113 ਕਿਮੀ ਲੰਬੀ ਨਹਿਰ ਰਾਹੀਂ ਵਧ ਪਾਣੀ ਭੇਜਣ ਦੀ ਯੋਜਨਾ ਨੂੰ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਨੇ ਕੀਤਾ ਰੱਦ
ਨੈਸ਼ਨਲ ਟਾਈਮਜ਼ ਬਿਊਰੋ :- ਇੰਡਸ ਨਦੀ ਪ੍ਰਣਾਲੀ ਦੀਆਂ ਤਿੰਨ ਪੱਛਮੀ ਨਦੀਆਂ ਤੋਂ surplus ਪਾਣੀ ਨੂੰ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵੱਲ ਮੋੜਨ ਲਈ ਤਜਵੀਜ਼ ਕੀਤੀ ਗਈ। 113 ਕਿਲੋਮੀਟਰ ਲੰਬੀ ਨਹਿਰ ਦੀ ਯੋਜਨਾ ਨੂੰ ਲੈ ਕੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸਖਤ ਐਤਰਾਜ਼ ਜਤਾਇਆ ਹੈ।
ਉਨ੍ਹਾਂ ਕਿਹਾ, “ਮੈਂ ਕਦੇ ਵੀ ਇਸ ਦੀ ਇਜਾਜ਼ਤ ਨਹੀਂ ਦੇਵਾਂਗਾ। ਆਓ ਪਹਿਲਾਂ ਆਪਣੀ ਪਾਣੀ ਦੀ ਲੋੜ ਖੁਦ ਪੂਰੀ ਕਰੀਏ। ਜੰਮੂ ’ਚ ਹਾਲਾਤ ਸੁੱਕੇ ਵਾਲੇ ਬਣੇ ਹੋਏ ਹਨ। ਫਿਰ ਮੈਂ ਪੰਜਾਬ ਨੂੰ ਪਾਣੀ ਕਿਉਂ ਭੇਜਾਂ? ਪੰਜਾਬ ਨੂੰ ਤਾਂ ਪਹਿਲਾਂ ਹੀ indus water treaty ਅਧੀਨ ਪਾਣੀ ਮਿਲਦਾ ਆ ਰਿਹਾ ਹੈ।
ਜਦੋਂ ਸਾਨੂੰ ਲੋੜ ਸੀ, ਕੀ ਪੰਜਾਬ ਨੇ ਸਾਨੂੰ ਪਾਣੀ ਦਿੱਤਾ ਸੀ?”
ਉਮਰ ਅਬਦੁੱਲਾ ਨੇ ਇਹ ਵੀ ਸਵਾਲ ਉਠਾਇਆ ਕਿ ਜਦ ਤੱਕ ਜੰਮੂ-ਕਸ਼ਮੀਰ ਦੀ ਆਪਣੀ ਪਾਣੀ ਦੀ ਲੋੜ ਪੂਰੀ ਨਹੀਂ ਹੁੰਦੀ, ਉਹ ਕਿਸੇ ਹੋਰ ਰਾਜ ਨੂੰ ਪਾਣੀ ਦਿੰਦੇ ਹੋਏ ਲੋਕਾਂ ਦੇ ਹੱਕਾਂ ਨਾਲ ਨਿਆਂ ਨਹੀਂ ਕਰ ਸਕਦੇ। ਉਨ੍ਹਾਂ ਨੇ ਇਸ ਮਾਮਲੇ ਨੂੰ ਸਿਆਸੀ ਦੀ ਥਾਂ ਲੋਕਹਿੱਤੀ ਮੁੱਦਾ ਦੱਸਦੇ ਹੋਏ ਕਿਹਾ ਕਿ ਇਨ੍ਹਾਂ ਜਲ ਸਾਧਨਾਂ ‘ਤੇ ਸਭ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਲੋਕਾਂ ਦਾ ਹੱਕ ਹੈ।
ਇਹ ਵਿਵਾਦ ਅਜਿਹੇ ਸਮੇਂ ਚ ਛਿੜਿਆ ਹੈ ਜਦੋਂ ਪੰਜਾਬ ਅਤੇ ਹੋਰ ਰਾਜ ਵਧਦੇ ਜਲ ਸੰਕਟ ਕਾਰਨ ਨਵੇਂ ਪਾਣੀ ਦੇ ਸਰੋਤਾਂ ਦੀ ਭਾਲ ਕਰ ਰਹੇ ਹਨ, ਪਰ ਉਮਰ ਅਬਦੁੱਲਾ ਦੇ ਇਸ ਵੱਡੇ ਬਿਆਨ ਤੋਂ ਬਾਅਦ ਇਹ ਯੋਜਨਾ ਹੋਰ ਵੀ ਰੁਕਾਵਟਾਂ ਦਾ ਸ਼ਿਕਾਰ ਹੋ ਸਕਦੀ ਹੈ।