ਥਾਣਾ ਏ ਡਵਿਜ਼ਨ ਵੱਲੋਂ ਸਪਾ ਸੈਂਟਰ ਦੀ ਆੜ ਵਿੱਚ ਮਾੜੇ ਕੰਮ ਕਰਨ ਵਾਲੀ ਇੱਕ ਕਾਬੂ

ਨੈਸ਼ਨਲ ਟਾਈਮਜ਼ ਬਿਊਰੋ :- ਮੁੱਖ ਅਫਸਰ ਥਾਣਾ ਏ ਡਿਵੀਜ਼ਨ ਅੰਮ੍ਰਿਤਸਰ ਇੰਸਪੈਕਟਰ ਅਮਨਦੀਪ ਕੌਰ ਸਮੇਤ SI ਜਗਜੀਤ ਸਿੰਘ ਅਤੇ ਪੁਲਸ ਫੋਰਸ ਵੱਲੋਂ ਗਸਤ ਭੇੜੇ ਪੁਰਸ਼ਾ ਦੇ ਸਬੰਧ ਵਿੱਚ ਹੁਸੈਨਪੁਰਾ ਚੌਕ ਵਿਖੇ ਮੌਜੂਦ ਸੀ ਕਿ ਮੁੱਖਬਰ ਖਾਸ ਨੇ ਹਾਜਰ ਆ ਇਤਲਾਹ ਦਿੱਤੀ ਕਿ ਉਰਮਿਲਾ ਉਰਵ ਨਿਧੀ ਪਤਨੀ ਸੁਰਿੰਦਰ ਕੁਮਾਰ ਵਾਸੀ ਚਮਰੰਗ ਰੋਡ ਈਸਟ ਮੋਹਨ ਨਗਰ ਅੰਮ੍ਰਿਤਸਰ ਜੋ ਕਿ ਰੇਡੀਐਟ ਗਲੋਅ ਸਪਾ ਨੇੜੇ ਸੇਲੀਬਸ਼ਨਰੇਸਨ ਮਾਲ ਬਟਾਲਾ ਰੋਡ ਅੰਮ੍ਰਿਤਸਰ ਵਿਖੇ ਚਲਾ ਰਹੀ ਹੈ। ਇਸ ਸਪਾ ਸੈਂਟਰ ਦੀ ਆੜ ਵਿੱਚ ਭੋਲੀ ਭਾਲੀ ਲੜਕੀਆਂ ਨੂੰ ਵਰਗਲਾ ਕਿ ਉਹਨਾਂ ਪਾਸੇ ਸਪਾ ਸੈਟਰ ਦੇ ਵਿੱਚ ਜਿਸਮ ਫਿਰੋਸ਼ੀ ਦਾ ਧੰਦਾ ਕਰਾਉਂਦੀ ਹੈ ਅਤੇ ਜਿਸਮ ਫਿਰੋਸ਼ੀ ਦਾ ਧੰਦਾ ਕਰਕੇ ਮੋਟੀ ਕਮਾਈ ਕਰਦੀ ਹੈ। ਜੇਕਰ ਹੁਣੇ ਹੀ ਰੋਡ ਕੀਤਾ ਜਾਵੇ ਤਾਂ ਰੇਡੀਐਂਟ ਗਲੋਅ ਸਪਾ ਦੀ ਮਾਲਕ ਉਰਮਿਲਾ ਉਰਵ ਨਿਧੀ, ਗਾਹਕਾਂ ਸਮੇਤ ਕਾਬੂ ਆ ਸਕਦੀ ਹੈ। ਜਿਸ ਤੇ ਪੁਲਿਸ ਵੱਲੋਂ ਯੋਜਨਾਬਦ ਤਰੀਕੇ ਨਾਲ ਰੇਡ ਕਰਕੇ ਉਕਤ ਔਰਤ ਨੂੰ ਕਾਬੂ ਕੀਤਾ ਗਿਆ। ਇਸ ਸਬੰਧੀ ਜੁਰਮ 3,4,5, Immoral Traffic Prevention Act 1956, ਥਾਣਾ ਏ ਡਵਿਜਨ ਅੰਮ੍ਰਿਤਸਰ ਵਿਖੇ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ।

By Gurpreet Singh

Leave a Reply

Your email address will not be published. Required fields are marked *