ਪੀ. ਓ. ਸਟਾਫ ਨੇ ਚੋਰੀ ਤੇ ਡਕੈਤੀ ਦੇ ਮਾਮਲਿਆਂ ’ਚ ਲੋੜੀਂਦੇ ਮੁਲਜ਼ਮਾਂ ਨੂੰ ਕੀਤਾ ਕਾਬੂ, ਕਈ ਸਾਲਾਂ ਤੋਂ ਸਨ ਫ਼ਰਾਰ

ਨੈਸ਼ਨਲ ਟਾਈਮਜ਼ ਬਿਊਰੋ :- ਪੀ. ਓ. ਸਟਾਫ ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਡਕੈਤੀ ਅਤੇ ਚੋਰੀ ਦੇ ਮਾਮਲਿਆਂ ’ਚ ਭਗੌੜੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ’ਚ ਬਾਦਲ, ਰਵੀ ਅਤੇ ਹਰਪ੍ਰੀਤ ਸਿੰਘ ਉਰਫ ਲੱਖਾ ਸ਼ਾਮਲ ਹਨ। ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਨਿਆਂਇਕ ਰਿਮਾਂਡ ’ਤੇ ਭੇਜ ਦਿੱਤਾ ਹੈ।

ਜਾਣਕਾਰੀ ਦਿੰਦੇ ਹੋਏ ਪੀ. ਓ. ਸਟਾਫ ਇੰਚਾਰਜ ਅਜੇ ਕੁਮਾਰ ਜਸਰਾ ਨੇ ਦੱਸਿਆ ਕਿ ਪਹਿਲੇ ਮਾਮਲੇ ’ਚ ਮੁਲਜ਼ਮ ਬਾਦਲ ਖਿਲਾਫ ਸਲੇਮ ਟਾਬਰੀ ਥਾਣੇ ’ਚ ਚੋਰੀ ਦਾ ਕੇਸ ਦਰਜ ਹੈ, ਜੋ ਕਿ ਸਾਲ 2022 ’ਚ ਦਰਜ ਕੀਤਾ ਗਿਆ ਸੀ। ਉਕਤ ਮਾਮਲੇ ’ਚ ਜ਼ਮਾਨਤ ’ਤੇ ਬਾਹਰ ਆਉਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ ਸੀ। ਉਸ ਖਿਲਾਫ ਪਹਿਲਾਂ ਵੀ ਲੁੱਟ ਦਾ ਕੇਸ ਦਰਜ ਹੈ। ਮੁਲਜ਼ਮ ਨੂੰ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਹੈ।

ਇਸੇ ਤਰ੍ਹਾਂ ਦੂਜੇ ਮਾਮਲੇ ’ਚ ਮੁਲਜ਼ਮ ਰਵੀ ਹੈ, ਜੋ ਕਪੂਰਥਲਾ ਦਾ ਰਹਿਣ ਵਾਲਾ ਹੈ। ਉਸ ਖਿਲਾਫ 2020 ’ਚ ਚੋਰੀ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਹੈ। ਉਹ ਜ਼ਮਾਨਤ ਤੋੜ ਕੇ ਫਰਾਰ ਹੋ ਗਿਆ ਸੀ। ਕਪੂਰਥਲਾ ’ਚ ਛਾਪੇਮਾਰੀ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਤੀਜੇ ਮਾਮਲੇ ਦਾ ਮੁਲਜ਼ਮ ਹਰਪ੍ਰੀਤ ਸਿੰਘ ਉਰਫ ਲੱਖਾ ਹੈ। ਉਸ ਖਿਲਾਫ ਸਾਹਨੇਵਾਲ ਥਾਣੇ ’ਚ ਲੁੱਟ ਦਾ ਕੇਸ ਦਰਜ ਸੀ। ਉਹ ਪੀਓ ਸੀ। ਪੁਲਸ ਨੇ ਮੁਲਜ਼ਮ ਦੇ ਟਿਕਾਣੇ ’ਤੇ ਛਾਪਾ ਮਾਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ।

By Gurpreet Singh

Leave a Reply

Your email address will not be published. Required fields are marked *