ਨੈਸ਼ਨਲ ਟਾਈਮਜ਼ ਬਿਊਰੋ :- ਪਾਕਿਸਤਾਨ ਦੇ 23 ਸਾਲਾ ਕ੍ਰਿਕਟਰ ਹੈਦਰ ਅਲੀ ਨੂੰ ਇੰਗਲੈਂਡ ‘ਚ ਬਲਾਤਕਾਰ ਦੇ ਦੋਸ਼ਾਂ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਹੈ। ਬ੍ਰਿਟਿਸ਼ ਮੀਡੀਆ ਰਿਪੋਰਟਾਂ ਅਨੁਸਾਰ, ਹੈਦਰ ਅਲੀ ਉਤੇ ਇੱਕ ਔਰਤ ਨਾਲ ਜਬਰ ਜਨਾਹ ਦੇ ਗੰਭੀਰ ਦੋਸ਼ ਲਗੇ ਹਨ। ਇਸ ਮਾਮਲੇ ‘ਚ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਲਾਂਕਿ ਉਹ ਇਸ ਵੇਲੇ ਜਮਾਨਤ ‘ਤੇ ਰਿਹਾ ਹੈ, ਪਰ ਜਾਂਚ ਚੱਲ ਰਹੀ ਹੈ।ਇਸ ਮਾਮਲੇ ਤੋਂ ਬਾਅਦ, ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਤੁਰੰਤ ਕਾਰਵਾਈ ਕਰਦਿਆਂ ਹੈਦਰ ਅਲੀ ਨੂੰ ਅਸਥਾਈ ਤੌਰ ‘ਤੇ ਟੀਮ ਤੋਂ ਨਿਲੰਬਤ ਕਰ ਦਿੱਤਾ ਹੈ। ਪੀਸੀਬੀ ਵੱਲੋਂ ਇੱਕ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਜਦ ਤੱਕ ਮਾਮਲੇ ਦੀ ਜਾਂਚ ਪੂਰੀ ਨਹੀਂ ਹੋ ਜਾਂਦੀ, ਉਹ ਕਿਸੇ ਵੀ ਤਰੀਕੇ ਦੀ ਕ੍ਰਿਕਟ ਗਤੀਵਿਧੀ ਵਿੱਚ ਹਿੱਸਾ ਨਹੀਂ ਲੈ ਸਕੇਗਾ।ਹੈਦਰ ਅਲੀ ਨੇ ਪਾਕਿਸਤਾਨ ਲਈ 21 ਟੀ20, 2 ਟੈਸਟ ਅਤੇ 2 ਵਨਡੇ ਮੈਚ ਖੇਡੇ ਹਨ। 2020 ਵਿੱਚ ਇੰਗਲੈਂਡ ਖ਼ਿਲਾਫ਼ ਆਪਣੀ ਟੀ20 ਡੈਬਿਊ ‘ਚ ਹੀ ਉਸਨੇ ਅਰਧਸ਼ਤਕ ਲਾ ਕੇ ਸਰਖੀਆਂ ਬਣਾਈਆਂ ਸਨ।ਇਸ ਮਾਮਲੇ ਨੇ ਪਾਕਿਸਤਾਨੀ ਕ੍ਰਿਕਟ ਸਰਕਲ ‘ਚ ਹਲਚਲ ਮਚਾ ਦਿੱਤੀ ਹੈ ਤੇ ਕਈ ਸਾਵਲ ਖੜੇ ਕਰ ਦਿੱਤੇ ਹਨ ਕਿ ਖਿਡਾਰੀਆਂ ਦੀ ਨਿੱਜੀ ਜ਼ਿੰਦਗੀ ‘ਤੇ ਵੀ ਨਿਗਰਾਨੀ ਰੱਖਣੀ ਚਾਹੀਦੀ ਹੈ ਜਾਂ ਨਹੀਂ।
ਪਾਕਿਸਤਾਨੀ ਕ੍ਰਿਕਟਰ ਹੈਦਰ ਅਲੀ ਬਲਾਤਕਾਰ ਦੇ ਕੇਸ ‘ਚ ਇੰਗਲੈਂਡ ‘ਚ ਗ੍ਰਿਫ਼ਤਾਰ
