ਪੁਲਿਸ ਦੀ ਸੂਝਬੂਝ ਨਾਲ ਗੈਸ ਲੀਕੇਜ ਦੌਰਾਨ ਵੱਡਾ ਹਾਦਸਾ ਟਲਿਆ; ਡਰਾਈਵਰ ਸਨਮਾਨਿਤ

ਨੈਸ਼ਨਲ ਟਾਈਮਜ਼ ਬਿਉਰੋ :- ਪੰਜਾਬ ਪੁਲਿਸ ਹਮੇਸ਼ਾ ਆਪਣੀ ਬਹਾਦਰੀ ਅਤੇ ਸੂਝ-ਬੂਝ ਲਈ ਜਾਣੀ ਜਾਂਦੀ ਹੈ। ਇਸ ਦੀ ਤਾਜਾ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦ ਫਰੀਦਕੋਟ ਪੁਲਿਸ ਨੂੰ ਗੈਸ ਲੀਕੇਜ ਸਬੰਧੀ ਸੂਚਨਾ ਮਿਲੀ। ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਡਾ. ਪ੍ਰਗਿਆ ਜੈਨ, ਐਸਐਸਪੀ ਫਰੀਦਕੋਟ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਡੀਐਸਪੀ (ਸਬ-ਡਵੀਜਨ) ਜੈਤੋ ਇਕਬਾਲ ਸਿੰਘ ਸਮੇਤ ਪੁਲਿਸ ਟੀਮਾਂ ਨੂੰ ਮੌਕੇ ਲਈ ਰਵਾਨਾ ਕਰ ਦਿੱਤਾ ਗਿਆ।

ਇਸ ਦੌਰਾਨ ਵਾਇਰਲੈਸ ਸਿਸਟਮ ਰਾਹੀਂ ਕੰਟਰੋਲ ਰੂਮ ਫਰੀਦਕੋਟ ਦੀ ਮਦਦ ਨਾਲ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਅਤੇ ਫਾਇਰ ਬ੍ਰਿਗੇਡ ਨਾਲ ਤੁਰੰਤ ਸੰਪਰਕ ਕੀਤਾ ਗਿਆ। ਇਸ ਦੌਰਾਨ ਡਾ. ਪ੍ਰਗਿਆ ਜੈਨ, ਐਸਐਸਪੀ ਫਰੀਦਕੋਟ ਵੱਲੋ ਇਸ ਸਾਰੀ ਸਥਿਤੀ ਉੱਪਰ ਲਗਾਤਾਰ ਨਜ਼ਰ ਰੱਖੀ ਗਈ ਤਾਂ ਜੋ ਕਿਸੇ ਵੀ ਕਿਸਮ ਦਾ ਕੋਈ ਹਾਦਸਾ ਨਾ ਵਾਪਰ ਸਕੇ। ਡੀਐਸਪੀ(ਜੈਤੋ) ਵੱਲੋਂ ਥਾਣਾ ਜੈਤੋ ਦੀਆ ਪੁਲਿਸ ਟੀਮਾਂ ਨਾਲ ਤੁਰੰਤ ਮੌਕੇ ਉਤੇ ਪਹੁੰਚ ਕੇ ਸੁਰੱਖਿਆ ਪੱਖੋ ਕਿਸੇ ਵੀ ਪ੍ਰਕਾਰ ਦੇ ਜਾਨੀ ਅਤੇ ਮਾਲੀ ਨੁਕਸਾਨ ਤੋ ਬਚਾਅ ਲਈ ਘਟਨਾ ਸਥਾਨ ਤੇ 02 ਕਿਲੋਮੀਟਰ ਦੇ ਏਰੀਆ ਨੂੰ ਖਾਲੀ ਕਰਵਾਇਆ ਗਿਆ ਅਤੇ ਸੜਕੀ ਆਵਾਜਾਈ ਨੂੰ ਹੋਰ ਪਾਸੇ ਡਾਇਵਰਟ ਕੀਤਾ ਗਿਆ।

ਇਸ ਦੇ ਨਾਲ ਹੀ ਕਿਸੇ ਵੀ ਅਣਹੋਣੀ ਘਟਨਾ ਹੋਣ ਦੀ ਸੂਰਤ ਵਿੱਚ ਐਬੂਲੈਂਸ ਨੂੰ ਵੀ ਮੌਕਾ ਉਤੇ ਬੁਲਾਇਆ ਗਿਆ। ਇਸ ਉਪੰਰਤ ਡੀਐਸਪੀ ਜੈਤੋ ਇਕਬਾਲ ਸਿੰਘ ਵੱਲੋ ਪੁਲਿਸ ਟੀਮਾਂ ਅਤੇ ਗੈਸ ਸਿਲੰਡਰਾ ਦੀ ਗੱਡੀ ਦੇ ਡਰਾਈਵਰ ਨਾਲ ਮਿਲ ਕੇ ਗੱਡੀ ਵਿੱਚ ਲੱਦੇ ਹੋਏ 40 ਗੈਸ ਸਿਲੰਡਰਾਂ ਦੇ ਵਾਲਵ ਬੰਦ ਕੀਤੇ ਗਏ ਅਤੇ ਇੱਕ ਵੱਡੇ ਹਾਦਸੇ ਨੂੰ ਰੋਕਣ ਵਿੱਚ ਕਾਮਯਾਬੀ ਹਾਸਲ ਕੀਤੀ ਗਈ।

ਡਾ. ਪ੍ਰਗਿਆ ਜੈਨ, ਐਸਐਸਪੀ ਫਰੀਦਕੋਟ ਵੱਲੋਂ ਇਸ ਘਟਨਾ ਦੌਰਾਨ ਬਹਾਦਰੀ ਅਤੇ ਸੂਝ-ਬੂਝ ਦੀ ਮਿਸਾਲ ਪੇਸ਼ ਕਰਨ ਵਾਲੇ ਡੀਐਸਪੀ (ਜੈਤੋ) ਅਤੇ ਉਨ੍ਹਾਂ ਦੀ ਸਾਰੀ ਟੀਮ ਦੀ ਸ਼ਲਾਘਾ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਗੱਡੀ ਦੇ ਡਰਾਈਵਰ ਹਦੀਸ਼ ਅਲੀ ਨੂੰ ਇਸ ਦੌਰਾਨ ਗੈਸ ਸਿਲੰਡਰਾਂ ਦੇ ਵਾਲਵ ਬੰਦ ਕਰਨ ਵਿੱਚ ਬਹਾਦਰੀ ਅਤੇ ਜ਼ਿੰਮੇਵਾਰ ਭੂਮਿਕਾ ਨਿਭਾਉਣ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ।

By Gurpreet Singh

Leave a Reply

Your email address will not be published. Required fields are marked *