ਰਨਵੇਅ ਤੇ ਵਾਹਨ ਨਾਲ ਟਕਰਾਇਆ ਜਹਾਜ਼, ਜੈਪੁਰ ਏਅਰਪੋਰਟ ਤੇ ਮਚੀ ਹਫ਼ੜਾ-ਦਫ਼ੜੀ

ਗੁਰਪ੍ਰੀਤ ਸਿੰਘ :- ਜੈਪੁਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇਕ ਮਾਈਕ੍ਰੋਲਾਈਟ ਏਅਰਕ੍ਰਾਫਟ (ਛੋਟਾ ਜਹਾਜ਼) ਨਾਲ ਉਸ ਸਮੇਂ ਹਾਦਸਾ ਵਾਪਰ ਗਿਆ, ਜਦੋਂ ਹਵਾਈ ਪੱਟੜੀ ਵੱਲ ਲਿਜਾਂਦੇ ਸਮੇਂ ਜਹਾਜ਼ ਗਰਾਊਂਡ ਹੈਂਡਲਿੰਗ ਵਾਹਨ ਨਾਲ ਟੱਕਰਾਅ ਗਿਆ। ਜਹਾਜ਼ ਨੂੰ ਕੁਝ ਨੁਕਸਾਨ ਪਹੁੰਚਿਆ ਹੈ। ਖੁਸ਼ਕਿਸਮਤੀ ਨਾਲ ਪਾਇਲਟ ਅਤੇ ਟ੍ਰੇਨੀ ਐੱਨ. ਸੀ. ਸੀ. ਕੈਡੇਟ ਵਾਲ-ਵਾਲ ਬੱਚ ਗਏ। ਜਹਾਜ਼ ਨੂੰ ਪਾਰਕਿੰਗ ਏਰੀਆ (ਹੈਂਗਰ) ਤੋਂ ਟ੍ਰੇਨਿੰਗ ਫਲਾਈਟ ਲਈ ਪੱਟੜੀ ਵੱਲ ਲਿਜਾਇਆ ਜਾ ਰਿਹਾ ਸੀ। 

ਜਾਣਕਾਰੀ ਮੁਤਾਬਕ ਇਸ ਜਹਾਜ਼ ਵਿਚ ਪਾਇਲਟ ਤੇ ਐੱਨ. ਸੀ. ਸੀ. ਦਾ ਇਕ ਕੈਡੇਟ ਸਵਾਰ ਸਨ। ਉਸੇ ਸਮੇਂ ਗਰਾਊਂਡ ਹੈਂਡਲਿੰਗ ਏਜੰਸੀ ਇੰਡੋਥਾਈ ਨਾਲ ਸਬੰਧਤ ਇਕ ਵਾਹਨ ਵੀ ਹਵਾਈ ਅੱਡੇ ਦੇ ਕੰਪਲੈਕਸ ’ਚ ਜਾ ਰਿਹਾ ਸੀ। ਇਸ ਹਾਦਸੇ ਕਾਰਨ ਹਵਾਈ ਅੱਡੇ ’ਤੇ ਮੌਜੂਦ ਅਧਿਕਾਰੀਆਂ ਤੇ ਸਟਾਫ ’ਚ ਘਬਰਾਹਟ ਫੈਲ ਗਈ। ਜਹਾਜ਼ ਅਤੇ ਵਾਹਨ ਨੂੰ ਸੁਰੱਖਿਅਤ ਢੰਗ ਨਾਲ ਵੱਖਰਾ ਕਰ ਦਿੱਤਾ ਗਿਆ। ਸਬੰਧਤ ਅਧਿਕਾਰੀਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ। ਤਕਨੀਕੀ ਜਾਂਚ ਤੋਂ ਬਾਅਦ ਹੀ ਜਹਾਜ਼ ਦੇ ਦੁਬਾਰਾ ਉਡਾਣ ਲਈ ਤਿਆਰ ਹੋਣ ਦੀ ਉਮੀਦ ਹੈ।

ਜ਼ਮੀਨੀ ਵਾਹਨ ਪ੍ਰਬੰਧਨ ’ਚ ਖਾਮੀਆਂ ਦਾ ਸ਼ੱਕ
ਦੱਸ ਦੇਈਏ ਕਿ ਇਸ ਹਾਦਸੇ ਤੋਂ ਬਾਅਦ ਹਵਾਈ ਅੱਡੇ ਦੇ ਸੰਚਾਲਨ ਕੰਟਰੋਲ ਕੇਂਦਰ ਤੇ ਜ਼ਮੀਨੀ ਵਾਹਨ ਪ੍ਰਬੰਧਨ ਦੇ ਕੰਮਕਾਜ ਬਾਰੇ ਸਵਾਲ ਉਠਾਏ ਜਾ ਰਹੇ ਹਨ। ਹਵਾਈ ਅੱਡੇ ਦੇ ਪਾਰਕਿੰਗ ਖੇਤਰ ’ਚ ਜਹਾਜ਼ਾਂ ਅਤੇ ਜ਼ਮੀਨੀ ਵਾਹਨਾਂ ਦੀ ਆਵਾਜਾਈ ਦੌਰਾਨ ਸੁਰੱਖਿਆ ਪੈਮਾਨੇ ਅਤੇ ਤਾਲਮੇਲ ਅਹਿਮ ਭੂਮਿਕਾ ਨਿਭਾਉਂਦੇ ਹਨ। ਜ਼ਮੀਨੀ ਵਾਹਨ ਪ੍ਰਬੰਧਨ ’ਚ ਖਾਮੀਆਂ ਦੇ ਇਸ ਹਾਦਸੇ ਦਾ ਕਾਰਨ ਹੋਣ ਦਾ ਸ਼ੱਕ ਹੈ।

By Gurpreet Singh

Leave a Reply

Your email address will not be published. Required fields are marked *