ਪਾਵਰਕਾਮ ਦੇ ਆਊਟ ਸੋਰਸਿੰਗ ਠੇਕਾ ਕਾਮੇ ਪੰਜਾਬ ਸਰਕਾਰ ਵਿਰੁੱਧ 20 ਫਰਵਰੀ ਨੂੰ ਮੋਹਾਲੀ ਵਿਖੇ ਲਗਾਤਾਰ ਦੇਣਗੇ ਧਰਨਾ :- ਏਕਮ ਸਿੱਧੂ ਮੋਹਾਲੀ

ਹੋਣ ਵਾਲੀ 19 ਫਰਵਰੀ ਦੀ ਮੀਟਿੰਗ ਕਰਨ ਤੋਂ ਫੇਰ ਭੱਜੀ ਪੰਜਾਬ ਸਰਕਾਰ:- ਜਗਮੋਹਨ ਸਿੰਘ

18 ਫਰਵਰੀ 2025, ਨੈਸ਼ਨਲ ਟਾਈਮਜ਼ ਬਿਊਰੋ :- ਪਾਵਰ ਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਜੀਰਕਪੁਰ ਦੇ ਦਫਤਰੀ ਸਕੱਤਰ ਜਗਮੋਹਨ ਸਿੰਘ ਸਰਕਲ ਸਕੱਤਰ ਏਕਮ ਸਿੱਧੂ ਮੋਹਾਲੀ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਜਿਵੇੰ ਕਿ ਆਊਟਸੋਰਸਿੰਗ ਠੇਕਾ ਕਾਮਿਆ ਨੂੰ ਸਿੱਧਾ ਵਿਭਾਗ ਵਿੱਚ ਸ਼ਾਮਿਲ ਕਰਨ, ਘੱਟੋ ਘੱਟ ਗੁਜ਼ਾਰੇ ਯੋਗ ਤਨਖਾਹ 1948 ਐਕਟ ਮੁਤਾਬਕ ਲਾਗੂ ਕਰਨ, ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਦੇ ਮੂੰਹ ਪਏ ਅਤੇ ਅਪੰਗ ਹੋਏ ਕਾਮਿਆਂ ਨੂੰ ਪੱਕੀ ਨੌਕਰੀ ਪੈਨਸ਼ਨ ਦੀ ਗਰੰਟੀ ਕਰਨ ਅਤੇ ਮੰਗ ਪੱਤਰ ਵਿੱਚ ਤਮਾਮ ਮੰਗਾਂ ਦੀ ਪ੍ਰਾਪਤੀ ਲਈ ਲਗਾਤਾਰ ਪੰਜਾਬ ਸਰਕਾਰ ਅਤੇ ਪਾਵਰ ਕੌਮ ਦੀ ਮੈਨੇਜਮੈਂਟ ਵਿਰੁੱਧ ਸੰਘਰਸ਼ ਕੀਤਾ ਜਾ ਰਿਹਾ ਹੈ। ਸੰਘਰਸ਼ ਦੇ ਦੌਰਾਨ ਪਿਛਲੇ ਸਮੇਂ ਦੇ ਵਿੱਚ ਵਿੱਤ ਮੰਤਰੀ ਅਤੇ ਪਾਵਰਕੋਮ ਮੈਨੇਜਮੈਂਟ ਅਧਿਕਾਰੀਆਂ ਨਾਲ ਚੰਡੀਗੜ੍ਹ ਵਿਖੇ ਬੈਠਕ ਹੋਈ ਸੀ ਜਿਸ ਨੂੰ ਵਿੱਤ ਮੰਤਰੀ ਅਤੇ ਬੋਰਡ ਮੈਨੇਜਮੈਂਟ ਵੱਲੋਂ ਮੰਗਾਂ ਨੂੰ ਹੱਲ ਕਰਨ ਲਈ ਪਾਵਰ ਸੈਕਟਰੀ ਪੰਜਾਬ ਸਰਕਾਰ ਦੀ ਡਿਊਟੀ ਲਗਾਈ ਗਈ ਸੀ। ਜਿਸ ਵਿੱਚ ਪਾਵਰ ਸੈਕਟਰੀ ਸਮੇਤ ਪਾਵਰਕੋਮ ਮੈਨੇਜਮੈਂਟ ਨੇ ਕਾਮਿਆਂ ਦੀ ਜਥੇਬੰਦੀ ਨਾਲ ਬੈਠ ਕਰਕੇ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਵਾਇਆ ਗਿਆ ਸੀ ਅਤੇ ਮਿਤੀ 13 ਫਰਵਰੀ 2025 ਨੂੰ ਹੋਣ ਵਾਲੀ ਵਿੱਤ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ ਅਤੇ ਬਿਜਲੀ ਮੰਤਰੀ ਦੀ ਪ੍ਰਧਾਨਗੀ ਹੇਠ ਮੀਟਿੰਗ ਵਿਚ ਮੰਗਾਂ ਨੂੰ ਹੱਲ ਕਰਨ ਬਾਰੇ ਹੋਈ ਸਹਿਮਤੀ ਦਾ ਪ੍ਰਸਤਾਵ ਰੱਖਣਾ ਸੀ। ਪਰ ਵਿੱਤ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ ਅਤੇ ਬਿਜਲੀ ਮੰਤਰੀ ਵੱਲੋਂ ਮਿਤੀ 19 ਫਰਵਰੀ 2025 ਦੀ ਮੀਟਿੰਗ ਨੂੰ ਅੱਗੇ ਪਾ ਦਿੱਤਾ ਗਿਆ ਅਤੇ ਮਿਤੀ 18-02-2025 ਨੂੰ ਇੱਕ ਵਾਰ ਫੇਰ ਪੰਜਾਬ ਸਰਕਾਰ ਮੀਟਿੰਗ ਕਰਨ ਤੋਂ ਮੁਕਰ ਗਈ ਜਿਸ ਦੇ ਕਾਰਨ ਠੇਕਾ ਕਾਮਿਆਂ ‘ਚ ਭਾਰੀ ਰੋਸ ਵੀ ਪਾਇਆ ਜਾ ਰਿਹਾ ਹੈ। ਕਾਮਿਆ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਾਰ ਵਾਰ ਮੀਟਿੰਗ ਤੋਂ ਮੁਕਰ ਕੇ ਕਾਮਿਆ ਨਾਲ ਧੋਖਾ ਕਰ ਰਹੀ ਹੈ! ਇਸ ਦੇ ਰੋਸ ਵਜੋਂ ਮਿਤੀ 18-02-2025 ਨੂੰ ਜੀਰਕਪੁਰ ਅਧੀਨ ਕੰਮ ਕਰਦਿਆ ਕਾਮਿਆ ਵਲੋਂ ਜੀਰਕਪੁਰ ਦੇ ਪਟਿਆਲਾ ਚੋਕ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇ ਬਾਜੀ ਕੀਤੀ ਗਈ ਅਤੇ ਆਮ ਜਨਤਾ ਨੂੰ ਸਰਕਾਰ ਦੀਆ ਘਟੀਆ ਨੀਤੀਆਂ ਵਾਰੇ ਜਾਣੂ ਕਰਵਾਇਆ! ਇਸ ਦੌਰਾਨ ਕਾਮਿਆ ਨੇ ਇਹ ਪੱਕਾ ਕੀਤਾ ਕਿ ਮਿਤੀ 20 ਫਰਵਰੀ 2025 ਨੂੰ ਪਰਿਵਾਰਾਂ ਤੇ ਬੱਚਿਆਂ ਸਮੇਤ ਮੋਹਾਲੀ ਵਿਖ਼ੇ ਲਗਾਤਾਰ ਧਰਨਾ ਦਿੱਤਾ ਜਾਵੇਗਾ ਅਤੇ 11 ਮਾਰਚ 2025 ਨੂੰ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਕੀਤੀ ਜਾ ਰਹੀ ਖੰਨਾ ਵਿਖੇ ਸੂਬਾ ਪੱਧਰੀ ਰੈਲੀ ‘ਚ ਵੱਡੀ ਗਿਣਤੀ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ।ਇਸ ਦੌਰਾਨ ਰਾਜਿੰਦਰ ਪ੍ਰਧਾਨ, ਅਮਰੀਕ ਸਿੰਘ ਕਰਾਲਾ,ਇੰਦਰਪਾਲ ਸਿੰਘ, ਮੋਸੀਮ ਖਾਨ, ਲਖਵੀਰ ਸਿੰਘ, ਪਰਵਿੰਦਰ aerocity ਅਤੇ ਹੋਰ ਸ਼ਾਮਿਲ ਰਹੇ!

By Gurpreet Singh

Leave a Reply

Your email address will not be published. Required fields are marked *