ਫਿਰੋਜ਼ਪੁਰ : ਭਾਰਤ ਵੱਲੋਂ ਪਾਕਿਸਤਾਨ ‘ਤੇ ਕੀਤੀ ਗਈ ਏਅਰ ਸਟ੍ਰਾਈਕ ਦਰਮਿਆਨ ਸਰਹੱਦੀ ਪਿੰਡ ਵਾਸੀਆਂ ਨੇ ਆਪਣਾ ਸਮਾਨ ਲੈ ਕੇ ਸੁਰੱਖਿਅਤ ਥਾਵਾਂ ‘ਤੇ ਜਾਣਾ ਸ਼ੁਰੂ ਕਰ ਦਿੱਤਾ ਹੈ। ਫਿਰੋਜ਼ਪੁਰ ਦੇ ਸਰਹੱਦੀ ਪਿੰਡ ਹਜ਼ਾਰਾ ਸਿੰਘ ਵਾਲਾ, ਗੱਟੀ ਰਾਜੋ ਅਤੇ ਹੋਰ ਕਈ ਪਿੰਡਾਂ ਦੇ ਲੋਕਾਂ ਨੇ ਪਲਾਇਨ ਕਰਨਾ ਸ਼ੁਰੂ ਕਰ ਦਿੱਤਾ ਹੈ।

ਸਰਹੱਦੀ ਇਲਾਕਿਆਂ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਹੱਦ ਦੇ ਨੇੜੇ ਦੇ ਲੋਕ ਹਿੰਮਤ ਨਾਲ ਭਰੇ ਹੋਏ ਹਨ ਪਰ ਅਸੀਂ ਜ਼ਰੂਰੀ ਸਮਾਨ ਅਤੇ ਬੱਚਿਆਂ ਨਾਲ ਸਰਹੱਦ ਤੋਂ ਥੋੜ੍ਹੀ ਦੂਰ ਸੁਰੱਖਿਅਤ ਥਾਂ ‘ਤੇ ਜਾ ਰਹੇ ਹਾਂ। ਸਥਾਨਕ ਲੋਕਾਂ ਦਾ ਆਖਣਾ ਹੈ ਕਿ ਉਹ ਪੂਰੀ ਤਰ੍ਹਾਂ ਭਾਰਤੀ ਫੌਜ ਦੇ ਨਾਲ ਹਨ ਅਤੇ ਦੁਸ਼ਮਣਾ ਸਾਹਮਣੇ ਡੱਟ ਕੇ ਖੜਨ ਦੇ ਸਮਰੱਥ ਹਨ।