ਪਟਿਆਲਾ: ਪੁਲਿਸ ਐਨਕਾਊਂਟਰ ‘ਚ ਦੋ ਗੈਂਗਸਟਰ ਜ਼ਖ਼ਮੀ

ਨੈਸ਼ਨਲ ਟਾਈਮਜ਼ ਬਿਊਰੋ :- ਐਸ.ਐਸ.ਪੀ ਪਟਿਆਲਾ ਨੇ ਦੱਸਿਆ ਕਿ ਵਰੁਣ ਸ਼ਰਮਾ ਐਸ.ਪੀ ਇਨਵੈਸਟੀਗੇਸ਼ਨ ਗੁਰਬੰਸ ਬੈਂਸ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਇੰਸ: ਪ੍ਰਦੀਪ ਸਿੰਘ ਬਾਜਵਾ ਦੀ ਅਗਵਾਈ ਹੇਠ ਹੋਏ ਪੁਲਸ ਐਨਕਾਉਂਟਰ ਵਿਚ ਹਰਪ੍ਰੀਤ ਸਿੰਘ ਉਰਫ ਮੱਖਣ ਪੁੱਤਰ ਰੂੜ ਸਿੰਘ ਵਾਸੀ ਪਿੰਡ ਸੈਫਦੀਪੁਰ ਥਾਣਾ ਸਦਰ ਪਟਿਆਲਾ ਅਤੇ ਗੋਤਮ ਉਰਫ ਬਾਦਸਾਹ ਪੁੱਤਰ ਸੁੱਚਾ ਸਿੰਘ ਵਾਸੀ ਕੰਡਾ ਬਸਤੀ ਬੋੜਾ ਗੇਟ ਥਾਣਾ ਕੋਤਵਾਲੀ ਨਾਭਾ ਜਿਲ੍ਹਾ ਪੁਟਿਆਲਾ ਜਖਮੀ ਹੋ ਗਏ। ਜਿਹਨਾ ਦੇ ਖਿਲਾਫ ਕਤਲ, ਇਰਾਦਾ ਕਤਲ, ਲੁੱਟਖੋਹ ਅਤੇ ਡਕੈਤੀ ਆਦਿ ਦੇ ਮੁਕੱਦਮੇ ਦਰਜ ਹਨ ਅਤੇ ਕਈ ਕੇਸਾਂ ਵਿੱਚ ਭਗੌੜੇ ਹਨ। ਜਿਹਨਾਂ ਬਾਰੇ ਗੁਪਤ ਸੂਚਨਾ ਮਿਲੀ ਕਿ ਗੈਗਸਟਰ ਹਰਪ੍ਰੀਤ ਸਿੰਘ ਉਰਫ ਮੱਖਣ ਅਤੇ ਗੋਤਮ ਬਾਦਸਾਹ ਉਕਤ ਮੋਟਰਸਾਇਕਲ ਪਰ ਸਵਾਰ ਹੋਕੇ ਭਾਦਸੋ ਤੋ ਪਿੰਡਾਂ ਵਿੱਚ ਹੁੰਦੇ ਹੋਏ ਸਰਹਿੰਦ ਰੋਡ ਸਾਇਡ ਨੂੰ ਜਾ ਰਹੇ ਹਨ ਜਿਹਨਾ ਨੂੰ ਕਾਬੂ ਕਰਨ ਲਈ ਪੁਲਿਸ ਪਾਰਟੀ ਨੇ ਪੁਲ ਨਹਿਰ ਭਾਖੜਾ ਬਾ ਹੱਦ ਪਿੰਡ ਰੋਗਲਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਦੋਰਾਨੇ ਨਾਕਾਬੰਦੀ ਦੋਸੀਆਨ ਨੂੰ ਕਾਬੂ ਕਰਨ ਦੀ ਕੋਸਿਸ ਕੀਤੀ ਜੋ ਇਹਨਾ ਦੋਵਾ ਨੇ ਪੁਲਿਸ ਪਾਰਟੀ ਪਰ ਮਾਰ ਦੇਣ ਦੀ ਨੀਯਤ ਨਾਲ ਫਾਇਰਿੰਗ ਕੀਤੀ, ਪੁਲਿਸ ਪਾਰਟੀ ਦੀ ਜੁਵਾਬੀ ਫਾਇਰਿੰਗ ਦੋਰਾਨ ਹਰਪ੍ਰੀਤ ਸਿੰਘ ਉਰਫ ਮੱਖਣ ਅਤੇ ਗੋਤਮ ਉਰਫ ਬਾਦਸਾਹ ਉਕਤ ਜੋ ਕਿ ਪੁਲਿਸ ਇਨਕਾਂਉਟਰ ਦੋਰਾਨ ਦੋਵੇ ਦੋਸੀ ਜਖਮੀ ਹੋ ਗਏ ਹਨ ਜਿਹਨਾ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਾਇਆ ਗਿਆ ਹੈ।ਮੋਕਾ ਪਰ ਤਲਾਸੀ ਕਰਨ ਤੇ ਇਹਨਾ ਪਾਸੋਂ 2 ਪਿਸਟਲ .30 ਬੋਰ ਸਮੇਤ 5 ਰੋਦ ਜਿੰਦਾ ਅਤੇ 5 ਖੋਲ ਰੋਦ ਅਤੇ ਇਕ ਮੋਟਰਸਾਇਕਲ ਹੀਰੋ ਸਪਲੈਡਰ ਰੰਗ ਸਿਲਵਰ ਬਿਨਾ ਨੰਬਰੀ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ।

By Gurpreet Singh

Leave a Reply

Your email address will not be published. Required fields are marked *