ਅਮਿਤ ਸ਼ਾਹ ਦੇ ਬਿਆਨ ’ਤੇ ਪੰਜਾਬ ‘ਚ ਵਿਰੋਧ, ਬਾਬਾ ਬੰਤਾ ਸਿੰਘ ਨੇ ਦਿੱਤਾ ਮੋੜਵਾਂ ਜਵਾਬ

ਨੈਸ਼ਨਲ ਟਾਈਮਜ਼ ਬਿਊਰੋ :- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਰਾਜ ਸਭਾ ਵਿੱਚ ਭਿੰਡਰਾਂਵਾਲਾ ਨਾਲ ਜੁੜਿਆ ਬਿਆਨ ਦੇਣ ਤੋਂ ਬਾਅਦ ਪੰਜਾਬ ‘ਚ ਇਸ ਦਾ ਵਿਰੋਧ ਹੋ ਰਿਹਾ ਹੈ। ਹੁਣ ਕਥਾਵਾਚਕ ਬਾਬਾ ਬੰਤਾ ਸਿੰਘ ਨੇ ਵੀ ਉਨ੍ਹਾਂ ਦੇ ਬਿਆਨ ‘ਤੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਬਾਬਾ ਬੰਤਾ ਸਿੰਘ ਨੇ ਕਥਾ ਦੌਰਾਨ ਕਿਹਾ ਕਿ ਅਜਿਹੇ ਬਿਆਨ ਕਿਸੇ ਵੀ ਕੌਮ ਦੀ ਨਾਰਾਜ਼ਗੀ ਵਧਾਉਂਦੇ ਹਨ। ਉਨ੍ਹਾਂ ਨੇ ਅੱਗੇ ਕਿਹਾ, “ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਗਲਤ ਹੈ, ਤੇ ਨਾ ਹੀ ਸੰਤ ਭਿੰਡਰਾਂਵਾਲਿਆਂ ਦੀ ਰੀਸ ਕਰਨੀ ਕੋਈ ਗਲਤ ਗੱਲ ਹੈ। ਵੱਡੇ ਅਹੁਦੇ ‘ਤੇ ਬੈਠੇ ਨੇਤਾਵਾਂ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ।

ਉਨ੍ਹਾਂ ਨੇ ਅੱਗੇ ਕਿਹਾ, “ਸਾਡੇ ਨਾਇਕਾਂ ਨੂੰ ਖਲਨਾਇਕ ਨਾਂ ਬਣਾਇਆ ਜਾਵੇ। ਜਿਵੇਂ ਅਸੀਂ ਕਿਸੇ ਹੋਰ ਧਰਮ ਦੇ ਨਾਇਕਾਂ ‘ਤੇ ਉਂਗਲੀ ਨਹੀਂ ਚੁੱਕਦੇ, ਓਸੇ ਤਰ੍ਹਾਂ ਸਾਡੇ ਨਾਇਕਾਂ ਨੂੰ ਵੀ ਨੀਵਾਂ ਦਿਖਾਉਣਾ ਬੰਦ ਕੀਤਾ ਜਾਵੇ।” ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਅਜਿਹੇ ਬਿਆਨ 2027 ਦੇ ਚੋਣਾਂ ਵਿੱਚ ਵੋਟਾਂ ਤਾਂ ਮਿਲਾ ਸਕਦੇ ਹਨ, ਪਰ ਇਸ ਨਾਲ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚੇਗਾ।

ਜਿਕਰਯੋਗ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ਵਿੱਚ ਕਿਹਾ ਸੀ ਕਿ ਪੰਜਾਬ ਵਿੱਚ ਕੁਝ ਲੋਕ ਭਿੰਡਰਾਂਵਾਲਾ ਬਣਨਾ ਚਾਹੁੰਦੇ ਸਨ, ਪਰ ਸਰਕਾਰ ਨੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ। ਅੱਜ ਉਹ ਅਸਾਮ ਦੀ ਜੇਲ੍ਹ ‘ਚ ਬੰਦ ਹਨ, ਜਿਥੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਉੱਥੇ ਭਾਜਪਾ ਦੀ ਸਰਕਾਰ ਨਹੀਂ, ਪਰ ਇਹ ਗ੍ਰਹਿ ਮੰਤਰਾਲੇ ਦੀ ਨੀਤੀ ਦਾ ਨਤੀਜਾ ਹੈ ਕਿ ਉਹ ਜੇਲ੍ਹ ‘ਚ ਹਨ।

By Gurpreet Singh

Leave a Reply

Your email address will not be published. Required fields are marked *