ਪ੍ਰਾਈਵੇਟ ਸਕੂਲਾਂ ਨੇ ਤਿੰਨ ਸਾਲਾਂ ‘ਚ ਫੀਸ ਲਗਭਗ ਦੁੱਗਣੀ ਕੀਤੀ, 93% ਮਾਪੇ ਸਰਕਾਰ ਤੋਂ ਨਾਰਾਜ਼

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਦੇ ਜ਼ਿਆਦਾਤਰ ਪ੍ਰਾਈਵੇਟ ਸਕੂਲਾਂ ਨੇ ਪਿਛਲੇ ਤਿੰਨ ਸਾਲਾਂ ਵਿੱਚ ਆਪਣੀ ਫੀਸ ਲਗਭਗ ਦੁੱਗਣੀ ਕਰ ਦਿੱਤੀ ਹੈ। ਲੋਕਲ ਸਰਕਲ ਰੀਪੋਰਟ ਮੁਤਾਬਕ, 8% ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਦੀ ਸਕੂਲ ਫੀਸ ’ਚ 80% ਤੋਂ ਵੱਧ ਵਾਧਾ ਹੋਇਆ। 50-80% ਫੀਸ ਵਾਧੇ ਦੀ ਸ਼ਿਕਾਇਤ 36% ਮਾਪਿਆਂ ਨੇ ਕੀਤੀ। ਸਰਵੇਖਣ ‘ਚ ਸ਼ਾਮਲ 93% ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੂਬਾ ਸਰਕਾਰ ਫੀਸ ਵਾਧੇ ਨੂੰ ਰੋਕਣ ਵਿੱਚ ਨਾਕਾਮ ਰਹੀ। ਸੁਪਰੀਮ ਕੋਰਟ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਰਾਜ ਸਰਕਾਰਾਂ ਨਿੱਜੀ ਗੈਰ-ਸਹਾਇਤਾ ਪ੍ਰਾਪਤ ਸਕੂਲਾਂ ਦੀ ਫੀਸ ਨੀਤੀ ‘ਚ ਦਖਲ ਨਹੀਂ ਦੇ ਸਕਦੀਆਂ। ਕਰਣਾਟਕ ਸਕੂਲ ਐਸੋਸੀਏਸ਼ਨ ਨੇ ਫੀਸ ਵਾਧੇ ਨੂੰ ਅਧਿਆਪਕਾਂ ਦੀ ਤਨਖਾਹ ਅਤੇ ਅਧਿਆਪਨ ਲਾਗਤਾਂ ਵਿੱਚ ਹੋਏ ਇਜਾਫ਼ੇ ਨਾਲ ਜੋੜਿਆ।

By Gurpreet Singh

Leave a Reply

Your email address will not be published. Required fields are marked *