ਮੁੜ ਵੋਟਿੰਗ ਦੌਰਾਨ ਪਟਿਆਲਾ ‘ਚ ਸਿਆਸੀ ਤਕਰਾਰ, ‘ਆਪ’ ਤੇ ਅਕਾਲੀ ਦਲ ਦੇ ਵਰਕਰਾਂ ਵਿਚਾਲੇ ਤਣਾਅ

ਗੁਰਪ੍ਰੀਤ ਸਿੰਘ :- ਪੰਜਾਬ ਦੀਆਂ ਤਿੰਨ ਨਗਰ ਸੰਸਥਾਵਾਂ ਦੇ 52 ਵਾਰਡਾਂ ਵਿੱਚ ਮੁੜ ਹੋ ਰਹੀ ਵੋਟਿੰਗ ਦੌਰਾਨ ਪਟਿਆਲਾ ਦੇ ਵਾਰਡ ਨੰਬਰ-44 ਵਿੱਚ ਸਿਆਸੀ ਮਾਹੌਲ ਤਣਾਅਪੂਰਨ ਹੋ ਗਿਆ। ਇੱਥੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿਚਾਲੇ ਟਕਰਾਅ ਹੋਣ ਦੀ ਸੂਚਨਾ ਮਿਲੀ ਹੈ। ਅਕਾਲੀ ਦਲ ਦੇ ਕਾਰਕੁਨਾਂ ਨੇ ‘ਆਪ’ ਵਰਕਰਾਂ ’ਤੇ ਧੱਕੇਸ਼ਾਹੀ ਅਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ।

ਘਟਨਾ ਦੀ ਜਾਣਕਾਰੀ ਮਿਲਣ ’ਤੇ ਐੱਸਪੀ ਸਿਟੀ ਮੋਹਿਤ ਅਗਰਵਾਲ ਮੌਕੇ ’ਤੇ ਪਹੁੰਚੇ। ਅਕਾਲੀ ਆਗੂਆਂ ਨੇ ਉਨ੍ਹਾਂ ਨੂੰ ਪੂਰੇ ਮਾਮਲੇ ਬਾਰੇ ਜਾਣੂ ਕਰਵਾਇਆ। ਐੱਸਪੀ ਨੇ ਕਿਹਾ ਕਿ ਜੇਕਰ ਕਿਸੇ ਨਾਲ ਕੁੱਟਮਾਰ ਹੋਈ ਹੈ ਤਾਂ ਉਹ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਏ। ਉਨ੍ਹਾਂ ਮੁਤਾਬਕ ਘਟਨਾ ਕਿਸੇ ਗਲੀ-ਮੁਹੱਲੇ ਵਿੱਚ ਵਾਪਰੀ ਹੈ, ਪੋਲਿੰਗ ਬੂਥ ਨੇੜੇ ਨਹੀਂ। ਜ਼ਿਕਰਯੋਗ ਹੈ ਕਿ ਪਟਿਆਲਾ ਦੇ 30, ਬਾਘਾਪੁਰਾਣਾ ਦੇ 15 ਅਤੇ ਧਰਮਕੋਟ ਦੇ 7 ਵਾਰਡਾਂ ਵਿੱਚ ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਮੁੜ ਵੋਟਿੰਗ ਕਰਵਾਈ ਜਾ ਰਹੀ ਹੈ।

By Gurpreet Singh

Leave a Reply

Your email address will not be published. Required fields are marked *