ਰਾਜਸਥਾਨ ਤੋਂ ਮੁਲਜ਼ਮ ਪਰਵਿੰਦਰ ਦੇ ਕਤਲ ਦੇ ਮੁਲਜ਼ਮ ਦੇ ਫੜੇ ਜਾਣ ਤੇ ਪਰਵਿੰਦਰ ਝੋਟੇ ਦੇ ਪਿਤਾ ਦਾ ਵੱਡਾ ਬਿਆਨ

ਗੁਰਪ੍ਰੀਤ ਸਿੰਘ :- ਪਰਵਿੰਦਰ ਸਿੰਘ ਝੋਟਾ ਨਹੀਂ ਰਿਹਾ, ਉਹ ਹੈ, ਉਹ ਮਰਿਆ ਨਹੀਂ। ਇਹ ਕਹਿੰਦੇ ਹੋਏ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭਾਵੁਕ ਹੋ ਗਏ। ਉਨ੍ਹਾਂ ਨੇ ਇਸ ਦੌਰਾਨ ਪੰਜਾਬ ਸਰਕਾਰ ’ਤੇ ਕਈ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਹੁਣ ਉਹ ਲੜਾਈ ਨਹੀਂ ਲੜਨਗੇ। ਇਹ ਲੜਾਈ ਪੰਜਾਬ ਦੀ ਜਨਤਾ ਲੜੇਗੀ। ਬਠਿੰਡਾ ਇੰਜੀਨੀਅਰ ਕਰਨ ਲਈ ਲਗਾ ਦਿੱਤਾ ਤਾਂ ਸਾਲ ਲਗਾ ਕੇ ਉਹ ਕਹਿੰਦਾ ਮੈਂ ਖੇਡਣਾ। ਸੱਦਾ ਸਿੰਘ ਵਾਲਾ ਦੇ ਨੌਜਵਾਨ ਉਸ ਨੂੰ ਲਾਇਲਪੁਰ ਖਾਲਸਾ ਕਾਲਜ ਵਿੱਚ ਲੈ ਗਏ। ਉਥੇ ਟਰਾਇਲ ਹਨ, ਉਹ ਉਥੇ ਲੈ ਗਏ। ਪਰਵਿੰਦਰ ਨੇ ਉਨ੍ਹਾਂ ਨੂੰ ਕਿਹਾ ਕਿ ਉਸ ਕੋਲ ਕੋਈ ਪੈਸਾ ਨਹੀਂ। ਉਸ ਦਾ ਕਿਰਾਇਆ ਵੀ ਮੁੰਡਿਆਂ ਨੇ ਲਗਾਇਆ।

ਮੁੱਕੇਬਾਜ਼ੀ ਇਹ ਪਹਿਲਾਂ ਖੇਡਦਾ ਸੀ, ਜਦ ਉਥੇ ਇਸ ਦਾ ਟਰਾਇਲ ਹੋਇਆ ਤਾਂ ਉਥੇ ਤਕੜਾ ਖਿਡਾਰੀ ਇਸ ਨਾਲ ਖਿਡਾਇਆ। ਖੂਨ ਨਾਲ ਦੂਜੇ ਮੁੱਕੇਬਾਜ਼ ਦਾ ਤੋਲੀਆ ਵੀ ਬੁਰੀ ਤਰ੍ਹਾਂ ਭਿੱਜ ਗਿਆ। ਇਸ ਨੂੰ ਬੁਲਾ ਲਿਆ ਅਤੇ ਕਿਹਾ ਕਿ ਤੂੰ ਖੇਡ। ਪਰ ਉਸ ਨੇ ਕਿਹਾ ਕਿ ਉਸ ਕੋਲ ਪੈਸਾ ਨਹੀਂ ਅਤੇ ਕਿਰਾਇਆ ਵੀ ਮਾਨਸਾ ਜ਼ਿਲ੍ਹੇ ਦੇ ਇੰਨ੍ਹਾਂ ਨੌਜਵਾਨਾਂ ਨੇ ਲਗਾਇਆ। ਉਨ੍ਹਾਂ ਕਿਹਾ ਕਿ ਤੇਰੇ ਕੋਲੋਂ ਕੋਈ ਫ਼ੀਸ ਨਹੀਂ ਅਤੇ ਇਹ ਤਿੰਨ ਸਾਲ ਖੇਡਿਆ। ਫ਼ਿਰ ਲਾਇਲਪੁਰ ਖਾਲਸਾ ਕਾਲਜ ਵਿੱਚ ਮਸ਼ਹੂਰ ਹੋਇਆ ਅਤੇ ਉਥੇ ਇਹ ਗਰੀਬ ਨੌਜਵਾਨਾਂ ਦੀਆਂ ਲੜਾਈਆਂ ਲੜਦਾ ਰਿਹਾ। ਇਸ ਨੁੰ ਬਾਬਾ ਬੌਕਸਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਦੋਸਤਾਂ ਦੇ ਹੱਕ ਲਈ ਲੜਦਾ ਸੀ। ਦੋਸਤ ਦੇ ਮਾਮਲੇ ’ਚ ਫਾਇਰਿੰਗ ਹੋ ਗਈ ਅਤੇ ਉਸ ਮਾਮਲੇ ’ਚ ਬੁੜੈਲ ਜੇਲ੍ਹ ਕੱਟੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਉਸ ਨੂੰ ਛੁਡਵਾਇਆ ਵੀ ਨਹੀਂ। ਇਸ ਨੂੰ ਪੁਲਿਸ ’ਚ ਨੌਜਵਾਨਾਂ ਨੂੰ ਖਿਡਾਉਣ ਲਈ ਭਰਤੀ ਕਰਦੇ ਸੀ, ਪਰ ਹੋਇਆ ਨਹੀਂ।

ਪਰਵਿੰਦਰ ਝੋਟੇ ਦੇ ਨਾਮ ਨਾਲ ਮਾਨਸਾ ਵਿੱਚ ਆ ਕੇ ਮਸ਼ਹੂਰ ਹੋ ਗਿਆ। ਬਾਰ੍ਹਵੀਂ ਇਸ ਨੇ ਨਾਨ ਮੈਡੀਕਲ ਕੀਤੇ ਸੀ। ਸਮੇਂ ਦੀਆਂ ਸਰਕਾਰਾਂ ਅੱਗੇ ਸਾਡਾ ਕੋਈ ਜ਼ੋਰ ਨਹੀਂ। ਫ਼ਿਰ ਵੀ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਪਰਵਿੰਦਰ ਸਿੰਘ ਝੋਟਾ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਆਪਣੇ ਬੱਚੇ ਛੱਡ ਕੇ ਆਪ ਚਲਿਆ ਗਿਆ। ਐਸਐਸਪੀ ਮਾਨਸਾ ਰਾਤ ਇੱਕੇ ਧਰਨੇ ’ਚ ਆਏ ਅਤੇ ਇਸ ਮਾਮਲੇ ’ਚ ਅਰਜ਼ੀ ਦੇਣ ਲਈ ਕਿਹਾ। ਪਰਵਿੰਦਰ ਸਿੰਘ ਦੇ ਪਿਤਾ ਨੇ ਕਿਹਾ ਉਨ੍ਹਾਂ ਐਸਐਸਪੀ ਨੂੰ ਕਿਹਾ ਕਿ ਉਹ ਵੀ ਸਾਬਕਾ ਫ਼ੌਜੀ ਹਨ। ਪਰਵਿੰਦਰ ਸਿੰਘ ਨੂੰ ਸ਼ਰੇ ਬਜ਼ਾਰ ਮਾਰਿਆ ਗਿਆ ਹੈ। ਭਾਨੇ ਸਿੱਧੂ ਨਾਲ ਵੀ ਪੁਲਿਸ ਨੇ ਧੱਕਾ ਮੁੱਕੀ ਕੀਤੀ। ਉਨ੍ਹਾਂ ਕਿਹਾ ਕਿ ਉਹ ਹੁਣ ਕੁੱਝ ਨਹੀਂ ਚਾਹੁੰਦੇ, ਜਿੱਥੇ ਪੰਜਾਬ ਦੀ ਜਨਤਾ ਕਹੂਗੀ ਉਥੇ ਅੰਗੂਠਾ ਲਗਾਵਾਂਗਾ।

ਗਰੀਬ ਬੰਦੇ ਹਾਂ ਅਸੀਂ ਨਹੀਂ ਲੜ ਸਕਦੇ। ਇਹ ਪੰਜਾਬ ਦੀ ਜਨਤਾ ਲੜੂਗੀ। ਪੰਜਾਬ ਦੇ ਨੌਜਵਾਨ ਲੜਨਗੇ। ਜੇਕਰ ਉਹ ਨਾ ਲੜੇ ਤਾਂ ਇਸੇ ਤਰ੍ਹਾਂ ਨੌਜਵਾਨਾਂ ਦੀਆਂ ਚਿੱਟੇ ਨਾ ਮੌਤਾਂ ਹੁੰਦੀਆਂ ਰਹਿਣਗੀਆਂ। ਚਾਰ ਮਹੀਨੇ ਸਰਕਾਰ ਦੇ ਪਏ ਹਨ ਪਤਾ ਨਹੀਂ ਕਿੰਨੇ ਹੋਰ ਮਰਨੇ ਹਨ। ਉਸ ਨੂੰ ਮਾਰਨ ਲਈ ਟਰੈਪ ਲਗਾਇਆ ਗਿਆ ਹੈ। ਪਰਵਿੰਦਰ ਸਿੰਘ ਝੋਟਾ ਪੰਜਾਬ, ਮੇਰਾ ਨਹੀਂ ਹੁਣ। ਜਿਹੜੇ ਦੋ ਨੌਜਵਾਨ ਗਰੀਬ ਪਰਿਵਾਰ ਹਨ, ਜੋ ਜ਼ਖਮੀ ਹੋਏ ਹਨ। ਇੱਕ ਬਜ਼ੁਰਗ ਜ਼ਖਮੀ ਹੋਇਆ। ਉਨ੍ਹਾਂ ਨੂੰ ਕੋਈ ਮੁਆਵਜ਼ਾ ਦਿੱਤਾ ਜਾਵੇ। ਹਰਿਆਣਾ, ਰਾਜਸਥਾਨ ’ਚੋਂ ਫੜ੍ਹਨ ਦੇ ਪੁਲਿਸ ਡਰਾਮੇ ਕਰੇਗੀ। ਉਹ ਅਸ਼ਵਨੀ ਇੰਨ੍ਹਾਂ ਕੋਲ ਹੀ ਸੀ। ਜਿਹੜੇ ਜ਼ਖਮੀ ਹੋਏ ਹਨ। ਉਨ੍ਹਾਂ ਨੂੰ ਮੁਆਵਜ਼ਾ ਦਿਵਾਇਆ ਜਾਵ। ਜੇਕਰ ਸਰਕਾਰ ਨਹੀਂ ਦੇਵੇਗੀ ਤਾਂ ਦੋ ਕਿੱਲ੍ਹੇ ਜ਼ਮੀਨ ਵੇਚ ਕੇ ਮੈਨੂੰ ਦੇਣਗੇ। ਇਹ ਪੰਜਾਬ ਦੀ ਲੜਾਈ ਹੈ। ਜੋ ਵੀ ਮੰਚ ’ਤੇ ਬੋਲੇਗਾ ਸਿਰਫ਼ ਨਸ਼ੇ ਬਾਰੇ ਬੋਲੇ।

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਇਸ ਦੌਰਾਨ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ । ਉਨ੍ਹਾਂ ਵੀ ਇਹ ਕਿਹਾ ਕਿ ਪੰਜਾਬ ਦੇ ਹਾਲਾਤ ਦਿਨ ਬ ਦਿਨ ਖਰਾਬ ਹੋ ਰਹੇ ਹਨ ਅਤੇ ਲਗਾਤਾਰ ਨੌਜਵਾਨਾਂ ਦੇ ਕਤਲ ਹੋ ਰਹੇ ਹਨ। ਪੰਜਾਬ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋ ਰਹੀ ਹੈ। ਅੱਜ ਸਵੇਰ ਤੋਂ ਹੀ ਇੱਥੇ ਲੋਕਾਂ ਨੇ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ।

By Gurpreet Singh

Leave a Reply

Your email address will not be published. Required fields are marked *