ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਦੇ ਗੋਲਡਨ ਬੁਆਏ ਨੀਰਜ ਚੋਪੜਾ ਨੇ ਦੋਹਾ ਡਾਈਮੰਡ ਲੀਗ ‘ਚ 90.23 ਮੀਟਰ ਦੀ ਦੂਰੀ ‘ਤੇ ਜੈਵਲਿਨ ਸੁੱਟ ਕੇ 90 ਮੀਟਰ ਦੇ ਅੜਿੱਕੇ ਨੂੰ ਪਹਿਲੀ ਵਾਰ ਪਾਰ ਕੀਤਾ ਹੈ। ਉਹ ਅਜਿਹਾ ਕਰਨ ਵਾਲਾ ਏਸ਼ੀਆ ਦਾ ਤੀਜਾ ਤੇ ਦੁਨੀਆ ਦਾ 25ਵਾਂ ਜੈਵਲਿਨ ਥ੍ਰੋਅਰ ਬਣ ਗਿਆ ਹੈ। ਹਾਲਾਂਕਿ ਉਹ ਇਸ ਥ੍ਰੋ ਦੇ ਬਾਵਜੂਦ ਉਹ ਜਰਮਨੀ ਦੇ ਜੂਲੀਅਨ ਵੈਬਰ (91.06 ਮੀਟਰ) ਦੀ ਥ੍ਰੋ ਮਗਰੋਂ ਦੂਜੇ ਸਥਾਨ ‘ਤੇ ਰਿਹਾ।
ਇਸ ਉਪਲੱਬਧੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ਅਕਾਊਂਟ ‘ਤੇ ਪੋਸਟ ਪਾ ਕੇ ਨੀਰਜ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਆਪਣੀ ਪੋਸਟ ‘ਚ ਲਿਖਿਆ, ” ਇਕ ਸ਼ਾਨਦਾਰ ਉਪਲੱਬਧੀ ! ਦੋਹਾ ਡਾਈਮੰਡ ਲੀਗ 2025 ‘ਚ 90 ਮੀਟਰ ਦੀ ਦੂਰੀ ਪਾਰ ਕਰਨ ਲਈ ਤੇ ਆਪਣੇ ਬੈਸਟ ਵਿਅਗਤੀਗਤ ਥ੍ਰੋ ਲਈ ਨੀਰਜ ਚੋਪੜਾ ਨੂੰ ਵਧਾਈ। ਉਸ ਨੂੰ ਇਹ ਨਤੀਜਾ ਉਸ ਦੀ ਅਣਥੱਕ ਮਿਹਨਤ, ਅਨੁਸ਼ਾਸਨ ਤੇ ਉਸ ਦੇ ਸ਼ੌਂਕ ਕਾਰਨ ਮਿਲਿਆ ਹੈ। ਤੁਹਾਡੀ ਇਸ ਉਪਲੱਬਧੀ ‘ਤੇ ਭਾਰਤ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਕਰ ਰਿਹਾ ਹੈ।”
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਏਸ਼ੀਆ ‘ਚੋਂ ਸਿਰਫ਼ ਪਾਕਿਸਤਾਨ ਦੇ ਅਰਸ਼ਦ ਨਦੀਮ (92.97) ਤੇ ਚੀਨ ਦੇ ਚਾਓ ਸੁਨ ਚੇਂਗ (91.36) ਹੀ 90 ਮੀਟਰ ਦੇ ਅੰਕੜੇ ਨੂੰ ਪਾਰ ਕਰ ਸਕੇ ਸਨ। ਹੁਣ ਨੀਰਜ ਇਸ ਥ੍ਰੋ ਨਾਲ ਅਜਿਹਾ ਕਰਨ ਵਾਲਾ ਏਸ਼ੀਆ ਦਾ ਤੀਜਾ ਜੈਵਲਿਨ ਥ੍ਰੋਅਰ ਬਣ ਗਿਆ ਹੈ।
