ਪੁਲਿਸ ਨੇ ਤੜਕੇ ਅਕਾਲੀ ਆਗੂ ਦੇ ਘਰ ਮਾਰੀ ਰੇਡ; ਭਾਰੀ ਹੰਗਾਮਾ ਹੋਇਆ

ਨੈਸ਼ਨਲ ਟਾਈਮਜ਼ ਬਿਊਰੋ :- ਸਮਾਣਾ ਦੇ ਪਿੰਡ ਮਿਆਲ ਵਿੱਚ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਭੇਜ ਸਿੰਘ ਦੇ ਘਰ ’ਤੇ ਪੁਲਿਸ ਨੇ ਛਾਪਾਮਾਰੀ ਕੀਤੀ। ਇਸ ਮੌਕੇ ਪਿੰਡ ਵਾਸੀਆਂ ਨੇ ਇਕੱਠੇ ਹੋਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਚੇਤਨ ਸਿੰਘ ਜੋੜੇਮਾਜਰਾ ਅਤੇ ਪੁਲਿਸ ਦਾ ਵਿਰੋਧ ਕੀਤਾ। ਛਾਪੇਮਾਰੀ ਦੇ ਸਮੇਂ ਗੁਰਭੇਜ ਸਿੰਘ ਘਰ ਵਿੱਚ ਹੀ ਮੌਜੂਦ ਸੀ।

ਪੁਲਿਸ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਛੱਤ ਤੋਂ ਛਾਲ ਮਾਰ ਕੇ ਭੱਜ ਗਿਆ। ਦੂਜੇ ਪਾਸੇ, ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੇ ਉਸ ਨੂੰ ਛੱਤ ਤੋਂ ਧੱਕਾ ਮਾਰਿਆ ਅਤੇ ਉਸ ਤੋਂ ਬਾਅਦ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ। ਪੁਲਿਸ ਮੁਤਾਬਕ ਗੁਰਭੇਜ ਸਿੰਘ ਦੇ ਵਿਰੁੱਧ 20 ਤੋਂ ਵੱਧ ਮਾਮਲੇ ਦਰਜ ਹਨ ਅਤੇ ਦੋ ਦਿਨ ਪਹਿਲਾਂ ਹੀ ਉਸ ‘ਤੇ ਫਿਰੌਤੀ/ਜਬਰੀ ਵਸੂਲੀ ਦਾ ਨਵਾਂ ਕੇਸ ਦਰਜ ਕੀਤਾ ਗਿਆ ਸੀ।

ਇਸੇ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਪੁਲਿਸ ਦੀ ਟੀਮ ਨੇ ਅੱਜ ਸਵੇਰੇ ਉਸ ਦੇ ਘਰ ’ਤੇ ਰੇਡ ਕੀਤੀ ਸੀ। ਡੀਐਸਪੀ ਨੇ ਕਿਹਾ ਕਿ ਗੁਰਭੇਜ ਸਿੰਘ ਖਿਲਾਫ਼ 20 ਮਾਮਲੇ ਦਰਜ ਹਨ। ਇਸ ਮਾਮਲੇ ਵਿੱਚ ਪੁਲਿਸ ਟੀਮ ਛਾਪੇਮਾਰੀ ਕਰਨ ਗਈ। ਇਸ ਦੌਰਾਨ ਗੁਰਭੇਜ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਫ਼ਰਾਰ ਹੋ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੀ ਡਿਊਟੀ ਵਿੱਚ ਰੁਕਾਵਟ ਪਾਈ ਤੇ ਪੁਲਿਸ ਦੀਆਂ ਗੱਡੀਆਂ ਸਾਹਮਣੇ ਟਰੈਕਟਰ ਖੜ੍ਹੇ ਕੀਤੇ। ਇਸ ਸਬੰਧੀ ਪੁਲਿਸ ਬਣਦੀ ਕਾਰਵਾਈ ਕਰ ਰਹੀ ਹੈ।

By Gurpreet Singh

Leave a Reply

Your email address will not be published. Required fields are marked *