ਦੁਰਗਾ ਮਾਤਾ ਦੀ ਤਸਵੀਰ ਨਾਲ ਛੇੜਛਾੜ, ਸ਼ਹਿਰ ‘ਚ ਰੋਸ ਮਾਰਚ

ਨੈਸ਼ਨਲ ਟਾਈਮਜ਼ ਬਿਊਰੋ :- ਦਿੜ੍ਹਬਾ ਸ਼ਹਿਰ ਵਿੱਚ ਉਸ ਵੇਲੇ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਇੱਕ ਟੰਡਨ ਡਾਕਟਰ ਨਾਮੀਂ ਵਿਅਕਤੀ ਕਨਵਰ ਪਾਲ ਟੰਡਨ ਵੱਲੋਂ ਮਾਤਾ ਦੁਰਗਾ ਦੀ ਤਸਵੀਰ ਨਾਲ ਛੇੜਛਾੜ ਕਰਕੇ ਭੱਦੀ ਸ਼ਬਦਾਵਲੀ ਲਿਖੀ ਗਈ ਅਤੇ ਉਸ ਨੂੰ ਫੇਸਬੁੱਕ ‘ਤੇ ਸ਼ੇਅਰ ਕਰ ਦਿੱਤਾ ਗਿਆ। ਇਸ ਘਟਨਾ ਨਾਲ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਭੜਕ ਗਈਆਂ ਅਤੇ ਸ਼ਹਿਰ ਦਾ ਮਾਹੌਲ ਤਣਾਓਪੂਰਨ ਹੋ ਗਿਆ।

ਧਾਰਮਿਕ ਅਤੇ ਸਮਾਜਿਕ ਸੰਗਠਨਾਂ ਨੇ ਸ਼ਹਿਰ ਵਿੱਚ ਪੈਦਲ ਮਾਰਚ ਕੱਢ ਕੇ ਸਖਤ ਕਾਰਵਾਈ ਦੀ ਮੰਗ ਕੀਤੀ। ਨਵਰਾਤਰੇ ਚੱਲ ਰਹੇ ਹੋਣ ਕਰਕੇ ਹਿੰਦੂ ਭਾਈਚਾਰੇ ਨੇ ਕਿਹਾ ਕਿ ਜਦੋਂ ਕਈ ਲੋਕ ਵਰਤ ਰੱਖ ਕੇ ਅੰਨ-ਜਲ ਤਿਆਗਦੇ ਹਨ, ਉਸ ਸਮੇਂ ਇਸ ਤਰ੍ਹਾਂ ਦੀ ਅਪੱਤੀਜਨਕ ਪੋਸਟ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਹੈ।

ਲੋਕਾਂ ਵੱਲੋਂ ਪੁਲਿਸ ਨੂੰ ਰੋਸ਼ ਪ੍ਰਗਟ ਕਰਦੇ ਹੋਏ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ‘ਤੇ ਦਿੜ੍ਹਬਾ ਦੇ ਐਸਐਚਓ ਕਮਲਦੀਪ ਸਿੰਘ ਨੇ ਭਰੋਸਾ ਦਵਾਇਆ ਕਿ ਉਕਤ ਵਿਅਕਤੀ ਖਿਲਾਫ ਜਲਦ ਕਾਰਵਾਈ ਹੋਵੇਗੀ। ਇਸ਼ਤਿਹਾਰਬਾਜ਼ੀਦੇਰ ਰਾਤ ਤੱਕ ਦਿੜ੍ਹਬਾ ਪੁਲਿਸ ਨੇ ਕਨਵਰ ਪਾਲ ਟੰਡਨ ਡਾਕਟਰ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਕਾਬੂ ਕਰ ਲਿਆ ਹੈ।

By Gurpreet Singh

Leave a Reply

Your email address will not be published. Required fields are marked *