PG ਖੋਲ੍ਹਣ ਵਾਲੇ ਸਾਵਧਾਨ! ਹੁਣ ਹੋ ਸਕਦੀ ਕਾਰਵਾਈ

ਨੈਸ਼ਨਲ ਟਾਈਮਜ਼ ਬਿਊਰੋ :- ਸ਼ਹਿਰ ਦੇ ਅਜੀਤ ਰੋਡ ਇਲਾਕੇ \‘ਚ ਬਣੇ ਹੋਏ ਪੇਇੰਗ ਗੈਸਟ ਹਾਊਸਾਂ (PG) ਦੀ ਬਠਿੰਡਾ ਪੁਲਿਸ ਵੱਲੋਂ ਅਚਾਨਕ ਚੈੱਕਿੰਗ ਕੀਤੀ ਗਈ। ਪੁਲਿਸ ਵੱਲੋਂ ਤਿੰਨ ਵੱਖ-ਵੱਖ ਟੀਮਾਂ ਤਾਇਨਾਤ ਕੀਤੀਆਂ ਗਈਆਂ ਜੋ ਇਹ ਜਾਂਚ ਰਹੀਆਂ ਹਨ ਕਿ ਕੀ ਸਾਰੇ PG ਰਜਿਸਟਰਡ ਹਨ ਜਾਂ ਨਹੀਂ ਅਤੇ ਉਨ੍ਹਾਂ ਵਿੱਚ ਰਹਿ ਰਹੇ ਵਿਅਕਤੀਆਂ ਦੀ ਪੁਲਿਸ ਵੈਰੀਫਿਕੇਸ਼ਨ ਹੋਈ ਹੈ ਜਾਂ ਨਹੀਂ।

ਇਸ ਮੁਹਿੰਮ ਤਹਿਤ ਜੇ ਕਿਸੇ ਵੀ PG ਦੀ ਸਰਕਾਰੀ ਰਜਿਸਟ੍ਰੇਸ਼ਨ ਜਾਂ ਰਹਿਣ ਵਾਲੇ ਵਿਅਕਤੀਆਂ ਦੀ ਪੁਲਿਸ ਵੈਰੀਫਿਕੇਸ਼ਨ ਨਹੀਂ ਹੋਈ ਹੋਏਗੀ ਤਾਂ ਉਨ੍ਹਾਂ ਖ਼ਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਬਠਿੰਡਾ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਖ਼ਿਲਾਫ਼ ਲਗਾਤਾਰ ਚਲ ਰਹੀਆਂ ਮੁਹਿੰਮਾਂ ਅਧੀਨ ਹੁਣ PG ਚੈਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ। ਪਹਿਲਾਂ ਪੁਲਿਸ ਵੱਲੋਂ ਹੋਟਲਾਂ ਅਤੇ ਧਰਮਸ਼ਾਲਾਵਾਂ ਦੀ ਵੀ ਜਾਂਚ ਕੀਤੀ ਗਈ ਸੀ।

ਅਜੀਤ ਰੋਡ ਬਠਿੰਡਾ \‘ਚ ਸਭ ਤੋਂ ਵੱਧ PG ਬਣੇ ਹੋਏ ਹਨ, ਜਿੱਥੇ ਸਿਰਫ ਪੰਜਾਬ ਹੀ ਨਹੀਂ ਸਗੋਂ ਦੂਰ-ਦਰਾਜ਼ ਤੋਂ ਵਿਦਿਆਰਥੀ ਪੜ੍ਹਾਈ ਲਈ ਆਉਂਦੇ ਹਨ। ਡਿਪਟੀ ਕਮਿਸ਼ਨਰ ਦੇ ਹੁਕਮਾਂ ਅਧੀਨ ਹਰ PG ਮਾਲਕ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕੀ ਉਹ ਸਰਕਾਰ ਕੋਲ ਰਜਿਸਟਰਡ ਹਨ ਜਾਂ ਨਹੀਂ। ਨਵੇਂ ਨਿਯਮਾਂ ਅਨੁਸਾਰ PG ਵਿੱਚ ਰਹਿਣ ਵਾਲੇ ਵਿਅਕਤੀਆਂ ਦੀ ਪੁਲਿਸ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਬਣਾਇਆ ਗਿਆ ਹੈ।

By Gurpreet Singh

Leave a Reply

Your email address will not be published. Required fields are marked *