ਪ੍ਰਧਾਨ ਮੰਤਰੀ ਨੇ ਦਿੱਲੀ ਵਿੱਚ ਆਯੋਜਿਤ ਏਆਈ ਇੰਪੈਕਟ ਸਮਿਟ ਵਿੱਚ ਵਿਸ਼ਵ ਆਗੂਆਂ ਦਾ ਸਵਾਗਤ ਕੀਤਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਆਯੋਜਿਤ ਏਆਈ ਇੰਪੈਕਟ ਸਮਿਟ ਵਿੱਚ ਦੁਨੀਆ ਭਰ ਦੇ ਆਗੂਆਂ, ਉਦਯੋਗਪਤੀਆਂ, ਨਵੀਨਤਾਕਾਰਾਂ, ਨੀਤੀ ਨਿਰਮਾਤਾਵਾਂ, ਖੋਜੀਆਂ ਅਤੇ ਤਕਨਾਲੋਜੀ ਨੂੰ ਲੈ ਕੇ ਉਤਸ਼ਾਹਿਤ ਵਿਅਕਤੀਆਂ ਦਾ ਸਵਾਗਤ ਕੀਤਾ।

 “ਸਰਵਜਨ ਹਿਤਾਯ, ਸਰਵਜਨ ਸੁਖਾਯ”  ਦੀ ਥੀਮ ’ਤੇ ਅਧਾਰਿਤ ਇਹ ਸਿਖਰ ਸੰਮੇਲਨ, ਮਨੁੱਖੀ-ਕੇਂਦ੍ਰਿਤ ਤਰੱਕੀ ਅਤੇ ਸਮਾਵੇਸ਼ੀ ਵਿਕਾਸ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਵਰਤੋਂ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਪ੍ਰਧਾਨ ਮੰਤਰੀ ਨੇ ਸਿਹਤ ਸੰਭਾਲ, ਸਿੱਖਿਆ, ਖੇਤੀਬਾੜੀ, ਸ਼ਾਸਨ ਅਤੇ ਉੱਦਮ ਸਮੇਤ ਵੱਖ-ਵੱਖ ਖੇਤਰਾਂ ਵਿੱਚ ਏਆਈ ਦੀ ਪਰਿਵਰਤਨਸ਼ੀਲ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਸਿਖਰ ਸੰਮੇਲਨ ਵਿੱਚ ਹੋਣ ਵਾਲੀਆਂ ਚਰਚਾਵਾਂ ਏਆਈ ਦੀ ਨਵੀਨਤਾ, ਸਹਿਯੋਗ ਅਤੇ ਜ਼ਿੰਮੇਵਾਰ ਵਰਤੋਂ ‘ਤੇ ਆਲਮੀ ਚਰਚਾ ਨੂੰ ਪ੍ਰਫੁੱਲਿਤ ਕਰਨਗੀਆਂ, ਜਿਸ ਨਾਲ ਇੱਕ ਪ੍ਰਗਤੀਸ਼ੀਲ, ਨਵੀਨਤਾਕਾਰੀ ਅਤੇ ਮੌਕੇ-ਅਧਾਰਤ ਭਵਿੱਖ ਦਾ ਨਿਰਮਾਣ ਹੋਵੇਗਾ । 

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਆਲਮੀ ਏਆਈ ਪਰਿਵਰਤਨ ਵਿੱਚ ਭਾਰਤ ਦੀ ਅਗਵਾਈ ‘ਤੇ ਜ਼ੋਰ ਦਿੱਤਾ, ਜੋ ਇਸ ਦੀ 1.4 ਬਿਲੀਅਨ ਦੀ ਆਬਾਦੀ, ਮਜ਼ਬੂਤ ​​​​ਡਿਜੀਟਲ ਜਨਤਕ ਬੁਨਿਆਦੀ ਢਾਂਚਾ, ਜੀਵੰਤ ਸਟਾਰਟਅੱਪ ਇਕੋਸਿਸ‍ਟਮ ਅਤੇ ਅਤਿ-ਆਧੁਨਿਕ ਖੋਜ ਦੀ ਸ਼ਕਤੀ ਵੱਲੋਂ ਪ੍ਰੇਰਿਤ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਏਆਈਆਈ ਵਿੱਚ ਭਾਰਤ ਦੀ ਤਰੱਕੀ ਅਭਿਲਾਸ਼ਾ ਅਤੇ ਜ਼ਿੰਮੇਵਾਰੀ ਦੋਵਾਂ ਨੂੰ ਦਰਸਾਉਂਦੀ ਹੈ, ਜਿਸ ਨੇ ਦੇਸ਼ ਨੂੰ ਤਕਨਾਲੋਜੀ ਨੂੰ ਵਿਕਸਿਤ ਕਰਨ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਲਿਆ ਕੇ ਖੜ੍ਹਾ ਕੀਤਾ ਹੈ । 

 ਸ਼੍ਰੀ ਮੋਦੀ ਨੇ ਐੱਕਸ ‘ਤੇ ਇੱਕ ਥ੍ਰੈੱਡ ਪੋਸਟ ਸਾਂਝਾ ਕਰਦਿਆਂ ਲਿਖਿਆ:

“ਏਆਈ ‘ਤੇ ਚਰਚਾ ਕਰਨ ਲਈ ਸਾਰੀ ਦੁਨੀਆ ਇਕੱਠੀ ਹੋਈ ਹੈ!

ਅੱਜ ਤੋਂ ਭਾਰਤ ਦਿੱਲੀ ਦੇ ਭਾਰਤ ਮੰਡਪਮ ਵਿਖੇ ਏਆਈ ਇੰਪੈਕਟ ਸਮਿਟ ਦਾ ਆਯੋਜਨ ਕਰ ਰਿਹਾ ਹੈ। ਮੈਂ ਇਸ ਸਮਿਟ ਵਿੱਚ ਵਿਸ਼ਵ ਆਗੂਆਂ, ਉਦਯੋਗਪਤੀਆਂ, ਨਵੀਨਤਾਕਾਰਾਂ, ਨੀਤੀ ਨਿਰਮਾਤਾਵਾਂ, ਖੋਜੀਆਂ ਅਤੇ ਤਕਨਾਲੋਜੀ ਪ੍ਰੇਮੀਆਂ ਦਾ ਨਿੱਘਾ ਸਵਾਗਤ ਕਰਦਾ ਹਾਂ। ਸਮਿਟ ਦਾ ਵਿਸ਼ਾ “ਸਰਵਜਨ ਹਿਤਾਯ, ਸਰਵਜਨ ਸੁਖਾਯ” ਹੈ, ਜੋ ਮਨੁੱਖੀ-ਕੇਂਦ੍ਰਿਤ ਤਰੱਕੀ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨ ਪ੍ਰਤੀ ਸਾਡੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ।”

“ਅੱਜ ਏਆਈ ਸਿਹਤ ਸੰਭਾਲ, ਸਿੱਖਿਆ, ਖੇਤੀਬਾੜੀ, ਸ਼ਾਸਨ ਅਤੇ ਉੱਦਮ ਸਮੇਤ ਕਈ ਖੇਤਰਾਂ ਵਿੱਚ ਬਦਲਾਅ ਲਿਆ ਰਿਹਾ ਹੈ । ਏਆਈ ਇੰਪੈਕਟ ਸਮਿਟ ਏਆਈ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਨਵੀਨਤਾ, ਸਹਿਯੋਗ, ਜ਼ਿੰਮੇਵਾਰ ਵਰਤੋਂ ਆਦਿ ‘ਤੇ ਆਲਮੀ ਚਰਚਾ ਨੂੰ ਪ੍ਰਫੁੱਲਿਤ ਕਰੇਗਾ। ਮੈਨੂੰ ਵਿਸ਼ਵਾਸ ਹੈ ਕਿ ਸਿਖ਼ਰ ਸੰਮੇਲਨ ਦੇ ਨਤੀਜੇ ਇੱਕ ਪ੍ਰਗਤੀਸ਼ੀਲ, ਨਵੀਨਤਾਕਾਰੀ ਅਤੇ ਮੌਕੇ-ਅਧਾਰਤ ਭਵਿੱਖ ਨੂੰ ਆਕਾਰ ਦੇਣ ਵਿੱਚ ਸਹਾਇਕ ਹੋਣਗੇ।” 

ਉਨ੍ਹਾਂ ਕਿਹਾ, “ਭਾਰਤ ਦੇ 1.4 ਬਿਲੀਅਨ ਲੋਕਾਂ ਦੀ ਬਦੌਲਤ ਸਾਡਾ ਦੇਸ਼ ਏਆਈ ਪਰਿਵਰਤਨ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ । ਡਿਜੀਟਲ ਜਨਤਕ ਬੁਨਿਆਦੀ ਢਾਂਚੇ ਤੋਂ ਲੈ ਕੇ ਇੱਕ ਜੀਵੰਤ ਸਟਾਰਟਅੱਪ ਈਕੋਸਿਸਟਮ ਅਤੇ ਅਤਿ-ਆਧੁਨਿਕ ਖੋਜ ਤੱਕ, ਏਆਈ ਵਿੱਚ ਸਾਡੀ ਪ੍ਰਗਤੀ ਅਭਿਲਾਸ਼ਾ ਅਤੇ ਜ਼ਿੰਮੇਵਾਰੀ ਦੋਵਾਂ ਨੂੰ ਦਰਸਾਉਂਦੀ ਹੈ।”

By Gurpreet Singh

Leave a Reply

Your email address will not be published. Required fields are marked *