ਪਰਮੀਸ਼ ਵਰਮਾ ਦੇ ਨਵੇਂ ਗਾਣੇ ਦਾ ਐਲਾਨ, ਕੱਲ੍ਹ ਹੋਵੇਗਾ ਰਿਲੀਜ਼….ਦੇਖੋ!

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬੀ ਸਿਨੇਮਾ ਅਤੇ ਸੰਗੀਤ ਦੋਹਾਂ ਹੀ ਖੇਤਰਾਂ ਵਿੱਚ ਚੌਖੀ ਭੱਲ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ ਅਦਾਕਾਰ ਅਤੇ ਗਾਇਕ ਪਰਮੀਸ਼ ਵਰਮਾ, ਜਿੰਨ੍ਹਾਂ ਵੱਲੋਂ ਬਤੌਰ ਗਾਇਕ ਅਪਣੇ ਨਵੇਂ ਅਤੇ ਕਲੋਬ੍ਰੇਟ ਗਾਣੇ ‘ਸੁਪਰ ਸਟਾਰ’ ਦੀ ਝਲਕ ਨੂੰ ਰਿਵੀਲ ਕਰ ਦਿੱਤਾ ਗਿਆ ਹੈ, ਜਿਸਨੂੰ ਉਨ੍ਹਾਂ ਦੁਆਰਾ ਕੱਲ੍ਹ ਜਾਰੀ ਕੀਤਾ ਜਾਵੇਗਾ।

‘ਪਰਮੀਸ਼ ਵਰਮਾ ਫਿਲਮਜ਼’ ਅਤੇ ਸੰਗੀਤ ਲੇਬਲ ਅਧੀਨ ਮਿਊਜ਼ਿਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਗਾਣੇ ਨੂੰ ਅਵਾਜ਼ਾਂ ਪਰਮੀਸ਼ ਵਰਮਾ ਅਤੇ ਐਕਸ ਪੈਰਾਡੌਕਸ ਵੱਲੋਂ ਦਿੱਤੀਆਂ ਗਈਆਂ ਹਨ, ਜਦਕਿ ਇਸ ਸ਼ਾਨਦਾਰ ਗੀਤ ਦਾ ਸੰਗੀਤ ਵੀ ਬੇਹੱਦ ਉੱਤਮ ਸ਼ੈਲੀ ਅਧੀਨ ਬੁਣਿਆ ਗਿਆ ਹੈ, ਜੋ ਦੇਸੀ ਅਤੇ ਅਧੁਨਿਕ ਸੰਗੀਤ ਦੀ ਸੁਮੇਲਤਾ ਦਾ ਵੀ ਪ੍ਰਭਾਵੀ ਅਹਿਸਾਸ ਸੁਣਨ ਵਾਲਿਆ ਨੂੰ ਕਰਵਾਏਗਾ।

ਹਾਲ ਹੀ ਵਿੱਚ ਜਿਓ ਹੌਟਸਟਾਰ ਵੱਲੋਂ ਪੇਸ਼ ਕੀਤੀ ਗਈ ਸਨਸਨੀਖੇਜ਼ ਸੀਰੀਜ਼ ‘ਕੰਨੇਡਾ’ ਨੂੰ ਲੈ ਵੀ ਖਾਸੀ ਚਰਚਾ ਦਾ ਕੇਂਦਰ ਰਹੇ ਹਨ ਇਹ ਹੋਣਹਾਰ ਅਦਾਕਾਰ ਅਤੇ ਗਾਇਕ, ਜਿਸ ਵਿੱਚ ਉਨ੍ਹਾਂ ਵੱਲੋਂ ਮੁਹੰਮਦ ਜ਼ੀਸ਼ਾਨ ਅਯੂਬ, ਅਰੁਣੋਦਯ ਸਿੰਘ, ਰਣਵੀਰ ਸ਼ੋਰੀ, ਆਦਰ ਮਲਿਕ ਅਤੇ ਜੈਸਮੀਨ ਬਾਜਵਾ ਨਾਲ ਅਦਾ ਕੀਤੀ ਲੀਡਿੰਗ ਭੂਮਿਕਾ ਨੂੰ ਦਰਸ਼ਕਾਂ ਵੱਲੋਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ।

ਪੰਜਾਬੀ ਮਿਊਜ਼ਿਕ ਵੀਡੀਓਜ਼ ਦੇ ਖੇਤਰ ਵਿੱਚ ਬਤੌਰ ਨਿਰਦੇਸ਼ਕ ਅਪਣੇ ਕਰੀਅਰ ਦਾ ਮੁੱਢ ਬੰਨ੍ਹਣ ਵਾਲੇ ਇਹ ਬਹੁ-ਪੱਖੀ ਕਲਾਕਾਰ ਨਿਰਦੇਸ਼ਨ ਦੇ ਨਾਲ-ਨਾਲ ਅਦਾਕਾਰੀ ਅਤੇ ਗਾਇਕੀ ਦੇ ਖੇਤਰ ਵਿੱਚ ਵੀ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਵੱਲੋਂ ਕੀਤੀਆਂ ਹਾਲੀਆਂ ਪੰਜਾਬੀ ਫਿਲਮਾਂ ਦੀ ਗੱਲ ਕਰੀਏ ਤਾਂ ਇੰਨ੍ਹਾਂ ਵਿੱਚ ‘ਤਬਾਹ’ ਅਤੇ ‘ਮੈਂ ਤੇ ਬਾਪੂ’ ਆਦਿ ਸ਼ੁਮਾਰ ਰਹੀਆਂ ਹਨ।

ਓਧਰ ਰਿਲੀਜ਼ ਹੋ ਰਹੇ ਉਕਤ ਗਾਣੇ ਨਾਲ ਜੁੜੇ ਕੁਝ ਹੋਰ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਚਾਰ ਚੰਨ ਲਾਉਣ ਵਿੱਚ ਉੱਘੇ ਗਾਇਕ ਜੱਸੀ ਗਿੱਲ ਵੀ ਅਹਿਮ ਭੂਮਿਕਾ ਨਿਭਾਉਣਗੇ, ਜਿੰਨ੍ਹਾਂ ਦੀ ਫੀਚਰਿੰਗ ਇਸ ਗਾਣੇ ਦਾ ਖਾਸ ਆਕਰਸ਼ਨ ਹੋਵੇਗੀ।

By Gurpreet Singh

Leave a Reply

Your email address will not be published. Required fields are marked *