾਮਾ ਕੀਤਾ ਗਿਆ। ਇਸ ਹੰਗਾਮੇ ਦੇ ਚਲਦਿਆਂ ਲੋਕਸਭਾ ਅਤੇ ਰਾਜਸਭਾ ਦੀ ਕਾਰਵਾਈ ਨੂੰ ਪਹਿਲਾਂ 12 ਵਜੇ ਤੱਕ ਲਈ ਮੌਤਲ ਕਰਨਾ ਪਿਆ। 12 ਵਜੇ ਮੁੜ ਜਦੋਂ ਲੋਕਸਭਾ ਦੀ ਕਾਰਵਾਈ ਚੱਲੀ ਤਾਂ ਵਿਪੱਖ ਨੇ ਫਿਰ ਤੋਂ ਹੰਗਾਮਾ ਸ਼ੁਰੂ ਕਰ ਦਿੱਤਾ। ਹਲਾਤਾਂ ਵਿੱਚ ਸੁਧਾਰ ਨਾ ਆਉਣ ਕਾਰਨ ਲੋਕਸਭਾ ਦੀ ਕਾਰਵਾਈ ਨੂੰ ਇੱਕ ਵਾਰ ਫਿਰ 2 ਵਜੇ ਤੱਕ ਲਈ ਰੋਕ ਦਿੱਤਾ ਗਿਆ। ਸੈਸ਼ਨ ਦੀ ਪਹਿਲੀ ਹੀ ਦਿਨ ਕਾਰਵਾਈ ਵਿਚ ਰੁਕਾਵਟ ਆਉਣਾ ਮਹੱਤਵਪੂਰਣ ਮੰਨਿਆ ਜਾ ਰਿਹਾ ਹੈ।

By Gurpreet Singh

Leave a Reply

Your email address will not be published. Required fields are marked *