ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ‘ਤੇ ਪੁਲਿਸ ਦੀ ਛਾਪੇਮਾਰੀ, ਕਈ ਗਿਰਫ਼ਤਾਰ

ਅੰਮ੍ਰਿਤਸਰ, ਨੈਸ਼ਨਲ ਟਾਈਮਜ਼ ਬਿਊਰੋ :-ਕਿਸਾਨਾਂ ਦੇ ਸੰਘਰਸ਼ ਨੂੰ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਕੱਲ੍ਹ ਸੰਯੁਕਤ ਕਿਸਾਨ ਮੋਰਚਾ (SKM) ਅਤੇ ਪੰਜਾਬ ਸਰਕਾਰ ਦੀ ਮੀਟਿੰਗ ਕਿਸਾਨੀ ਮੰਗਾਂ ‘ਤੇ ਕੋਈ ਨਤੀਜਾ ਨਾ ਆਉਣ ‘ਤੇ ਬੇਨਤੀਜਾ ਰਹੀ। ਇਸਦੇ ਤੁਰੰਤ ਬਾਅਦ ਅੱਜ ਤੜਕੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂਆਂ ‘ਤੇ ਪੁਲਿਸ ਨੇ ਛਾਪੇਮਾਰੀ ਕਰਕੇ ਕਈਆਂ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਆਗੂ ਹੋਏ ਗ੍ਰਿਫ਼ਤਾਰ :

ਜਗਜੀਵਨ ਸਿੰਘ (ਬਲਾਕ ਪ੍ਰਧਾਨ, ਮਜੀਠਾ), ਰਛਪਾਲ ਸਿੰਘ ਟਰਪਈ (ਕਿਸਾਨ ਆਗੂ), ਬਾਬਾ ਰਾਜਨ ਸਿੰਘ (ਬਲਾਕ ਪ੍ਰਧਾਨ, ਚੋਗਾਵਾਂ)

ਇਸਦੇ ਨਾਲ ਹੀ ਬਲਾਕ ਅਜਨਾਲਾ ਅਤੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਸਮੇਤ ਜਸਪਾਲ ਸਿੰਘ ਧੰਗਾਈ, ਪ੍ਰਗਟ ਸਿੰਘ ਚਾੜਪੁਰ, ਰੁਪਿੰਦਰ ਸਿੰਘ ਮੱਦੂਛਾਂਗਾ ਅਤੇ ਬਘੇਲ ਸਿੰਘ ਕੋਟ ਮੁਗਲ ਦੇ ਘਰਾਂ ‘ਚ ਵੀ ਪੁਲਿਸ ਨੇ ਛਾਪੇਮਾਰੀ ਕੀਤੀ।

ਪਿੰਡ ਧੰਗਾਈ ‘ਚ ਪੁਲਿਸ ਦੇ ਘੇਰੇਬੰਦੀ

ਇਹ ਗ੍ਰਿਫ਼ਤਾਰੀਆਂ ਕਿਸਾਨਾਂ ਲਈ ਨਵੇਂ ਚੁਣੌਤੀਪੂਰਨ ਹਾਲਾਤ ਪੈਦਾ ਕਰ ਸਕਦੀਆਂ ਹਨ। ਪਿੰਡ ਧੰਗਾਈ ‘ਚ ਪੁਲਿਸ ਦੀ ਵੱਡੀ ਤਦਾਦ ‘ਚ ਤਾਇਨਾਤੀ ਦੇ ਮੱਦੇਨਜ਼ਰ ਕਿਸਾਨਾਂ ਨੇ ਵੀ ਇਨ੍ਹਾਂ ਗ੍ਰਿਫ਼ਤਾਰੀਆਂ ‘ਤੇ ਵਿਰੋਧ ਦਰਸਾਉਣਾ ਸ਼ੁਰੂ ਕਰ ਦਿੱਤਾ।

ਕਿਸਾਨ ਆਗੂ ਕਹਿੰਦੇ ਹਨ ਕਿ ਮੀਟਿੰਗ ‘ਚ ਮਸਲਾ ਹੱਲ ਕਰਨ ਦੀ ਗੱਲ ਹੋਈ ਸੀ, ਪਰ ਬਦਲੇ ‘ਚ ਸਰਕਾਰ ਨੇ ਸਵੇਰੇ-ਸਵੇਰੇ ਕਿਸਾਨ ਆਗੂਆਂ ਦੇ ਘਰਾਂ ‘ਤੇ ਛਾਪੇਮਾਰੀ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਹੁਣ ਇਹ ਵੇਖਣਾ ਹੋਵੇਗਾ ਕਿ ਸੰਯੁਕਤ ਕਿਸਾਨ ਮੋਰਚਾ (SKM) ਅਤੇ ਪੰਜਾਬ ‘ਚ ਹੋਰ ਕਿਸਾਨ ਜਥੇਬੰਦੀਆਂ ਇਸ ‘ਤੇ ਕੀ ਫੈਸਲਾ ਲੈਂਦੀਆਂ ਹਨ।

ਅਗਲੇ ਅੱਪਡੇਟ ਲਈ ਜੁੜੇ ਰਹੋ, nationaltimesmedia ਦੇ ਨਾਲ….

By Gurpreet Singh

Leave a Reply

Your email address will not be published. Required fields are marked *