ਥੀਏਟਰ ਸੀਟ ਦੇ ਹੇਠਾਂ ਧੀ ਛੱਡ ਗਏ ਮਾਪੇ…ਚੂਹੇ ਨੋਚਦੇ ਰਹੇ ਸਰੀਰ, ਫਿਰ ਰੱਬ ਬਣ ਬਹੁੜਿਆ ਇਹ Director

ਮੁੰਬਈ : ਪ੍ਰਸਿੱਧ ਫਿਲਮ ਨਿਰਦੇਸ਼ਕ ਅਤੇ ਅਦਾਕਾਰ ਪ੍ਰਕਾਸ਼ ਝਾਅ ਨੂੰ ਲੋਕ ਉਨ੍ਹਾਂ ਦੀ ਕਾਬਲੀਅਤ ਅਤੇ ਬੇਮਿਸਾਲ ਕਲਾ ਲਈ ਜਾਣਦੇ ਹਨ, ਪਰ ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੋਵੇਗਾ ਕਿ ਉਹ ਇੱਕ ਸਿੰਗਲ ਪਿਤਾ ਵੀ ਹਨ। ਉਹਨਾਂ ਦੀ ਜ਼ਿੰਦਗੀ ਦੀ ਇਹ ਕਹਾਣੀ ਨਾ ਸਿਰਫ਼ ਹੈਰਾਨ ਵਾਲੀ ਹੈ, ਸਗੋਂ ਪ੍ਰੇਰਣਾ ਵੀ ਦਿੰਦੀ ਹੈ। ਪ੍ਰਕਾਸ਼ ਝਾ ਨੇ ਬਹੁਤ ਛੋਟੀ ਉਮਰ ਵਿੱਚ, ਯਾਨੀ ਵਿਆਹ ਤੋਂ ਪਹਿਲਾਂ ਹੀ ਇਹ ਫੈਸਲਾ ਕਰ ਲਿਆ ਸੀ ਕਿ ਉਹ ਇੱਕ ਬੱਚੀ ਨੂੰ ਗੋਦ ਜ਼ਰੂਰ ਲੈਣਗੇ। ਇਹ ਫੈਸਲਾ ਉਹਨਾਂ ਨੇ ਉਸ ਵੇਲੇ ਲਿਆ ਜਦੋਂ ਉਹ ਫਿਲਮ ਐਂਡ ਟੈਲੀਵੀਜ਼ਨ ਇੰਸਟੀਚਿਊਟ ਆਫ਼ ਇੰਡੀਆ (FTII) ਪੂਨੇ ਵਿੱਚ ਪੜ੍ਹ ਰਹੇ ਸਨ। ਉਥੇ ਰਹਿੰਦਿਆਂ ਉਨ੍ਹਾਂ ਨੇ ਅਨਾਥ ਬੱਚਿਆਂ ‘ਤੇ ਆਧਾਰਿਤ ਇੱਕ ਫਿਲਮ ‘ਸ਼੍ਰੀ ਵਤਸ’ ਬਣਾਈ। ਇਸ ਦੌਰਾਨ ਉਹਨਾਂ ਨੇ ਅਨਾਥ ਬੱਚਿਆਂ ਦੀ ਪਿਆਰ ਲਈ ਤਰਸਦੀਆਂ ਅੱਖਾਂ ਵੇਖੀਆਂ। ਇਥੋਂ ਹੀ ਉਨ੍ਹਾਂ ਦੇ ਮਨ ਵਿੱਚ ਇਹ ਵਿਚਾਰ ਪੱਕਾ ਹੋ ਗਿਆ ਕਿ ਉਹ ਇੱਕ ਧੀ ਨੂੰ ਗੋਦ ਲੈਣਗੇ।

PunjabKesari

1988 ਵਿੱਚ, ਉਨ੍ਹਾਂ ਨੂੰ ਦਿੱਲੀ ਦੇ ਇਕ ਅਨਾਥ ਆਸ਼ਰਮ ਤੋਂ ਫੋਨ ਆਇਆ ਕਿ ਇੱਕ ਬੱਚੀ ਸਿਨੇਮਾਹਾਲ ਵਿੱਚ ਸੀਟ ਹੇਠਾਂ ਮਿਲੀ ਹੈ। ਬੱਚੀ ਸਿਰਫ 10 ਦਿਨ ਦੀ ਸੀ ਅਤੇ ਉਸ ਦੀ ਹਾਲਤ ਬਹੁਤ ਗੰਭੀਰ ਸੀ — ਚੂਹਿਆਂ ਅਤੇ ਕੀੜਿਆਂ ਨੇ ਉਸ ਦੇ ਸਰੀਰ ਨੂੰ ਨੁਕਸਾਨ ਪਹੁੰਚਾਇਆ ਸੀ। ਪ੍ਰਕਾਸ਼ ਝਾਅ ਉਸ ਬੱਚੀ ਨੂੰ ਤੁਰੰਤ ਆਪਣੇ ਘਰ ਲੈ ਆਏ, ਇਲਾਜ ਕਰਵਾਇਆ, ਪਾਲਣ-ਪੋਸ਼ਣ ਕੀਤਾ ਅਤੇ ਫਿਰ ਅਧਿਕਾਰਿਕ ਤੌਰ ‘ਤੇ ਗੋਦ ਲੈ ਲਿਆ। ਇਸ ਸਮੇਂ ਉਨ੍ਹਾਂ ਦੀ ਵਿਆਹਸ਼ੁਦਾ ਜ਼ਿੰਦਗੀ ਡਗਮਗਾ ਰਹੀ ਸੀ। ਪ੍ਰਕਾਸ਼ ਝਾਅ ਅਤੇ ਅਦਾਕਾਰਾ ਦੀਪਤੀ ਨਵਲ ਵਿਆਹ ਕਰ ਚੁੱਕੇ ਸਨ। ਇਸਦੇ ਬਾਵਜੂਦ ਉਨ੍ਹਾਂ ਦੀ ਧੀ ਗੋਦ ਲੈਣ ਦੀ ਇੱਛਾ ਅਜੇ ਵੀ ਮਜ਼ਬੂਤ ​​ਸੀ। ਉਨ੍ਹਾਂ ਨੇ ਇਸ ਬਾਰੇ ਦੀਪਤੀ ਨਵਲ ਨੂੰ ਵੀ ਦੱਸਿਆ ਸੀ। ਦੀਪਤੀ ਨਵਲ ਵੀ ਇਸ ਲਈ ਤਿਆਰ ਸੀ ਪਰ ਪ੍ਰਕਾਸ਼ ਝਾਅ ਅਤੇ ਦੀਪਤੀ ਨਵਲ ਦੀ ਵਿਆਹੁਤਾ ਜ਼ਿੰਦਗੀ ਉਦੋਂ ਹਿੱਲ ਗਈ ਜਦੋਂ ਗਰਭ ਅਵਸਥਾ ਦੇ 8ਵੇਂ ਮਹੀਨੇ ਪਹੁੰਚਣ ਤੋਂ ਬਾਅਦ ਦੀਪਤੀ ਨਵਲ ਦਾ ਗਰਭਪਾਤ ਹੋ ਗਿਆ। ਦਰਾਰ ਇੰਨੀ ਡੂੰਘੀ ਹੋ ਗਈ ਕਿ ਪ੍ਰਕਾਸ਼ ਝਾਅ ਅਤੇ ਦੀਪਤੀ ਨਵਲ ਦਾ ਵਿਆਹ ਟੁੱਟ ਗਿਆ, ਪਰ ਧੀ ਦੀ ਚਾਹ ਨਹੀਂ। ਦੀਪਤੀ ਨਵਲ ਬੱਚਾ ਗੋਦ ਲੈਣ ‘ਤੇ ਖੁਸ਼ ਸੀ । ਉਸ ਨੇ ਹੀ ਬੱਚੇ ਦਾ ‘ਨਾਮ’ ਦਿਸ਼ਾ ਰੱਖਿਆ। ਪ੍ਰਕਾਸ਼ ਝਾਅ ਮੁਤਾਬਕ ਉਹ ਇੱਕ ਸਿੰਗਲ ਪੇਰੈਂਟ ਵਜੋਂ ਗੋਦ ਲੈ ਸਕਦੇ ਸੀ, ਪਰ ਕਿਉਂਕਿ ਦੀਪਤੀ ਅਤੇ ਉਹ ਚੰਗੇ ਦੋਸਤ ਸਨ ਅਤੇ ਅਜੇ ਵੀ ਹਨ, ਇਸ ਲਈ ਦੀਪਤੀ ਮਾਂ ਵਜੋਂ ਦਸਤਖਤ ਕਰਕੇ ਖੁਸ਼ ਸੀ।

PunjabKesari

ਪ੍ਰਕਾਸ਼ ਝਾਅ ਨੇ ਇਕ ਸਾਲ ਤੱਕ ਆਪਣੀ ਧੀ ਦੀ ਨਿੱਜੀ ਤੌਰ ‘ਤੇ ਸੰਭਾਲ ਕੀਤੀ — ਨਹਿਲਾਉਣਾ, ਦੁੱਧ ਪਿਲਾਉਣਾ, ਕੰਮ ‘ਤੇ ਨਾਲ ਲਿਜਾਣਾ — ਉਹਨਾਂ ਨੇ ਇੱਕ ਮਾਂ ਵਾਂਗ ਲਾਡ-ਪਿਆਰ ਦਿੱਤਾ। ਬਾਅਦ ਵਿੱਚ ਉਹ ਪਟਨਾ ਚਲੇ ਗਏ, ਜਿਥੇ ਉਨ੍ਹਾਂ ਨੇ ਇੱਕ NGO ਬਣਾਇਆ ਅਤੇ ਦੇਖਭਾਲ ਲਈ ਆਪਣੀ ਮਾਂ ਕੋਲ ਧੀ ਨੂੰ ਛੱਡਿਆ। ਪਰ ਜਦੋਂ ਦਿਸ਼ਾ 4 ਸਾਲ ਦੀ ਹੋਈ, ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋ ਗਿਆ ਜਿਸ ਮਗਰੋਂ ਪੂਰੀ ਤਰ੍ਹਾਂ ਪ੍ਰਕਾਸ਼ ਝਾਅ ਨੇ ਧੀ ਦੀ ਸੰਭਾਲ ਕੀਤੀ। ਅੱਜ ਦਿਸ਼ਾ ਝਾਅ ਇਕ ਕਾਮਯਾਬ ਫਿਲਮ ਪ੍ਰੋਡਿਊਸਰ ਹੈ। ਉਸ ਨੇ 2019 ਵਿੱਚ ਆਪਣੇ ਪਿਤਾ ਨਾਲ ਮਿਲ ਕੇ ‘ਫਰੌਡ ਸਈਆਂ’ ਫਿਲਮ ਪ੍ਰੋਡਿਊਸ ਕੀਤੀ ਸੀ। ਉਹਦਾ ਆਪਣਾ ਪ੍ਰੋਡਕਸ਼ਨ ਹਾਊਸ “ਪੈਨ ਪੇਪਰ ਸੀਜ਼ਰ ਐਂਟਰਟੇਨਮੈਂਟ” ਵੀ ਹੈ। ਦਿਸ਼ਾ ਦਾ ਮੁੰਬਈ ਵਿੱਚ ਆਪਣਾ ਖੁੱਦ ਦਾ ਘਰ ਵੀ ਹੈ ਤੇ ਆਪਣੇ ਪਿਤਾ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ।

By Rajeev Sharma

Leave a Reply

Your email address will not be published. Required fields are marked *