ਨਵਾਂ ਸਾਲ ਮੁਬਾਰਕ
ਸਾਲ ਚੜਿਆ ਜਦੋਂ2025
ਗੱਲ ਸਮੇਂ ਨੇ ਭੇਤ ਦੀ ਦੱਸੀ
ਜ਼ਿੰਦਗੀ ਜੀ ਲੈ ਆਪਣੀ ਅੱਛੀ,
ਰੋਣਿਆਂ ਦੇ ਨਾਲ ਵੀ ਹੱਸੀ।
ਦੀਵਾ ਬਲਦਾ ਨਾ ਬਿਨ ਤੇਲ
ਪਟੜੀ ਬਿਨ ਕਦ ਚਲਦੀ ਰੇਲ।
ਜ਼ਿੰਦਗੀ ਦੁੱਖ- ਸੁਖ ਦਾ ਹੈ ਮੇਲ
ਕਦੇ ਪਾਸ ਤੇ ਕਦੇ ਫੇਲ।
ਮਹੀਨਾ ਚੜ ਗਿਆ ਚੇਤ
ਸੋਨੇ ਰੰਗੇ ਹੋ ਗਏ ਖੇਤ।
ਵਿਸਾਖ ਚੜਿਆ, ਆਈ ਵਿਸਾਖੀ,
ਕਿਸਾਨ ਜਾ ਬੈਠਾ, ਬੋਹਲ ਦੀ ਰਾਖੀ।
ਲੂਆਂ ਵੱਗਦੀਆਂ ਵਿੱਚ ਜੇਠ,
ਮੰਜੇ ਡਾਹ ਲੈ ਲਏ ਤੂਤਾਂ ਹੇਠ।
ਹਾੜ ਮਹੀਨਾ ਤਪਦਾ,ਵਾਂਗਰ ਭੱਠੀ,
ਬਾਲ ਨਿਆਣੇ ਰੱਖੀਏ, ਅੰਦਰ ਡੱਕੀ।
ਸਾਵਣ ਮੀਂਹ ਵਰਸਾਉਂਦਾ ਹੈ,
ਸਭ ਦੇ ਮਨ ਨੂੰ ਭਾਉਂਦਾ ਹੈ।
ਭਾਦੋਂ ਗਰਮੀ ਕਹਿਰ ਦੀ,
ਘੜੀ ਕਈ -ਕਈ ਪਹਿਰ ਦੀ।
ਅੱਸੂ ਰੁੱਤ ਹੈ ਸੁਹਾਵਣੀ,
ਗੀਤ ਖੁਸ਼ੀ ਦੇ ਗਾਵਣੀ।
ਕੱਤਕ ਵੰਡੇ ਹਰ ਪਾਸੇ ਖੇੜਾ,
ਚਾਨਣ ਲਾਇਆ ਹਰ ਥਾਂ ਡੇਰਾ।
ਮੱਘਰ ਠੰਡ ਲਿਆਇਆ ਹੈ,
ਕੋਟ- ਸਵੈਟਰ ਪਾਇਆ ਹੈ।
ਪੋਹ ਦੀ ਕੋਈ ਗੱਲ, ਕੀ ਆਖੇ,
‘ਛੋਟੀਆਂ ਜਿੰਦਾਂ ਵੱਡੇ ਸਾਕੇ’।
ਪੱਤ ਝੜ ਦੀ ਰੁੱਤ ਮਾਘ ਹੈ,
ਹਰ -ਘਰ ਰਿੱਝਦਾ ਸਾਗ ਹੈ।
ਫੱਗਣ ਵਿੱਚ ਰੁੱਤ ਖਿਲਦੀ ਹੈ,
ਆਤਮਿਕ ਸ਼ਾਂਤੀ ਮਿਲਦੀ ਹੈ।
ਨਿੱਕੇ -ਨਿੱਕੇ ਗਾਉਂਦੇ ਬਾਲ,
12 ਮਹੀਨਿਆਂ ਦੇ ਨਾਲ,
ਬਣਦਾ ਹੈ ਇਕ ਸਾਲ।
ਖੇਡੀਏ -ਮੇਡੀਏ ਖੁਸ਼ੀਆਂ ਨਾਲ,
ਗਾਈਏ ਗੀਤ ਸੁਰ ਵਿਚ ਤਾਲ।
ਪੜ੍ਹਾਈ ਕਰੀਏ ਖੇਡਾਂ ਦੇ ਨਾਲ,
ਜ਼ਿੰਦਗੀ ਨੂੰ ਬਣਾ ਲਈਏ ਖੁਸ਼ਹਾਲ।
ਚੜਿਆ ਹੈ ਅੱਜ ਨਵਾਂ ਸਾਲ,
ਜਿਵੇਂ ਖਿੜਿਆ ਹੋਵੇ ਗੁਲਾਬ।
ਨੀਲਾ,ਪੀਲਾ, ਹਰਾ ਤੇ ਲਾਲ,
ਹੋਲੀ ਦੇ ਰੰਗਾਂ ਦੇ ਨਾਲ।
ਲੇਖਣੀ
ਹਰਜਿੰਦਰ ਕੌਰ
ਸਰਕਾਰੀ ਪ੍ਰਾਇਮਰੀ ਸਕੂਲ ਮੀਰਪੁਰ (ਮੋਹਾਲੀ)7657894853