ਕੰਚਨ ਉਰਫ਼ ਕਮਲ ਕੌਰ ਕਤਲ ਮਾਮਲੇ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ, ਗਲ੍ਹਾ ਘੁੱਟ ਕੇ ਹੋਈ ਮੌਤ, ਯੌਨ ਉਤਪੀੜਨ ਦੀ ਪੁਸ਼ਟੀ ਨਹੀਂ

ਚੰਡੀਗੜ੍ਹ (ਗੁਰਪ੍ਰੀਤ ਸਿੰਘ) : ਸੋਸ਼ਲ ਮੀਡੀਆ ਇੰਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਦੇ ਸਨਸਨੀਖੇਜ਼ ਕਤਲ ਮਾਮਲੇ ਵਿੱਚ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਗਈ ਹੈ। ਰਿਪੋਰਟ ਮੁਤਾਬਕ, ਕਮਲ ਕੌਰ ਦੀ ਮੌਤ ਗਲ੍ਹਾ ਘੁੱਟ ਕੇ ਹੋਈ ਹੈ। ਹਾਲਾਂਕਿ ਮ੍ਰਿਤਕਾ ਦੇ ਸਰੀਰ ‘ਤੇ ਕੁਝ ਸ਼ੱਕੀ ਨਿਸ਼ਾਨ ਮਿਲੇ ਹਨ, ਪਰ ਯੌਨ ਉਤਪੀੜਨ ਦੀ ਪੁਸ਼ਟੀ ਨਹੀਂ ਹੋਈ।

ਪੋਸਟਮਾਰਟਮ 12 ਜੂਨ ਨੂੰ ਬਠਿੰਡਾ ਦੇ ਸਿਵਲ ਹਸਪਤਾਲ ‘ਚ ਤਿੰਨ ਸਰਕਾਰੀ ਡਾਕਟਰਾਂ ਦੇ ਪੈਨਲ ਵੱਲੋਂ ਕੀਤਾ ਗਿਆ। ਪ੍ਰਾਥਮਿਕ ਰਿਪੋਰਟ ਵਿੱਚ ਮੌਤ ਦਾ ਕਾਰਨ ਗਲ੍ਹਾ ਘੁੱਟਣਾ ਦਰਸਾਇਆ ਗਿਆ ਹੈ। ਰਿਪੋਰਟ ਵਿੱਚ ਇਹ ਵੀ ਲਿਖਿਆ ਹੈ ਕਿ ਮ੍ਰਿਤਕਾ ਦੀ ਜੰਘ ਅਤੇ ਨਿੱਜੀ ਅੰਗਾਂ ਨੇੜੇ ਕੁਝ ਨਿਸ਼ਾਨ ਪਾਏ ਗਏ ਹਨ, ਪਰ ਇਹ ਨਿਸ਼ਚਿਤ ਨਹੀਂ ਕਿ ਉਹ ਯੌਨ ਉਤਪੀੜਨ ਦੇ ਨਿਸ਼ਾਨ ਹਨ ਜਾਂ ਕਿਸੇ ਹੋਰ ਕਾਰਨ ਕਰਕੇ ਬਣੇ ਹਨ।

ਫੋਰੈਂਸਿਕ ਰਿਪੋਰਟ ‘ਤੇ ਟਿਕੀ ਜਾਂਚ
ਪੁਲਿਸ ਅਧਿਕਾਰੀ ਐਸਪੀ ਸਿਟੀ ਨਰਿੰਦਰ ਸਿੰਘ ਦੇ ਅਨੁਸਾਰ, ਮ੍ਰਿਤਕਾ ਦੇ ਸਵੈਬ ਅਤੇ ਬਿਸਰਾ ਦੇ ਸੈਂਪਲ ਫੋਰੈਂਸਿਕ ਲੈਬ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਬਿਸਰਾ ਰਿਪੋਰਟ ਆਉਣ ‘ਤੇ ਇਹ ਪਤਾ ਲੱਗੇਗਾ ਕਿ ਮ੍ਰਿਤਕਾ ਨੂੰ ਕੋਈ ਨਸ਼ੀਲਾ ਪਦਾਰਥ ਦੇ ਕੇ ਉਸ ਦੀ ਹੱਤਿਆ ਕੀਤੀ ਗਈ ਜਾਂ ਉਸ ਦੇ ਨਾਲ ਕੋਈ ਹੋਰ ਜ਼ਿਆਦਤੀ ਹੋਈ।

ਕਤਲ ਦਾ ਆਰੋਪੀ ਹਾਲੇ ਵੀ ਫਰਾਰ
ਇਸ ਸਨਸਨੀਖੇਜ਼ ਕਤਲ ਕਾਂਡ ‘ਚ ਨਿਹੰਗ ਅਮ੍ਰਿਤਪਾਲ ਸਿੰਘ ਮਹਿਰੋ ਅਤੇ ਉਸਦੇ ਸਾਥੀ ਨਾਮਜ਼ਦ ਹਨ। ਪੁਲਿਸ ਟੀਮਾਂ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਜਦੋਂ ਫੋਰੈਂਸਿਕ ਰਿਪੋਰਟ ਆਵੇਗੀ, ਤਾਂ ਜਾਂਚ ਦੀ ਦਿਸਾ ਹੋਰ ਸਾਫ਼ ਹੋ ਜਾਵੇਗੀ।

By Gurpreet Singh

Leave a Reply

Your email address will not be published. Required fields are marked *